ਦੁਬਈ ਦੇ ਭਾਰਤੀਆਂ ਨੇ ਮੋਦੀ ਦੇ 11 ਸਾਲਾਂ ਦੇ ਕੰਮ ਦੀ ਕੀਤੀ ਖੁੱਲ੍ਹ ਕੇ ਤਾਰੀਫ਼, ਕਿਹਾ– ਵਿਦੇਸ਼ਾਂ ‘ਚ ਭਾਰਤ ਦੀ ਇੱਜ਼ਤ ਵਧੀ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣੇ 11 ਸਾਲ ਹੋ ਗਏ ਹਨ। ਇਸ ਮੌਕੇ ਦੁਬਈ ‘ਚ ਰਹਿ ਰਹੇ ਭਾਰਤੀਆਂ ਨੇ ਮੋਦੀ ਦੇ ਕੰਮ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ‘ਚ ਭਾਰਤ ਦੀ ਪਹਿਚਾਣ ਵਿਦੇਸ਼ਾਂ ‘ਚ ਹੋਰ ਵਧੀ ਹੈ ਅਤੇ ਲੋਕ ਹੁਣ ਭਾਰਤੀਆਂ ਨੂੰ ਵਧੇਰੇ ਇੱਜ਼ਤ ਨਾਲ ਦੇਖਦੇ ਹਨ।

ਕਨੇਡਾ ਦੇ ਨਾਗਰਿਕ ਤੇ ਦੁਬਈ ਵਿੱਚ ਰਹਿ ਰਹੇ ਤਰੁਣ ਨੇ ਕਿਹਾ, “ਮੋਦੀ ਜੀ ਨੇ ਭਾਰਤ ਦੀ ਇੱਜ਼ਤ ਤੇ ਚਾਰ ਚਾਂਦ ਲਾਏ ਨੇ। ਜਿੱਥੇ ਵੀ ਗਏ, ਭਾਰਤ ਦੀ ਗੂੰਜ ਹੋਈ। ਹੁਣ ਮੋਦੀ ਫਿਰ ਕਨੇਡਾ ਆ ਰਹੇ ਨੇ, ਅਸੀਂ ਉਨ੍ਹਾਂ ਦੀ ਉਡੀਕ ਕਰ ਰਹੇ ਹਾਂ।”

ਉਸਨੇ ਕਿਹਾ ਕਿ ਮੋਦੀ ਦੀ ਲੋਕਪ੍ਰਿਯਤਾ ਇਸ ਕਰਕੇ ਵਧੀ ਕਿਉਂਕਿ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਭਾਰਤ ਨੂੰ ਉੱਚਾ ਚੁੱਕਿਆ। “ਉਨ੍ਹਾਂ ਨੇ ਡਿਜੀਟਲ ਭਾਰਤ ਬਣਾਇਆ, ਹਰ ਵਰਗ ਲਈ ਕੰਮ ਕੀਤਾ। ਵਿਦੇਸ਼ਾਂ ‘ਚ ਭਾਰਤ ਦੀ ਇੱਜ਼ਤ ਹੋਈ,” ਤਰੁਣ ਨੇ ਕਿਹਾ।

ਦੁਬਈ ਵਿੱਚ ਰਹਿਣ ਵਾਲੇ ਗੋਪਾਲ ਨੇ ਦੱਸਿਆ ਕਿ ਮੋਦੀ ਨੇ ਯੂਏਈ ਵਿੱਚ ਜੋ ਪਬਲਿਕ ਮੀਟਿੰਗ ਕੀਤੀ, ਉਹ ਇਤਿਹਾਸਕ ਸੀ। “ਮੈਂ 52 ਸਾਲਾਂ ‘ਚ ਕਦੇ ਨਹੀਂ ਦੇਖਿਆ ਕਿ ਇੱਥੇ ਕਿਸੇ ਪ੍ਰਧਾਨ ਮੰਤਰੀ ਨੇ ਇੰਨੀ ਵੱਡੀ ਮੀਟਿੰਗ ਕੀਤੀ ਹੋਵੇ। ਲੋਕ ਹੈਰਾਨ ਰਹਿ ਗਏ ਕਿ ਇਹ ਕੌਣ ਆਇਆ ਹੈ, ਜੋ ਇੰਨੀ ਭੀੜ ਇਕੱਠੀ ਹੋਈ।”

35 ਸਾਲ ਤੋਂ ਦੁਬਈ ਵਿੱਚ ਰਹਿ ਰਹੇ ਸ਼ੇਖਰ ਭਾਟੀਆ ਨੇ ਕਿਹਾ, “ਮੋਦੀ ਆਉਣ ਤੋਂ ਬਾਅਦ ਯੂਏਈ ਵਿੱਚ ਭਾਰਤ ਦੀ ਇੱਜ਼ਤ ਵਧੀ ਹੈ। ਲੋਕ ਹੁਣ ਸਾਡੇ ਦੇਸ਼ ਨੂੰ ਹੋਰ ਗੰਭੀਰਤਾ ਨਾਲ ਲੈਂਦੇ ਹਨ। ਆਰਥਿਕਤਾ ਵਧਣ ‘ਚ ਵੀ ਮੋਦੀ ਸਰਕਾਰ ਦਾ ਵੱਡਾ ਯੋਗਦਾਨ ਹੈ।”

By Rajeev Sharma

Leave a Reply

Your email address will not be published. Required fields are marked *