ਮੋਗਾ ਦੀ ਧੀ ਰਵਨੀਤ ਕੌਰ ਨੇ ਕੈਨੇਡਾ ਵਿਚ ਵਧਾਇਆ ਮਾਣ, ਵਿਗਿਆਨਿਕ ਖੇਤਰ ‘ਚ ਕੀਤਾ ਸ਼ਲਾਘਾਯੋਗ ਉਪਰਾਲਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੋਗਾ ਜ਼ਿਲੇ  ਦੇ ਪਿੰਡ ਮਾਛੀਕੇ ਨਾਲ ਸੰਬੰਧਿਤ ਕੈਨੇਡਾ ਰਹਿੰਦੀ ਪੰਜਾਬਣ ਨੇ ਵਿਗਿਆਨਕ ਖੇਤਰ ‘ਚ ਅਹਿਮ ਪ੍ਰਾਪਤੀ ਕਰਕੇ ਪੰਜਾਬੀ ਭਾਈਚਾਰੇ ਸਮੇਤ ਪੂਰੇ ਭਾਰਤੀ ਭਾਈਚਾਰੇ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕਾਇਆ ਹੈ। 

ਜ਼ਿਕਰਯੋਗ ਹੈ ਕਿ ਐਮਸੀ ਮਾਸਟਰ ਯੂਨੀਵਰਸਿਟੀ ਅਤੇ ਇੰਸਟੀਚਿਊਟ ਪੈਸਟੀਚਿਊਰ ਦੀ ਵਿਗਿਆਨਿਕ ਟੀਮ ਵੱਲੋਂ ਹਾਲ ਹੀ ‘ਚ ਪਲੇਗ ਦੀ ਬਿਮਾਰੀ ਨਾਲ ਸਬੰਧਿਤ ਇੱਕ ਬੈਟੀਰੀਆ ਦੀ ਖੋਜ ਕੀਤੀ ਗਈ ਹੈ। ਜਿਸ ਨਾਲ ਉਕਤ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ। ਇਸ ਟੀਮ ਵਿੱਚ ਲੇਖਕਾ ਵਜੋਂ ਸ਼ਾਮਲ ਪੰਜਾਬਣ ਡਾਕਟਰ ਰਵਨੀਤ ਕੌਰ ਵੱਲੋਂ ਡੈਨਮਾਰਕ ਤੋਂ ਮਿਲੇ ਪੁਰਾਣੇ ਡੀਐਨਏ ਸੈਂਪਲਾਂ ਦੀ ਬਰੀਕੀ ਨਾਲ ਅਧਿਐਨ ਕਰਕੇ ਸੰਬੰਧਿਤ ਜੀਨ ਦੇ ਗਾਇਬ ਹੋ ਜਾਣ ਬਾਰੇ ਪਤਾ ਲਗਾਉਣ ‘ਚ ਸਫ਼ਲਤਾ ਹਾਸਲ ਕੀਤੀ ਗਈ ਹੈ 

ਜਦੋਂ ਆਮ ਘਰਾਂ ਦੇ ਬੱਚੇ ਵਿਗਿਆਨ ਅਤੇ ਗਲੋਬਲ ਰਿਸਰਚ ਦੀਆਂ ਨਵੀਆਂ ਉਚਾਈਆਂ ਨੂੰ ਛੂੰਹਦੇ ਹਨ, ਤਾਂ ਉਹ ਸਿਰਫ਼ ਆਪਣੇ ਪਰਿਵਾਰ ਨਹੀਂ ਸਾਰੀ ਕੌਮ ਲਈ ਮਾਣ ਬਣਦੇ ਹਨ। ਇਸ ਸ਼ਾਨਦਾਰ ਪ੍ਰਾਪਤੀ ਲਈ ਸਿੱਧੂ ਪਰਿਵਾਰ ਨੂੰ ਪੂਰੇ ਪੰਜਾਬੀ ਭਾਈਚਾਰੇ ਵੱਲ ਮੁਬਾਰਕਾਂ ਅਤੇ ਹੋਰ ਵਧੇਰੇ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

By Rajeev Sharma

Leave a Reply

Your email address will not be published. Required fields are marked *