ਨੈਸ਼ਨਲ ਟਾਈਮਜ਼ ਬਿਊਰੋ :- ਪਟਿਆਲਾ ਜ਼ਿਲ੍ਹੇ ਦੇ ਪਿੰਡ ਭੇਡ ਪੂਰਾ ਸਥਿਤ ਸਕੂਲ ‘ਚ ਪਹੁੰਚੇ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਟਰੈਕਟਰ ਟਰਾਲੀਆਂ ਚੋਰੀ ਹੋ ਗਈਆਂ ਹਨ ਪਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਕਿਸਾਨਾਂ ਨੇ ਦੱਸਿਆ ਕਿ ਚੋਰੀ ਹੋਣ ਤੋਂ ਇਲਾਵਾ ਉਲਟਾ ਕਿਸਾਨਾਂ ਉੱਤੇ ਹੀ ਕੇਸ ਦਰਜ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਵਿਰੋਧ ਕਰਨ ਆਏ ਕਿਸਾਨ ਕਹਿ ਰਹੇ ਸਨ ਕਿ ਉਹ ਪਿਛਲੇ ਕਈ ਦਿਨਾਂ ਤੋਂ ਨਿਆਂ ਦੀ ਉਡੀਕ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।ਉੱਧਰ MLA ਚੇਤਨ ਸਿੰਘ ਜੌੜਾਮਾਜਰਾ ਵੀ ਕਿਸਾਨਾਂ ਨੂੰ ਸੰਭਾਲਦੇ ਹੋਏ ਕਹਿੰਦੇ ਨਜ਼ਰ ਆਏ ਕਿ ਜੇਕਰ ਤੁਹਾਡੀਆਂ ਟਰਾਲੀਆਂ ਨਹੀਂ ਮਿਲੀਆਂ ਤਾਂ ਮੈਂ ਦਊਂ, ਪਰ ਕਿਸਾਨ ਇਸ ਹਲਾਤ ‘ਤੇ ਨਾਰਾਜ਼ ਹਨ ਤੇ ਸਰਕਾਰ ਤੋਂ ਤਤਕਾਲ ਨਿਆਂ ਦੀ ਮੰਗ ਕਰ ਰਹੇ ਹਨ।
ਟਰਾਲੀਆਂ ਨਾ ਮਿਲੀਆਂ ਤਾਂ ਮੈਂ ਦਊਂ: ਸਮਾਣਾ ਦੇ ਵਿਧਾਇਕ ਜੌੜਾਮਾਜਰਾ ਦਾ ਵਿਰੋਧ ਕਰਦੇ ਕਿਸਾਨ
