ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸ਼੍ਰੋਮਣੀ ਅਕਾਲੀ ਦੱਲ ਨੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਪੇਸ਼ੀ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਨੂੰ ਬਿਕਰਮ ਮਜੀਠੀਆ ਦਾ 7 ਦਿਨ ਦਾ ਰਿਮਾਂਡ ਮਿਲਿਆ, 12 ਦਿਨਾਂ ਦੇ ਰਿਮਾਂਡ ਦੀ ਕੀਤੀ ਗਈ ਸੀ ਮੰਗ।
ਜ਼ਿਕਰਯੋਗ ਹੈ ਕਿ ਮਜੀਠਿਆ ਨੂੰ ਕੱਲ੍ਹ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਘਰ ਤੋਂ ਹਿਰਾਸਤ ਵਿੱਚ ਲੈ ਕੇ ਮੁਹਾਲੀ ਲਿਆਂਦਾ ਗਿਆ ਸੀ। ਜਿੱਥੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਨੇ ਆਮਦਨ ਚ 540 ਕਰੋੜ ਦੇ ਵਾਧੇ ਦਾ ਦਾਅਵਾ ਕੀਤਾ ਹੈ।
ਬਿਕਰਮ ਮਜੀਠੀਆ ਦੀ ਮੋਹਾਲੀ ਪੇਸ਼ੀ, 7 ਦਿਨ ਦਾ ਰਿਮਾਂਡ!
