ਨੈਸ਼ਨਲ ਟਾਈਮਜ਼ ਬਿਊਰੋ :- ਰਾਹੁਲ ਗਾਂਧੀ ਨੇ ਦਿੱਲੀ ਵਿੱਚ ਆਪਣੀ ਪ੍ਰੈੱਸ ਕਾਨਫਰੰਸ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਚੋਣ ਕਮਿਸ਼ਨ ‘ਤੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਕਾਨਫਰੰਸ ਨਵੀਂ ਦਿੱਲੀ ਦੇ ਇੰਦਰਾ ਭਵਨ ਆਡੀਟੋਰੀਅਮ ਵਿੱਚ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਸ ਕਾਨਫਰੰਸ ਦੌਰਾਨ ‘ਵੋਟ ਚੋਰੀ’ ਨਾਲ ਸਬੰਧਤ ਕੁਝ ਨਵੇਂ ਸਬੂਤ ਜਾਂ ਵੱਡੇ ਖੁਲਾਸੇ ਪੇਸ਼ ਕਰਨਗੇ। ਇਸ ਦੌਰਾਨ ਰਾਹੁਲ ਬੋਲੇ ‘ਜਿੱਥੇ ਕਾਂਗਰਸ ਮਜ਼ਬੂਤ ਹੁੰਦੀ ਹੈ, ਉੱਥੇ ਵੋਟ ਕੱਟੇ ਜਾਂਦੇ ਹਨ’।
ਇਸ ਦੌਰਾਨ ਰਾਹੁਲ ਨੇ ਸੰਬੋਧਨ ਕਰਦਿਆ ਕਿਹਾ ਕਿ ਚੋਣ ਧੋਖਾਧੜੀ ਦੇ ਦੋਸ਼ਾਂ ਨੂੰ ਹੋਰ ਤਿੱਖਾ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ, “ਸਭ ਤੋਂ ਪਹਿਲਾਂ, ਇਹ ਹਾਈਡ੍ਰੋਜਨ ਬੰਬ ਨਹੀਂ ਹੈ, ਹਾਈਡ੍ਰੋਜਨ ਬੰਬ ਆਉਣ ਵਾਲਾ ਹੈ। ਇਹ ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਦਿਖਾਉਣ ਅਤੇ ਸਥਾਪਿਤ ਕਰਨ ਲਈ ਇੱਕ ਹੋਰ ਮੀਲ ਪੱਥਰ ਹੈ ਕਿ ਚੋਣਾਂ ਵਿੱਚ ਕਿਵੇਂ ਧਾਂਦਲੀ ਹੋ ਰਹੀ ਹੈ।” ਉਨ੍ਹਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਸਖ਼ਤ ਨਿਸ਼ਾਨਾ ਵਿੰਨ੍ਹਿਆ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਉਨ੍ਹਾਂ ਲੋਕਾਂ ਦੀ ਰੱਖਿਆ ਕਰ ਰਹੇ ਹਨ ਜਿਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਤਬਾਹ ਕਰ ਦਿੱਤਾ ਹੈ। ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰ ਰਹੇ ਹਨ ਜਿਨ੍ਹਾਂ ਨੇ ਵੋਟਾਂ ਚੋਰੀ ਕੀਤੀਆਂ ਹਨ।
