ਮੋਹਾਲੀ ‘ਚ ਦਰਿੰਦਗੀ: 15 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ, ਕਲਾਸਮੇਟ ਸਮੇਤ 4 ਕਾਬੂ

ਨੈਸ਼ਨਲ ਟਾਈਮਜ਼ ਬਿਉਰੋ :- ਸ਼ਹਿਰ ਦੇ ਵੀਵੀਆਈਪੀ (VVIP) ਏਰੀਆ ਨਿਊ ਚੰਡੀਗੜ੍ਹ ਵਿੱਚ 15 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਵਿਦਿਆਰਥਣ ਦੇ ਕਲਾਸਮੇਟ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਨਾਬਾਲਗ ਹਨ, ਜਿਨ੍ਹਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

ਸ਼ਿਕਾਇਤ ਅਨੁਸਾਰ, ਮੁੱਖ ਮੁਲਜ਼ਮ ਵਿਦਿਆਰਥਣ ਦਾ ਕਲਾਸਮੇਟ ਹੈ। ਉਹ ਅਤੇ ਉਸ ਦੇ ਤਿੰਨ ਦੋਸਤ ਡਰਾ-ਧਮਕਾ ਕੇ ਵਿਦਿਆਰਥਣ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਏ। ਵਿਦਿਆਰਥਣ ਨਾਲ ਦਰਿੰਦਗੀ ਕੀਤੀ ਗਈ। ਨਾਲ ਹੀ, ਅਸ਼ਲੀਲ ਵੀਡੀਓ ਬਣਾਈ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਵਿਦਿਆਰਥਣ ਕਈ ਦਿਨਾਂ ਤੱਕ ਇਹ ਜ਼ੁਲਮ ਸਹਿੰਦੀ ਰਹੀ। ਡਰ ਦੇ ਮਾਰੇ ਉਹ ਘਰਦਿਆਂ ਨੂੰ ਕੁਝ ਦੱਸ ਨਹੀਂ ਪਾ ਰਹੀ ਸੀ। ਇੱਕ ਮੁਲਜ਼ਮ ਨੇ ਗੁੱਸੇ ਵਿੱਚ ਆ ਕੇ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਇੱਕ ਵ੍ਹਟਸਐਪ ਗਰੁੱਪ ਵਿੱਚ ਸ਼ੇਅਰ ਕਰ ਦਿੱਤੀ। ਵੀਡੀਓ ਵਾਇਰਲ ਹੋਣ ਦੇ ਡਰੋਂ ਵਿਦਿਆਰਥਣ ਨੇ ਆਪਣੀ ਮਾਂ ਨੂੰ ਆਪਬੀਤੀ ਦੱਸੀ।

ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਦਬੋਚ ਲਿਆ। ਮੁੱਖ ਮੁਲਜ਼ਮ ਸਮੇਤ ਤਿੰਨ ਨਾਬਾਲਗ ਹਨ, ਜਦਕਿ ਇੱਕ ਦੀ ਉਮਰ 20 ਸਾਲ ਹੈ। ਕੇਸ ਵਿੱਚ ਪੋਕਸੋ (POCSO) ਐਕਟ ਦੀ ਧਾਰਾ ਵੀ ਜੋੜੀ ਗਈ ਹੈ।

By Gurpreet Singh

Leave a Reply

Your email address will not be published. Required fields are marked *