ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਨੂੰ ਅੱਜ ਸੁਪਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤ ਦੇਹ ਆਖਰੀ ਸਫਰ ‘ਤੇ ਨਿਕਲੀ ਗਈ ਹੈ। ਦੱਸਣਯੋਗ ਹੈ ਉਨ੍ਹਾਂ ਦੀ ਦੇਹ ਸ਼ੁੱਕਰਵਾਰ ਨੂੰ ਖਾਨ ਸਾਬ੍ਹ ਦੇ ਜੱਦੀ ਪਿੰਡ ਭੰਡਾਲ ਦੋਨਾ (ਕਪੂਰਥਲਾ) ਪਹੁੰਚੀ। ਤੁਹਾਨੂੰ ਦੱਸ ਦੇਈਏ ਕਿ “ਆਪਣੀ ਮਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਗਾਇਕ ਖਾਨ ਸਾਬ੍ਹ ਵੀ ਕੈਨੇਡਾ ਤੋਂ ਭਾਰਤ ਵਾਪਸ ਆਏ। ਉਨ੍ਹਾਂ ਨੂੰ ਸਰੀ ਵਿੱਚ ਆਪਣਾ ਸ਼ੋਅ ਰੱਦ ਕਰਨਾ ਪਿਆ। ਖਾਨ ਸਾਬ੍ਹ ਸ਼ੁੱਕਰਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਅਤੇ ਹੁਣ ਆਪਣੇ ਜੱਦੀ ਪਿੰਡ ਪਹੁੰਚ ਗਏ ਹਨ।

ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਦਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਦੇਖਭਾਲ ਹੇਠ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ।”
