ਇਸ ਮਸ਼ਹੂਰ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਦੀ ਪੇਸ਼ਕਸ਼, ਮਨ੍ਹਾ ਕਰਨ ‘ਤੇ…

 ਇੰਡਸਟਰੀ ਵਿੱਚ ਚੰਗੇ ਤੇ ਮਾੜੇ ਦੋਵੇਂ ਕਿਸਮ ਦੇ ਲੋਕ ਹੁੰਦੇ ਹਨ, ਪਰ ਕਾਸਟਿੰਗ ਕਾਊਚ ਇਕ ਕੜਵੀ ਸੱਚਾਈ ਹੈ। ਬਹੁਤ ਸਾਰੀਆਂ ਅਭਿਨੇਤਰੀਆਂ ਅਜਿਹੀ ਸਥਿਤੀ ‘ਚੋਂ ਲੰਘੀਆਂ ਹਨ। ਫ਼ਰਕ ਸਿਰਫ਼ ਇਹ ਹੈ ਕਿ ਕੁਝ ਲੋਕ ਚੁੱਪ ਰਹਿੰਦੇ ਹਨ ਅਤੇ ਕੁਝ, ਸੱਚਾਈ ਬਿਆਨ ਕਰ ਦਿੰਦੇ ਹਨ। ਅਜਿਹੀ ਸਥਿਤੀ ਦਾ ਸਾਹਮਣਾ ਮਸ਼ਹੂਰ ਅਦਾਕਾਰਾ ਨਰਗਿਸ ਫਾਖਰੀ ਵੀ ਕਰ ਚੁੱਕੀ ਹੈ। ਇਸ ਸਬੰਧੀ ਇਕ ਇੰਟਰਵਿਊ ਵਿਚ ਨਰਗਿਸ ਨੇ ਦੱਸਿਆ ਸੀ ਕਿ ਉਸ ਨੂੰ ਇੰਡਸਟਰੀ ਵਿੱਚ ਸ਼ੁਰੂਆਤੀ ਦੌਰ ‘ਚ ਕਈ ਅਣਚਾਹੀਆਂ ਅਤੇ ਅਸ਼ਲੀਲ ਮੰਗਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਡਾਇਰੈਕਟਰ ਨਾਲ ਸੌਣ ਅਤੇ ਨਿਊਡ ਫੋਟੋਸ਼ੂਟ ਦੀ ਪੇਸ਼ਕਸ਼ ਹੋਈ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ।

PunjabKesari

ਨਰਗਿਸ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਠੁਕਰਾਉਣ ਦੇ ਕਾਰਨ ਉਸ ਦੇ ਹੱਥੋਂ ਕਈ ਫਿਲਮਾਂ ਨਿਕਲ ਗਈਆਂ। ਬਾਵਜੂਦ ਇਸਦੇ ਉਸ ਨੇ ਹੌਂਸਲਾ ਨਹੀਂ ਹਾਰਿਆ। ਉਸ ਨੇ ਅੱਗੇ ਇੰਟਰਵਿਊ ਵਿਚ ਕਿਹਾ ਕਿ ਮੈਂ ਕਦੇ ਵੀ ਪ੍ਰਸਿੱਧੀ ਲਈ ਆਪਣੀ ਇਜ਼ਤ ਜਾਂ ਅਸੂਲਾਂ ਦਾ ਸਮਝੌਤਾ ਨਹੀਂ ਕੀਤਾ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪਲੇਬੋਏ ਮੈਗਜ਼ੀਨ ਵੱਲੋਂ ਨਿਊਡ ਫੋਟੋਸ਼ੂਟ ਦੀ ਪੇਸ਼ਕਸ਼ ਹੋਈ ਸੀ, ਜਿਸਨੂੰ ਉਸ ਨੇ ਇਨਕਾਰ ਕਰ ਦਿੱਤਾ।

PunjabKesari

ਇਨ੍ਹਾਂ ਤਜ਼ਰਬਿਆਂ ਦੇ ਬਾਵਜੂਦ ਨਰਗਿਸ ਨੇ ਆਪਣਾ ਰਸਤਾ ਆਪ ਬਣਾਇਆ ਅਤੇ 100 ਕਰੋੜ ਕਲੱਬ ਦੀਆਂ ਫਿਲਮਾਂ ਵਿੱਚ ਆਪਣੀ ਥਾਂ ਬਣਾਈ। ਉਸ ਦੀ ਮਿਹਨਤ, ਇਮਾਨਦਾਰੀ ਅਤੇ ਜੁਨੂਨ ਨੇ ਸਾਬਤ ਕਰ ਦਿੱਤਾ ਕਿ ਇਜ਼ਤ ਨਾਲ ਵੀ ਕਾਮਯਾਬੀ ਹਾਸਲ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਨਰਗਿਸ ਦੀ ਸਭ ਤੋਂ ਵੱਡੀ ਹਿੱਟ ਫਿਲਮ ਅਕਸ਼ੈ ਕੁਮਾਰ ਨਾਲ ‘ਹਾਊਸਫੁੱਲ 3’ ਸੀ, ਜਿਸਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।

By Rajeev Sharma

Leave a Reply

Your email address will not be published. Required fields are marked *