ਕੈਨੇਡਾ ਦੀ ਇੱਕ ਸੂਬਾਈ ਵਿਧਾਨ ਸਭਾ ‘ਚ ‘1984 ਸਿੱਖ ਨਸਲਕੁਸ਼ੀ” ਨੂੰ ਮਾਨਤਾ ਦੇਣ ਲਈ ਮਤਾ ਪੇਸ਼

ਰਾਜੀਵ ਸ਼ਰਮਾ :-  ਕੈਨੇਡਾ ਦੀ ਇੱਕ ਸੂਬਾਈ ਵਿਧਾਨ ਸਭਾ ‘ਚ ‘1984 ਸਿੱਖ ਨਸਲਕੁਸ਼ੀ” ਨੂੰ ਮਾਨਤਾ ਦੇਣ ਲਈ ਮਤਾ ਪੇਸ਼ ਕੀਤਾ ਗਿਆ ਹੈ। ਇਸ ਮਤਾ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਮਤਾ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਵੱਲੋਂ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ ਮਨਦੀਪ ਧਾਲੀਵਾਲ ਸਰੀ ਨੌਰਥ ਤੋਂ ਵਿਧਾਇਕ ਅਤੇ ਬੀਸੀ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਹਨ। ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਇੱਕ ਮਤੇ ਦਾ ਨੋਟਿਸ ਦਿੱਤਾ ਹੈ ਜਿਸ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ “ਸਿੱਖ ਨਸਲਕੁਸ਼ੀ” ਵਜੋਂ ਰਸਮੀ ਮਾਨਤਾ ਦੇਣ ਦੀ ਮੰਗ ਕੀਤੀ ਗਈ ਹੈ।

ਵਿਧਾਇਕ ਮਨਦੀਪ ਸਿੰਘ ਧਾਲੀਵਾਲ ਵੱਲੋਂ ਇਹ ਮਤਾ 20 ਮਈ ਨੂੰ ਪੇਸ਼ ਕੀਤਾ ਗਿਆ ਸੀ। ਇਹ ਮਤਾ, 1984 ਵਿੱਚ ਭਾਰਤ ਵਿੱਚ ਸਿੱਖਾਂ ਵਿਰੁੱਧ ਹਿੰਸਾ ਦੇ ਖਿਲਾਫ ਹੈ, ਜਿਸ ‘ਚ ਕਿਹਾ ਗਿਆ ਹੈ ਸਿੱਖਾਂ ਦਾ ਸਮੂਹਿਕ ਕਤਲੇਆਮ, ਘਰਾਂ, ਕਾਰੋਬਾਰਾਂ ਅਤੇ ਗੁਰਦੁਆਰਿਆਂ ਦੀ ਤਬਾਹੀ ਕੀਤੀ ਗਈ ਅਤੇ ਬਚੇ ਹੋਏ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਇੱਕ ਸਥਾਈ ਸਦਮੇ ਦਾ ਸਾਹਮਣਾ ਕਰ ਰਹੇ ਹਨ। “ਇਹ ਮਤਾ ਮਾਨਤਾ, ਯਾਦ ਅਤੇ ਇੱਕ ਅਜਿਹੇ ਭਾਈਚਾਰੇ ਨਾਲ ਖੜ੍ਹੇ ਹੋਣ ਬਾਰੇ ਹੈ ਜੋ 1984 ਦੇ ਦਰਦ ਅਤੇ ਸਦਮੇ ਨੂੰ ਸਹਿਣ ਕਰ ਰਹੇ ਹਨ।

ਧਾਲੀਵਾਲ ਵੱਲੋਂ ਪ੍ਰਸਤਾਵਿਤ ਮਤੇ ਵਿੱਚ ਵਿਧਾਨ ਸਭਾ ਨੂੰ ਹਿੰਸਾ ਤੋਂ ਪ੍ਰਭਾਵਿਤ ਮਾਰੇ ਗਏ ਲੋਕਾਂ, ਬਚੇ ਹੋਏ ਲੋਕਾਂ ਅਤੇ ਪਰਿਵਾਰਾਂ ਦਾ ਸਨਮਾਨ ਕਰਨ ਦੀ ਮੰਗ ਕੀਤੀ ਗਈ ਹੈ, ਨਾਲ ਹੀ ਸਿੱਖ ਵਿਰੋਧੀ ਨਫ਼ਰਤ, ਧਾਰਮਿਕ ਅਤਿਆਚਾਰ ਅਤੇ ਨਸਲਕੁਸ਼ੀ ਤੋਂ ਇਨਕਾਰ ਵਿਰੁੱਧ ਸਿੱਖਿਆ, ਯਾਦ ਅਤੇ ਚੌਕਸੀ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ਦੱਸ ਦਈਏ ਕਿ 1984 ਦੀ ਹਿੰਸਾ ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਬਾਡੀਗਾਰਡਾਂ ਦੁਆਰਾ ਕਤਲ ਕੀਤੇ ਜਾਣ ਤੋਂ ਬਾਅਦ ਹੋਈ ਸੀ। ਇਸ ਤੋਂ ਬਾਅਦ ਹਜ਼ਾਰਾਂ ਸਿੱਖ ਮਾਰੇ ਗਏ ਸਨ, ਖਾਸ ਕਰਕੇ ਦਿੱਲੀ ਵਿੱਚ, ਸਿੱਖ ਸਮੂਹਾਂ ਅਤੇ ਅਧਿਕਾਰ ਕਾਰਕੁਨਾਂ ਨੇ ਸੰਗਠਿਤ ਹਮਲਿਆਂ ਅਤੇ ਰਾਜਨੀਤਿਕ ਮਿਲੀਭੁਗਤ ਦਾ ਦੋਸ਼ ਲਗਾਇਆ ਸੀ।

By Rajeev Sharma

Leave a Reply

Your email address will not be published. Required fields are marked *