ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਤੇ ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਉੱਥੇ ਹਾਰਟ ਅਟੈਕ ਕਾਰਨ ਮੌਤ ਹੋ ਗਈ। ਤਰਨਤਾਰਨ ਦੇ ਸਰਹੱਦੀ ਪਿੰਡ ਪੱਲੋਪੱਥੀ ਵਾਸੀ 24 ਸਾਲਾ ਜਗਬੀਰ ਸਿੰਘ ਭੁੱਲਰ, ਪੁੱਤਰ ਮਰਹੂਮ ਅਜੀਤ ਸਿੰਘ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਇਕ ਜੁਲਾਈ ਨੂੰ ਉੱਥੇ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਲੁਧਿਆਣਾ ਦੇ ਪਿੰਡ ਦਾਦ ਦਾ 26 ਸਾਲਾ ਹਰਕਮਲ ਸਿੰਘ ਵੀ ਢਾਈ ਸਾਲ ਪਹਿਲਾਂ ਵਰਕ ਵੀਜ਼ੇ ’ਤੇ ਕੈਨੇਡਾ ਗਿਆ ਸੀ। ਇੱਥੇ ਐਡਮਿੰਟਨ ’ਚ ਉਹ ਟ੍ਰਾਂਸਪੋਰਟ ਕੰਪਨੀ ’ਚ ਕੰਮ ਕਰਦਾ ਸੀ। ਬੁੱਧਵਾਰ ਨੂੰ ਪਿੰਡ ਰਹਿੰਦੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਖਾਣਾ ਖਾਂਦਿਆਂ ਹਰਕਮਲ ਨੂੰ ਦਿਲ ਦੌਰਾ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
