ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀਆਂ ਵਪਾਰਕ ਪਾਬੰਦੀਆਂ ਵਿਰੁੱਧ ਸਖਤ ਰੁਖ ਅਪਣਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ ਨਾਲ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅਮਰੀਕਾ ਵੱਲੋਂ ਲਾਏ ਜਾ ਰਹੇ “ਅਣਜਾਇਜ਼ ਵਪਾਰਕ ਪਾਬੰਦੀਆਂ” ਦੇ ਮੁੱਦੇ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਨੇ ਉੱਤਰੀ ਅਮਰੀਕਾ ਦੀ ਮੁਕਾਬਲੇਬਾਜ਼ੀ ਯੋਗਤਾ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਨਾਲ ਹੀ ਹਰ ਦੇਸ਼ ਦੀ ਸੰਪ੍ਰਭੂਤਾ ਦਾ ਆਦਰ ਕਰਨ ਦੀ ਗੱਲ ਵੀ ਕੀਤੀ।

ਬਿਆਨ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਵਿਰੁੱਧ ਕੀਤੀਆਂ ਜਾ ਰਹੀਆਂ ਅਣਜਾਇਜ਼ ਵਪਾਰਕ ਕਰਵਾਈਆਂ ਦਾ ਜਵਾਬ ਦੇਣ ਲਈ ਆਪਣੀ ਯੋਜਨਾ ਉਤਸ਼ਾਹਪੂਰਵਕ ਰਖੀ।

ਅਮਰੀਕੀ ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੇ ਜਨਵਰੀ ਵਿੱਚ ਦੁਬਾਰਾ ਵ੍ਹਾਈਟ ਹਾਊਸ ਦੀ ਕਮਾਨ ਸੰਭਾਲੀ, ਉਹ ਕੈਨੇਡਾ ਅਤੇ ਮੈਕਸੀਕੋ ‘ਤੇ ਲਗਾਈ ਗਈਆਂ ਟੈਰੀਫ਼ਾਂ ਨੂੰ ਐਲਾਨਣ ਅਤੇ ਫਿਰ ਦੇਰੀ ਕਰਨ ਦੇ ਫੈਸਲੇ ਲੈ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਬੁਧਵਾਰ ਨੂੰ ਦੁਨੀਆ ਭਰ ਦੇ ਵਪਾਰਿਕ ਸਾਥੀਆਂ ‘ਤੇ ‘ਪਰਤੀਆ ਟੈਰੀਫ਼’ ਲਗਾਉਣ ਦਾ ਸੁਝਾਅ ਵੀ ਦਿੱਤਾ।

By Rajeev Sharma

Leave a Reply

Your email address will not be published. Required fields are marked *