09
Mar
ਚੰਡੀਗੜ੍ਹ। ਚੰਡੀਗੜ੍ਹ ਨਗਰ ਨਿਗਮ ਮੇਅਰ ਕੁਲਦੀਪ ਕੁਮਾਰ ਵਲੋਂ ਸੈਕਟਰ 32 ਵਿਖੇ ਨਵੀਂ ਬਣਾਈ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ, ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਆਈ. ਏ. ਐਸ ਅਨਿੰਦਿਤਾ ਮਿਤਰਾ ਸਣੇ ਸਬੰਧਿਤ ਵਾਰਡ ਦੇ ਕੌਂਸਲਰ ਅੰਜੂ ਕਤਿਆਲ, ਹੋਰ ਕੌਂਸਲਰ ਅਤੇ ਵਾਰਡ ਨਿਵਾਸੀ ਮੌਜੂਦ ਸਨ। 10 ਲੱਖ ਰੁਪਏ ਖ਼ਰਚ ਕੇ ਇਸ ਪਾਰਕ ਵਿਚ ਰੇਲਿੰਗ, ਫੁੱਟਪਾਥ, ਓਪਨ ਏਅਰ ਜਿੰਮ, ਹੱਟ, ਬੈਂਚ, ਖੇਡਣ ਦਾ ਸਾਮਾਨ, ਲਾਈਟਾਂ ਅਤੇ ਲੈਂਡਸਕੇਪਿੰਗ, ਸਜ਼ਾਵਟੀ ਪੌਦੇ, ਫੁੱਲਦਾਰ ਬੂਟੇ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਦੇ ਨਾਲ ਮੇਅਰ ਵਲੋਂ ਕਮਿਊਨਿਟੀ ਸੈਂਟਰ ਸੈਕਟਰ 33 ਵਿਖੇ 14 ਲੱਖ ਰੁਪਏ ’ਚ ਤਿਆਰ ਕੀਤੇ ਗਏ ਇਕ ਸਾਊਡ ਪਰੂਫ਼ ਹਾਲ ਦਾ ਵੀ ਉਦਘਾਟਨ ਕੀਤਾ…
