ਜਲੰਧਰ – ਆਦਮਪੁਰ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਸਰਦੀਆਂ ਦੇ ਮੌਸਮ ਦੇ ਚਲਦਿਆਂ ਏਅਰਪੋਰਟ ਤੋਂ ਉੱਡਣ ਵਾਲੀਆਂ ਦੋਵੇਂ ਫਲਾਈਟਸ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਨੂੰ ਲੈ ਕੇ ਏਅਰਪੋਰਟ ਨਿਰਦੇਸ਼ਕ ਪੁਸ਼ਪਿੰਦਰ ਨਿਰਾਲਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਠੰਡ ਦੇ ਮੌਸਮ ਵਿਚ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਫ਼ੈਸਲਾ ਲਿਆ ਗਿਆ ਹੈ। ਮੁੰਬਈ ਲਈ ਉਡਾਣਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਇੰਡੀਗੋ ਏਅਰਲਾਈਨ ਵੱਲੋਂ ਜਾਰੀ ਕੀਤੇ ਵਿੰਟਰ ਸੈਡਿਊਲ ਅਨੁਸਾਰ ਹੁਣ ਉਡਾਣਾਂ ਨਵੇਂ ਸਮੇਂ ਮੁਤਾਬਕ ਚਲਣਗੀਆਂ।
ਮੁੰਬਈ ਤੋਂ ਆਦਮਪੁਰ0 ਫਲਾਈਟ ਸ਼ਾਮ 4.20 ਵਜੇ ਪਹੁੰਚੇਗੀ
ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਦੱਸਿਆ ਕਿ ਹਵਾਈ ਅੱਡਾ ਅਥਾਰਿਟੀ ਨੇ ਆਦਮਪੁਰ-ਮੁੰਬਈ ਇੰਡੀਗੋ ਉਡਾਣ ਸ਼ਡਿਊਲ ਵਿੱਚ ਸੋਧ ਕੀਤਾ ਹੈ। ਇਹ ਉਡਾਣ ਹੁਣ ਮੁੰਬਈ ਤੋਂ ਆਦਮਪੁਰ ਲਈ ਦੁਪਹਿਰ 2:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:20 ਵਜੇ ਆਦਮਪੁਰ ਪਹੁੰਚੇਗੀ। ਇਹ ਆਦਮਪੁਰ ਤੋਂ ਸ਼ਾਮ 4:50 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7:20 ਵਜੇ ਮੁੰਬਈ ਪਹੁੰਚੇਗੀ।
ਹਿੰਡਨ ਲਈ ਫਲਾਈਟ ਦਾ ਇਹ ਰਹੇਗਾ ਸਮਾਂ
ਇਸੇ ਤਰ੍ਹਾਂ ਸਟਾਰ ਏਅਰ ਦੀ ਹਿੰਡਨ ਤੋਂ ਆਦਮਪੁਰ ਲਈ ਉਡਾਣ ਹਿੰਡਨ ਤੋਂ ਦੁਪਹਿਰ 2:00 ਵਜੇ ਰਵਾਨਾ ਹੋਵੇਗੀ ਅਤੇ 3:00 ਵਜੇ ਆਦਮਪੁਰ ਪਹੁੰਚੇਗੀ। ਇਹ ਆਦਮਪੁਰ ਤੋਂ ਦੁਪਹਿਰ 3:25 ਵਜੇ ਰਵਾਨਾ ਹੋਵੇਗੀ ਅਤੇ 4:25 ਵਜੇ ਹਿੰਡਨ ਪਹੁੰਚੇਗੀ। ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਦੱਸਿਆ ਕਿ ਇਹ ਨਵਾਂ ਸਮਾਂ ਮੌਸਮ ਵਿੱਚ ਤਬਦੀਲੀਆਂ ਦੇ ਆਧਾਰ ‘ਤੇ ਨਿਰਧਾਰਤ ਕੀਤਾ ਗਿਆ ਹੈ ਅਤੇ ਮੌਸਮ ਦੇ ਆਧਾਰ ‘ਤੇ ਇਸ ਨੂੰ ਦੋਬਾਰਾ ਬਦਲਿਆ ਜਾ ਸਕਦਾ ਹੈ। ਉਥੇ ਹੀ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣੀ ਉਡਾਣ ਦੀ ਅਪਡੇਟ ਟਾਈਮਿੰਗ ਚੈੱਕ ਕਰ ਲੈਣ ਅਤੇ ਰਵਾਨਗੀ ਤੋਂ ਘੱਟੋ ਘੱਟ ਦੋ ਘੰਟੇ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣ।
