IPL 2026 LSG vs CSK : ਲਖਨਊ ਨੇ ਚੇਨਈ ਨੂੰ ਦਿੱਤਾ 204 ਦੌੜਾਂ ਦਾ ਟੀਚਾ

ਚੇਨਈ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਚੇਨਈ ਸੁਪਰ ਕਿੰਗਜ਼ (CSK) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਮੈਚ ਚੇਨਈ ਦੇ ਐੱਮ. ਏ. ਚਿਦਾਂਬਮ ਸਟੇਡੀਅਮ ‘ ਚ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਨੇ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ ਤੇ ਚੇਨਈ ਨੂੰ ਜਿੱਤ ਲਈ 204 ਦੌੜਾਂ ਦਾ ਟੀਚਾ ਦਿੱਤਾ। ਲਖਨਊ ਲਈ ਜੋਸ਼ ਇੰਗਲਿਸ ਨੇ 85 ਦੌੜਾਂ, ਸ਼ਹਿਬਾਜ਼ ਅਹਿਮਦ ਨੇ 43 ਦੌੜਾਂ, ਹਿੰਮਤ ਸਿੰਘ ਨੇ 17 ਦੌੜਾਂ, ਰਿਸ਼ਭ ਪੰਤ ਨੇ 15 ਦੌੜਾਂ, ਮਿਸ਼ੇਲ ਮਾਰਸ਼ 10 ਦੌੜਾਂ, ਐਡਨ ਮਾਰਕਰਮ ਨੇ 6 ਦੌੜਾਂ ਬਣਾਈਆਂ। ਚੇਨਈ ਲਈ ਅੰਸ਼ੁਲ ਕੰਬੋਜ ਨੇ 2 ਦੌੜ, ਨੂਰ ਅਹਿਮਦ ਨੇ 1 ਤੇ ਜੇਮੀ ਓਵਰਟਨ ਨੇ 3 ਵਿਕਟਾਂ ਲਈਆਂ।

ਦੋਵਾਂ ਟੀਮਾਂ ਲਈ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਇਹ ਜਿੱਤ ਬਹੁਤ ਜ਼ਰੂਰੀ ਹੈ।

ਟੀਮਾਂ :
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਜੋਸ਼ ਇੰਗਲਿਸ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਏਡਨ ਮਾਰਕਰਮ, ਅਕਸ਼ਤ ਰਘੂਵੰਸ਼ੀ, ਹਿੰਮਤ ਸਿੰਘ, ਸ਼ਾਹਬਾਜ਼ ਅਹਿਮਦ, ਮੁਹੰਮਦ ਸ਼ੰਮੀ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ

ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟਕੀਪਰ), ਰੁਤੁਰਾਜ ਗਾਇਕਵਾੜ (ਕਪਤਾਨ), ਉਰਵਿਲ ਪਟੇਲ, ਕਾਰਤਿਕ ਸ਼ਰਮਾ, ਡਿਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਜੈਮੀ ਓਵਰਟਨ, ਅਕੀਲ ਹੋਸੀਨ, ਅੰਸ਼ੁਲ ਕੰਬੋਜ, ਨੂਰ ਅਹਿਮਦ, ਮੁਕੇਸ਼ ਚੌਧਰੀ

By Rajeev Sharma

Leave a Reply

Your email address will not be published. Required fields are marked *