Dhurandhar 2 ‘ਚ ਪੰਜਾਬੀ ਗਾਇਕਾਂ ਨੇ ਪਾਈ ਧੱਕ, ਬਾਲੀਵੁੱਡ ‘ਚ ਛਾ ਗਿਆ ਜਲੰਧਰ ਦਾ ਇਹ ਸਿੰਗਰ

ਗੁਰਪ੍ਰੀਤ ਸਿੰਘ :- ਅਦਿੱਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਧੁਰੰਧਰ: ਦ ਰਿਵੈਂਜ’ ਦੇ ਸੰਗੀਤ ਨੇ ਰਿਲੀਜ਼ ਹੁੰਦੇ ਹੀ ਧਮਾਲ ਮਚਾ ਦਿੱਤੀ ਹੈ। ਇਸ ਫ਼ਿਲਮ ਦੇ ਟਾਈਟਲ ਟਰੈਕ ‘ਆਰੀ-ਆਰੀ’ ਨੂੰ ਜਲੰਧਰ ਦੇ ਮਸ਼ਹੂਰ ਗਾਇਕ ਖਾਨ ਸਾਬ ਨੇ ਆਪਣੀ ਕਲਾਸੀਕਲ ਆਵਾਜ਼ ਦਿੱਤੀ ਹੈ। ਫ਼ਿਲਮ ਦੇ ਮਿਊਜ਼ਿਕ ਰਿਲੀਜ਼ ਦੌਰਾਨ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖਾਨ ਸਾਬ ਦੀ ਗਾਇਕੀ ਦੇ ਕਾਇਲ ਨਜ਼ਰ ਆਏ ਤੇ ਉਨ੍ਹਾਂ ਨੇ ਵਾਰ-ਵਾਰ ਖਾਨ ਸਾਬ ਤੋਂ ਉਨ੍ਹਾਂ ਦਾ ਮਸ਼ਹੂਰ ਗੀਤ ‘ਦਿਲ ਪੇ ਜ਼ਖਮ ਖਾਤੇ ਹੈਂ’ ਸੁਣਨ ਦੀ ਫਰਮਾਇਸ਼ ਕੀਤੀ। ਖਾਨ ਸਾਬ, ਜਿਨ੍ਹਾਂ ਨੂੰ ‘ਭਾਰਤ ਦਾ ਨੁਸਰਤ ਫਤਿਹ ਅਲੀ ਖਾਨ’ ਵੀ ਕਿਹਾ ਜਾਂਦਾ ਹੈ, ਨੇ ਰਣਵੀਰ ਸਿੰਘ ਦੇ ਝੂਮਣ ਦੌਰਾਨ ਆਪਣੀ ਆਵਾਜ਼ ਨਾਲ ਸਮਾਂ ਬੰਨ੍ਹ ਦਿੱਤਾ।

ਫ਼ਿਲਮ ਵਿੱਚ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਸਤਿੰਦਰ ਸਰਤਾਜ ਨੇ ਫ਼ਿਲਮ ਵਿੱਚ ‘ਨੂਰ-ਏ-ਇਲਾਹੀ’ ਵਰਗਾ ਸੂਫੀ ਕਲਾਮ ਪੇਸ਼ ਕੀਤਾ ਹੈ, ਜੋ ਫ਼ਿਲਮ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਜੈਸਮੀਨ ਸੈਂਡਲਸ ਨੇ ਇਸ ਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਪ੍ਰੋਜੈਕਟ ਦੱਸਦਿਆਂ ਰਣਵੀਰ ਸਿੰਘ ਦੀ ਐਨਰਜੀ ਦੀ ਖੂਬ ਸ਼ਲਾਘਾ ਕੀਤੀ ਹੈ। ਖਾਨ ਸਾਬ ਨੇ ਫ਼ਿਲਮ ਦੇ ਸੰਗੀਤ ਦਾ ਹਿੱਸਾ ਬਣਨ ਨੂੰ ਇੱਕ ‘ਰੂਹਾਨੀ ਅਨੁਭਵ’ ਦੱਸਿਆ ਹੈ।

ਪਾਕਿਸਤਾਨੀ ਗਾਇਕ ਹਸਨ ਜਹਾਂਗੀਰ ਦੀ ਐਂਟਰੀ 
 ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਦੇ ਬਾਵਜੂਦ ਫ਼ਿਲਮ ਵਿੱਚ ਮਸ਼ਹੂਰ ਪਾਕਿਸਤਾਨੀ ਗਾਇਕ ਹਸਨ ਜਹਾਂਗੀਰ ਦੇ ਗੀਤ ‘ਹਵਾ-ਹਵਾ’ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਗੀਤ ਦੇ ਇਸਤੇਮਾਲ ਲਈ ਹਸਨ ਜਹਾਂਗੀਰ ਨੂੰ ਕਰੀਬ 45-46 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਤਾਂ ਜੋ 90 ਦੇ ਦਹਾਕੇ ਦੀਆਂ ਯਾਦਾਂ ਨੂੰ ਨਵੇਂ ਐਕਸ਼ਨ ਨਾਲ ਜੋੜਿਆ ਜਾ ਸਕੇ।

By Gurpreet Singh

Leave a Reply

Your email address will not be published. Required fields are marked *