ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਰੈਪਰ ਹਨੀ ਸਿੰਘ ਨੇ ਆਪਣੇ ਫੈਨਜ਼ ਨੂੰ ਆਪਣੀ ਸ਼ਾਨਦਾਰ ਬਾਡੀ ਟ੍ਰਾਂਸਫਾਰਮੇਸ਼ਨ ਨਾਲ ਹੈਰਾਨ ਕਰ ਦਿੱਤਾ ਹੈ। ਸਿਰਫ਼ ਇੱਕ ਮਹੀਨੇ ਵਿੱਚ 17 ਕਿਲੋ ਭਾਰ ਘਟਾ ਕੇ ਉਹ 95 ਕਿਲੋ ਤੋਂ 77 ਕਿਲੋ ਤੱਕ ਪਹੁੰਚ ਗਏ। ਇਹ ਸਫ਼ਲਤਾ ਉਨ੍ਹਾਂ ਦੇ ਡਿਸਿਪਲਿਨ, ਡਾਇਟ ਅਤੇ ਇੰਟੈਂਸ ਵਰਕਆਉਟ ਦੀ ਨਤੀਜਾ ਹੈ।
ਖ਼ਾਸ ਗ੍ਰੀਨ ਜੂਸ ਨਾਲ ਘਟਾਇਆ ਭਾਰ
ਹਨੀ ਸਿੰਘ ਦੇ ਟ੍ਰੇਨਰ ਅਰੁਣ ਕੁਮਾਰ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਇੱਕ ਖ਼ਾਸ ਗ੍ਰੀਨ ਜੂਸ ਨੇ ਇਸ ਭਾਰ ਘਟਾਉਣ ਦੇ ਸਫ਼ਰ ਵਿੱਚ ਵੱਡਾ ਰੋਲ ਨਿਭਾਇਆ। ਇਹ ਜੂਸ ਸਵੇਰੇ ਖਾਲੀ ਪੇਟ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੋਇਆ ਅਤੇ ਬਾਡੀ ਡਿਟੌਕਸ ਹੋਈ।
ਇਹ ਜੂਸ ਬਣਿਆ ਸੀ:
ਚੁੱਕੰਦਰ (Beetroot): ਖੂਨ ਦਾ ਸੰਚਾਰ ਸੁਧਾਰਦਾ ਹੈ।
ਆਂਵਲਾ (Amla): ਵਿਟਾਮਿਨ C ਨਾਲ ਭਰਪੂਰ, ਪਾਚਨ ਤੇ ਚਰਬੀ ਘਟਾਉਣ ਲਈ ਮਦਦਗਾਰ।
ਖੀਰਾ (Cucumber): ਹਾਈਡ੍ਰੇਸ਼ਨ ਲਈ ਵਧੀਆ।
ਗਾਜਰ (Carrots): ਜ਼ਰੂਰੀ ਵਿਟਾਮਿਨ ਪ੍ਰਦਾਨ ਕਰਦੀ ਹੈ।
ਧਨੀਆ ਪੱਤੇ (Coriander): ਪਾਚਨ ਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ।
ਡਾਇਟ ਪਲਾਨ
ਸਵੇਰੇ: ਗ੍ਰੀਨ ਜੂਸ ਅਤੇ ਬਲੈਂਡ ਕੀਤੀਆਂ ਸਬਜ਼ੀਆਂ।
ਦੁਪਹਿਰ: ਬੋਇਲਡ ਚਿਕਨ ਅਤੇ ਚਾਵਲ (ਪ੍ਰੋਟੀਨ ਤੇ ਕਾਰਬ ਦਾ ਸੰਤੁਲਨ)।
ਸ਼ਾਮ: ਸਬਜ਼ੀਆਂ ਦਾ ਸੂਪ ਜਾਂ ਬੋਇਲਡ ਚਿਕਨ।
ਰਾਤ: ਹਰੀਆਂ ਸਬਜ਼ੀਆਂ ਜਾਂ ਸੂਪ।
ਖ਼ਾਸ ਗੱਲ – ਉਨ੍ਹਾਂ ਨੇ ਪ੍ਰੋਸੈਸਡ ਫੂਡ, ਸ਼ੁਗਰ ਅਤੇ ਸ਼ਰਾਬ ਤੋਂ ਪੂਰੀ ਤਰ੍ਹਾਂ ਤੋਬਾ ਕੀਤੀ।
ਇੰਟੈਂਸ ਵਰਕਆਉਟ ਰੂਟੀਨ
ਸਟ੍ਰੈਂਥ ਟ੍ਰੇਨਿੰਗ: ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ।
ਕਾਰਡੀਓ: ਕੈਲੋਰੀ ਬਰਨ ਅਤੇ ਐਂਡਿਊਰੈਂਸ ਵਧਾਉਣ ਲਈ।
ਹਾਈ ਰੈਪ ਟ੍ਰੇਨਿੰਗ: ਹਰ ਸੈੱਟ ਵਿੱਚ 20–25 ਰੈਪ ਕਰਨਾ।
ਕਨਸਿਸਟੈਂਸੀ: ਸਵੇਰੇ ਹੋਵੇ ਜਾਂ ਰਾਤ, ਕੋਈ ਵੀ ਵਰਕਆਉਟ ਛੱਡਿਆ ਨਹੀਂ।
