ਦਿੱਲੀ ਦੇ ਬੁੱਧ ਵਿਹਾਰ ‘ਚ ਝੁੱਗੀਆਂ ਨੂੰ ਲੱਗੀ ਅੱਗ, ਪਤੀ-ਪਤਨੀ ਅਤੇ 2 ਸਾਲਾ ਜਵਾਕ ਦੀ ਦਰਦਨਾਕ ਮੌਤ

ਰਾਜੀਵ ਸ਼ਰਮਾ- ਦਿੱਲੀ ਦੇ ਬੁੱਧ ਵਿਹਾਰ ਇਲਾਕੇ ਵਿੱਚ ਸਥਿਤ ਮਾਂਗੇ ਰਾਮ ਪਾਰਕ ਨੇੜੇ ਮੰਗਲਵਾਰ ਦੇਰ ਰਾਤ ਝੁੱਗੀਆਂ ਨੂੰ ਭਿਆਨਕ ਲੱਗ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਨਾਲ ਅੰਦਰ ਸੁੱਤੇ ਪਏ ਇਕ ਜੋੜੇ ਅਤੇ ਉਨ੍ਹਾਂ ਦੇ ਦੋ ਸਾਲ ਦੇ ਜਵਾਕ ਦੀ ਸੜ ਜਾਣ ਕਾਰਨ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਡੀਐਫਐਸ ਦੇ ਅਨੁਸਾਰ, ਅੱਗ ਲੱਗਣ ਬਾਰੇ ਇੱਕ ਕਾਲ ਸਵੇਰੇ ਲਗਭਗ 1:25 ਵਜੇ ਆਈ, ਜਿਸ ਤੋਂ ਬਾਅਦ ਸੱਤ ਫਾਇਰ ਇੰਜਣ ਮੌਕੇ ‘ਤੇ ਭੇਜੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਸੰਘਣਾ ਧੂੰਆਂ ਅਤੇ ਉੱਚੀਆਂ ਅੱਗ ਦੀਆਂ ਲਪਟਾਂ ਵੇਖੀਆਂ ਗਈਆਂ। ਫਾਇਰਫਾਈਟਰਜ਼ ਨੇ ਘਟਨਾ ਸਥਾਨ ਤੋਂ ਤਿੰਨ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਅਪਰਾਧ ਜਾਂਚ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਘਟਨਾ ਦੇ ਕਾਰਨਾਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *