ਖਾਣ ਪੀਣ ਵਸਤੂਆ ਮਿਲਾਵਟੀ ਹੋਣ ਦੀ ਪ੍ਰਗਟਾਈ ਚਿੰਤਾ

ਨੈਸ਼ਨਲ ਟਾਈਮਜ਼ ਬਿਊਰੋ :- ਹਲਕੇ ਡੇਰਾਬੱਸੀ ਵਿੱਚ ਨਕਲੀ ਦੁੱਧ, ਦਹੀ, ਪਨੀਰ, ਮੱਖਣ, ਖੋਆ ਸਮੇਤ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਵੱਡੀ ਪੱਧਰ ਤੇ ਮਿਲਾਵਟ ਹੋ ਰਹੀ, ਜਿਸ ਨਾਲ ਲੋਕਾਂ ਨੂੰ ਵੱਡੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਰਕਾਰਾਂ ਨੇ ਫੂਡ ਸੇਫਟੀ ਐਕਟ 2006 ਤਾਂ ਬਣਾ ਦਿੱਤਾ ਪਰ ਉਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ।
ਨਤੀਜਾ ਇਹ ਹੋਇਆ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਬਿਨਾਂ ਕਿਸੇ ਗੁਣਵੱਤਾ ਚੈੱਕ ਦੇ ਮਿਲ ਰਹੀਆਂ। ਇਸੇ ਦੌਰਾਨ ਬਲਾਕ ਡੇਰਾਬੱਸੀ ਤੇ ਲਾਲੜੂ ਦੇ ਸਮਾਜ ਸੇਵੀਆਂ ਨੇ ਸਿਵਲ ਸਰਜਨ ( ਰਿਟਾ ) ਡਾ: ਦਲੇਰ ਸਿੰਘ ਮੁਲਤਾਨੀ ਨਾਲ ਲਾਲੜੂ ਵਿਖੇ ਇੱਕ ਮੀਟਿੰਗ ਕਰਕੇ ਮਿਲਾਵਟ ਨੂੰ ਜੜ੍ਹੋਂ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਮੀਟਿੰਗ ਵਿੱਚ ਮਤਾ ਪਾਸ ਹੋਇਆ ਕਿ ਇਸ ਮੁਹਿੰਮ ਤਹਿਤ ਸਿਹਤ ਵਿਭਾਗ, ਫੂਡ ਸੇਫਟੀ ਵਿਭਾਗ ਨੂੰ ਬੇਨਤੀ ਕੀਤੀ ਜਾਵੇ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਹੋਟਲ , ਢਾਬੇ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕੀਤੀ ਜਾਵੇ ਅਤੇ ਜਿਥੇ ਲੋੜੀਂਦਾ ਉੱਥੇ ਫੂਡ ਲਾਈਸੈਂਸ ਬਣਾਇਆ ਜਾਵੇ । ਨਾਲੇ ਉਸ ਰਜਿਸਟਰੇਸ਼ਨ/ ਲਾਈਸੈਂਸ ਨੂੰ ਖਾਣ-ਪੀਣ / ਵੇਚਣ ਵਾਲੀ ਥਾਂ ਤੇ ਲਗਾਇਆ ਜਾਵੇ ਤਾਂ ਕਿ ਉਸ ਦੀ ਪਾਲਣਾ ਨਾ ਕਰਨ ਵਾਲੇ ਦੀ ਸ਼ਿਕਾਇਤ ਕੀਤੀ ਜਾ ਸਕੇ। ਇਸੇ ਤਰ੍ਹਾਂ ਖਾਣ ਪੀਣ ਵਾਲੀਆਂ ਵਸਤਾਂ ਨੂੰ ਵੇਚਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਕਿ ਫੂਡ ਸੇਫਟੀ ਐਕਟ 2006 ਤਹਿਤ ਹਰੇਕ ਛੋਟੇ ਵੱਡੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਸਮਝੀ ਜਾਵੇ ਅਤੇ ਵੱਡਾ ਵਪਾਰ ਕਰਨ ਵਾਲਿਆਂ ਨੂੰ ਲਾਈਸੈਂਸ਼ ਲੈਣਾ ਜਰੂਰੀ ਜੋ ਕਿ ਵੇਚਣ ਵਾਲੇ ਦੀ ਡਿਊਟੀ ਬਣਦੀ ਹੈ।
ਮੀਟਿੰਗ ਵਿੱਚ ਹਾਜ਼ਰ ਸਮਾਜ ਸੇਵੀਆਂ ਨੇ ਇਸ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ ਮਹੀਨਾਵਾਰ ਸਥਿਤੀ ਦਾ ਜਾਇਜ਼ਾ ਲੈ ਕੇ ਫੂਡ ਸੇਫਟੀ ਅਫਸਰ ਅਤੇ ਵਿਕਰੇਤਾ ਨੂੰ ਲਗਾਤਾਰ ਸਫਾਈ ਰੱਖਣ ਵਿੱਚ ਮਦਦ ਕਰਨਾ ਅਤੇ ਜੋ ਫੂਡ ਸੇਫਟੀ ਦਾ ਖਿਆਲ ਨਹੀਂ ਰੱਖਦੇ , ਉਹਨਾਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾਵੇਗਾ।
ਸਿਵਲ ਸਰਜਨ ਮੁਹਾਲੀ ਡਾ: ਸੰਗੀਤਾ ਜੈਨ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਫੂਡ ਸੇਫਟੀ ਅਧਿਕਾਰੀ ਨੂੰ ਖਾਣ ਪੀਣ ਦੀ ਸਮੱਗਰੀ ਵੇਚਣ ਵਾਲਿਆਂ ਲਈ ਫੂਡ ਸੇਫਟੀ ਐਕਟ 2006 ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਜਾਵੇਗਾ।
ਇਸ ਮੌਕੇ ਗੁਰਬਿੰਦਰ ਸਿੰਘ ਚੋਂਦਹੇੜੀ, ਮਹਿੰਦਰ ਸਿੰਘ ਸੈਣੀ ਜਾਸਧਨਾ, ਹਰਵਿੰਦਰ ਸਿੰਘ ਝਰਮੜੀ, ਸਰਬਜੀਤ ਸਿੰਘ ਭੱਟੀ ਲਾਲੜੂ, ਮੋਹਨ ਸਿੰਘ ਫੋਜੀ ਕੁਰਲੀ, ਹਰਿਕ੍ਰਿਸਨ ਲਾਲੜੁ ਆਦਿ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *