ਨੈਸ਼ਨਲ ਟਾਈਮਜ਼ ਬਿਊਰੋ :- ਨਾਭਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀਆਰਟੀਸੀ (PRTC Bus Accident Nabha) ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ਦੇ ਵਿੱਚ ਕਰੀਬ 140 ਸਵਾਰੀਆਂ ਸਵਾਰ ਸਨ। ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟਣ ਦੇ ਨਾਲ ਬੇਕਾਬੂ ਹੋ ਕੇ ਸਾਹਮਣੇ ਦਰੱਖਤ ਦੇ ਵਿੱਚ ਵੱਜੀ। ਟੱਕਰ ਇੰਨੀ ਤੇਜ਼ ਹੋਈ ਕਿ ਦਰੱਖਤ ਵੀ ਟੁੱਟ ਗਿਆ। ਬੱਸ ਦੀਆਂ ਕਈ ਸਵਾਰੀਆਂ ਗੰਭੀਰ ਫੱਟੜ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜ਼ਖਮੀਆਂ ਨੂੰ ਭਾਦਸੋ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
140 ਸਵਾਰੀਆਂ ਨਾਲ ਭਰੀ PRTC ਬੱਸ ਦਾ ਐਕਸੀਡੈਂਟ!
