15-16 ਅਗਸਤ ਨੂੰ ਪੰਜਾਬ ‘ਚ ਛੁੱਟੀ, ਕਈ ਥਾਵਾਂ ‘ਤੇ 14 ਅਗਸਤ ਨੂੰ ਵੀ ਸਕੂਲ ਰਹਿਣਗੇ ਬੰਦ

ਗੁਰਪ੍ਰੀਤ ਸਿੰਘ :- ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਲਗਾਤਾਰ ਤਿੰਨ ਦਿਨਾਂ ਦੀਆਂ ਛੁੱਟੀਆਂ ਨਾਲ ਸਕੂਲੀ ਵਿਦਿਆਰਥੀ ਅਤੇ ਮੁਲਾਜ਼ਮਾਂ ਨੂੰ ਘੁੰਮਣ ਦਾ ਮੌਕਾ ਮਿਲੇਗਾ। ਜੀ ਹਾਂ, ਇਸ ਮਹੀਨੇ ਲੰਬੇ ਵੀਕਐਂਡ ਵੀ ਆ ਰਹੇ ਹਨ। ਪੰਜਾਬ ਵਿੱਚ ਵੀ ਇਸ ਮਹੀਨੇ ਬੱਚਿਆਂ ਦੀਆਂ ਮੌਜਾਂ ਰਹਿਣਗੀਆਂ। ਕਿਉਂਕਿ ਇਸ ਮਹੀਨੇ ਇਕੱਠੇ ਦੋ-ਤਿੰਨ ਦਿਨ ਛੁੱਟੀਆਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਜੋ ਲੋਕ ਕਿਤੇ ਜਾਣ ਬਾਰੇ ਸੋਚ ਰਹੇ ਹਨ, ਉਹ ਆਸਾਨੀ ਨਾਲ ਯੋਜਨਾ ਬਣਾ ਸਕਦੇ ਹਨ। ਪੰਜਾਬ ਵਿਚ 15 ਅਤੇ 16 ਨੂੰ ਛੁੱਟੀ ਰਹੇਗੀ। ਸ਼ਨੀਵਾਰ ਅਤੇ ਫਿਰ ਐਤਵਾਰ ਹੋਣ ਕਾਰਨ ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਓਥੇ ਹੀ ਦੇਸ਼ ਵਿਚ ਕਈ ਥਾਂ 14 ਅਗਸਤ ਨੂੰ ਵੀ ਛੁੱਟੀ ਰਹਿਣ ਵਾਲੀ ਹੈ। 

ਇਸ ਕਾਰਨ ਸਕੂਲਾਂ ਵਿੱਚ ਰਹੇਗੀ ਛੁੱਟੀ

ਜਾਣਕਾਰੀ ਲਈ ਦੱਸ ਦੇਈਏ ਕਿ ਤਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹਾ ਕਲੈਕਟਰ ਨੇ ਆਉਣ ਵਾਲੇ 14 ਅਗਸਤ, ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਆਦਿ ਪੂਰਮ (Aadi Pooram) ਦੇ ਪਵਿੱਤਰ ਤਿਉਹਾਰ ‘ਤੇ ਦੇਵੀ ਅੰਡਾਲ (Andal) ਦੇ ਜਨਮ ਉਤਸਵ ਦੇ ਮੱਦੇਨਜ਼ਰ ਦਿੱਤੀ ਗਈ ਹੈ। ਅਸਲ ਵਿਚ, 14 ਅਗਸਤ 2026 ਨੂੰ ਤਮਿਲ ਕੈਲੰਡਰ ਅਨੁਸਾਰ ਆਦਿ ਪੂਰਮ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸਨੂੰ ਅੰਡਾਲ ਜਯੰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਦਿਨ ਭਗਵਾਨ ਵਿਸ਼ਨੂੰ ਦੀ ਭਗਤ ਦੇਵੀ ਅੰਡਾਲ ਦੇ ਜਨਮ ਦੀ ਪੁੰਨ ਤਿਥੀ ਹੈ, ਜੋ ਬਾਰ੍ਹਾਂ ਅਲਵਾਰ ਸੰਤਾਂ ਵਿੱਚੋਂ ਇਕਲੌਤੀ ਔਰਤ ਸੰਤ ਸਨ। ਵਿਰੁਧੁਨਗਰ ਜ਼ਿਲ੍ਹੇ ਦਾ ਸ਼੍ਰੀਵਿਲ੍ਲੀਪੁੱਤੂਰ (Srivilliputhur) ਸ਼ਹਿਰ ਇਸ ਤਿਉਹਾਰ ਲਈ ਵਿਸ਼ੇਸ਼ ਤੌਰ ‘ਤੇ ਮਸ਼ਹੂਰ ਹੈ, ਜਿੱਥੇ ਸਥਿਤ ਪ੍ਰਾਚੀਨ ਅੰਡਾਲ ਮੰਦਰ ਵਿੱਚ ਹਰ ਸਾਲ ਇਹ ਉਤਸਵ ਵੱਡੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ

ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤਿਉਹਾਰ ਨੂੰ ਦੇਖਦਿਆਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ, “ਆਦਿ ਪੂਰਮ ਸਾਡੇ ਖੇਤਰ ਦਾ ਇਕ ਬਹੁਤ ਹੀ ਮਹੱਤਵਪੂਰਨ ਸਥਾਨਕ ਤਿਉਹਾਰ ਹੈ, ਖਾਸ ਕਰਕੇ ਸ਼੍ਰੀਵਿਲ੍ਲੀਪੁੱਤੂਰ ਵਿੱਚ। ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਪੂਜਾ-ਅਰਚਨਾ ਅਤੇ ਜਲੂਸ ਵਿਚ ਸ਼ਾਮਲ ਹੁੰਦੇ ਹਨ। ਅਜਿਹੇ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਛੁੱਟੀ ਘੋਸ਼ਿਤ ਕੀਤੀ ਗਈ ਹੈ।”

ਦੱਸਣਯੋਗ ਹੈ ਕਿ ਤਮਿਲਨਾਡੂ ਸਰਕਾਰ ਸਥਾਨਕ ਤਿਉਹਾਰਾਂ ਅਤੇ ਧਾਰਮਿਕ ਸਮਾਗਮਾਂ ਦੇ ਮੱਦੇਨਜ਼ਰ ਅਕਸਰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰਦੀ ਰਹਿੰਦੀ ਹੈ। ਇਸ ਵਾਰ ਵੀ ਪ੍ਰਸ਼ਾਸਨ ਨੇ ਸਥਾਨਕ ਭਾਵਨਾਵਾਂ ਅਤੇ ਰੀਤਾਂ-ਰਿਵਾਜਾਂ ਦਾ ਸਤਿਕਾਰ ਕਰਦਿਆਂ ਇਹ ਫੈਸਲਾ ਲਿਆ ਹੈ। ਜ਼ਿਲ੍ਹੇ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *