Attacks

“ਪੰਜਾਬ ‘ਚ ਹੱਕ ਮੰਗਣਾ ਬਣਿਆ ਜੁਰਮ”, ਅਧਿਆਪਕਾਂ ‘ਤੇ ਲਾਠੀਚਾਰਜ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

“ਪੰਜਾਬ ‘ਚ ਹੱਕ ਮੰਗਣਾ ਬਣਿਆ ਜੁਰਮ”, ਅਧਿਆਪਕਾਂ ‘ਤੇ ਲਾਠੀਚਾਰਜ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਪੰਜਾਬ ਅੰਦਰ ਆਪਣੇ ਹੱਕ ਮੰਗਣਾ ਹੁਣ ਇੱਕ ਜੁਰਮ ਬਣ ਗਿਆ ਹੈ। ਰਾਜਾ ਵੜਿੰਗ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਚੋਣਾਂ ਵੇਲੇ ਤਾਂ ਅਧਿਆਪਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਅੱਜ ਉਨ੍ਹਾਂ ਨੂੰ ਜਵਾਬ ਲਾਠੀਆਂ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ 'ਆਪ' ਦੇ ਨਾਅਰੇ 'ਤੇ ਤਨਜ਼ ਕਸਦਿਆਂ ਪੁੱਛਿਆ…
Read More
ਹੜ੍ਹ ਪੀੜਤਾਂ ਦੇ ਮੁੱਦੇ ‘ਤੇ ਕਾਂਗਰਸ ਨੇ ਘੇਰੀ ‘ਆਪ’ ਸਰਕਾਰ, ਪਰਗਟ ਸਿੰਘ ਨੇ ਮੁਆਵਜ਼ੇ ਦੀ ਅਧੂਰੀ ਵੰਡ ‘ਤੇ ਚੁੱਕੇ ਸਵ

ਹੜ੍ਹ ਪੀੜਤਾਂ ਦੇ ਮੁੱਦੇ ‘ਤੇ ਕਾਂਗਰਸ ਨੇ ਘੇਰੀ ‘ਆਪ’ ਸਰਕਾਰ, ਪਰਗਟ ਸਿੰਘ ਨੇ ਮੁਆਵਜ਼ੇ ਦੀ ਅਧੂਰੀ ਵੰਡ ‘ਤੇ ਚੁੱਕੇ ਸਵ

ਜਲੰਧਰ- ਸੀਨੀਅਰ ਕਾਂਗਰਸੀ ਆਗੂ ਪਰਗਟ ਸਿੰਘ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਗੁਜਰਾਤ ਦੀਆਂ ਸਟੇਜਾਂ 'ਤੇ ਖੜ੍ਹੇ ਹੋ ਕੇ ਪੰਜਾਬ ਵਿੱਚ ਹੜ੍ਹ ਰਾਹਤ ਕਾਰਜਾਂ ਦੇ ਝੂਠੇ ਦਾਅਵੇ ਕਰ ਰਹੇ ਹਨ, ਜਦਕਿ ਹਕੀਕਤ ਇਸ ਦੇ ਉਲਟ ਹੈ। ਪਰਗਟ ਸਿੰਘ ਅਨੁਸਾਰ, ਅਜਨਾਲਾ ਖੇਤਰ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਹਜ਼ਾਰਾਂ ਪਰਿਵਾਰ ਅਜੇ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ…
Read More

ਅਮਰੀਕਾ ਵਲੋਂ ਕੀਤੇ ਹਮਲੇ ‘ਤੇ ਈਰਾਨ ਦੀ ਤਿੱਖੀ ਚੇਤਾਵਨੀ : ਹੁਣ ਹਰ ਅਮਰੀਕੀ ਨਿਸ਼ਾਨੇ ‘ਤੇ

ਪੱਛਮੀ ਏਸ਼ੀਆ ਵਿੱਚ ਸਥਿਤੀ ਇੱਕ ਵਾਰ ਫਿਰ ਵਿਸਫੋਟਕ ਬਿੰਦੂ 'ਤੇ ਪਹੁੰਚ ਗਈ ਹੈ। ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ, ਅਮਰੀਕਾ ਨੇ ਹੁਣ ਸਿੱਧੇ ਤੌਰ 'ਤੇ ਫੌਜੀ ਕਾਰਵਾਈ ਕੀਤੀ ਹੈ ਅਤੇ ਈਰਾਨ ਦੇ ਤਿੰਨ ਮਹੱਤਵਪੂਰਨ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਦੇ ਅਨੁਸਾਰ ਇਹ ਹਮਲਾ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਸਾਰੇ ਅਮਰੀਕੀ ਜਹਾਜ਼ ਸੁਰੱਖਿਅਤ ਵਾਪਸ ਆ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੌਜੀ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫੋਰਡੋ, ਨਤਾਨਜ਼ ਅਤੇ ਇਸਫਾਹਨ ਵਿੱਚ ਪ੍ਰਮਾਣੂ ਸਥਾਨਾਂ ਨੂੰ ਬੀ2 ਬੰਬਾਰਾਂ ਨੇ ਨਿਸ਼ਾਨਾ ਬਣਾਇਆ ਸੀ। ਟਰੰਪ ਨੇ ਕਿਹਾ, "ਅਸੀਂ ਤਿੰਨ ਪ੍ਰਮੁੱਖ ਪ੍ਰਮਾਣੂ ਸਥਾਨਾਂ 'ਤੇ ਸਫਲਤਾਪੂਰਵਕ ਹਮਲਾ ਕੀਤਾ…
Read More

ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਬਾਰੇ ਬਿਆਨ ’ਤੇ ਵਿਸ਼ਵਾਸ ਨਹੀਂ: SGPC ਮੁੱਖ ਸਕੱਤਰ ਕੁਲਵੰਤ ਮੰਨਣ

ਜਲੰਧਰ/ਅੰਮ੍ਰਿਤਸਰ-ਪਾਕਿਸਤਾਨ ਫ਼ੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵੱਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਨਸ਼ਟ ਕਰ ਦਿੱਤੇ ਜਾਣ ਦਾ ਮਾਮਲਾ ਭੱਖਣਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨ ਫ਼ੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵੱਲੋਂ ਨਸ਼ਟ ਕੀਤੇ ਜਾਣ ਦੇ ਕੀਤੇ ਗਏ ਦਾਅਵੇ ਨੂੰ ਖਾਰਿਜ ਕਰਦਿਆਂ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਰਬੱਤ 'ਤੇ ਭਲੇ ਦਾ ਸੰਦੇਸ਼ ਦੇਣ ਵਾਲੇ ਇਸ ਪਾਵਨ ਅਸਥਾਨ ਉਤੇ ਫ਼ੌਜ ਦਾ ਕੋਈ ਜਰਨੈਲ ਮਿਜ਼ਾਈਲ ਹਮਲਾ ਕਰਨ ਬਾਰੇ ਸੋਚ ਵੀ…
Read More
ਬਠਿੰਡਾ ’ਚ ਦਿਨ ਵੇਲੇ ਰੈੱਡ ਅਲਰਟ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ

ਬਠਿੰਡਾ ’ਚ ਦਿਨ ਵੇਲੇ ਰੈੱਡ ਅਲਰਟ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਰੈੱਡ ਅਲਰਟ ਵਿਚ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ/ਇਮਾਰਤਾਂ ਦੇ ਅੰਦਰ ਰਹਿਣ ਅਤੇ ਸਵੈ-ਸੁਰੱਖਿਆ ਦੇ ਉਪਾਅ ਕਰਨ। ਬਿਜਲੀ ਦੀ ਸਪਲਾਈ ਨਹੀਂ ਕੱਟੀ ਜਾਵੇਗੀ ਪਰ ਹੋਰ ਸਾਰੇ ਉਪਾਅ ਲਾਗੂ ਰਹਿਣਗੇ। ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਜੰਗ ਵਰਗੇ ਮਾਹੌਲ ਦੌਰਾਨ ਪਹਿਲੀ ਵਾਰ ਦਿਨ ਸਮੇਂ ਰੈੱਡ ਅਲਰਟ ਕੀਤਾ ਗਿਆ ਹੈ। ਬਠਿੰਡਾ ਵਿਚ ਇਸ ਤੋਂ ਪਹਿਲਾਂ ਵੀ 7-8 ਮਈ ਅਤੇ 8-9 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਬਠਿੰਡਾ ਛਾਉਣੀ ਅਤੇ ਹੋਰਨਾਂ…
Read More
ਭਾਰਤ ਦੇ ਹਮਲਿਆਂ ਨਾਲ ਹਿੱਲਿਆ ਪਾਕਿਸਤਾਨ !

ਭਾਰਤ ਦੇ ਹਮਲਿਆਂ ਨਾਲ ਹਿੱਲਿਆ ਪਾਕਿਸਤਾਨ !

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਵੱਲੋਂ ਭਾਰਤ 'ਤੇ ਡਰੋਨ ਤੇ ਮਿਸਾਈਲ ਹਮਲੇ ਦੀ ਕੋਸ਼ਿਸ਼ ਕਰਨੀ ਮਹਿੰਗੀ ਪੈ ਗਈ ਹੈ। ਭਾਰਤ ਨੇ “ਓਪਰੇਸ਼ਨ ਸਿੰਦੂਰ” ਦੇ ਰੂਪ ਵਿੱਚ ਜਵਾਬੀ ਕਾਰਵਾਈ ਕਰਦਿਆਂ ਕਰਾਚੀ, ਲਾਹੌਰ, ਰਾਵਲਪਿੰਡੀ ਤੋਂ ਲੈ ਕੇ ਇਸਲਾਮਾਬਾਦ ਤੱਕ ਹੜਕੰਪ ਮਚਾ ਦਿੱਤਾ ਹੈ। ਸੂਤਰਾਂ ਮੁਤਾਬਕ, ਭਾਰਤ ਨੇ ਜਿੰਨ੍ਹਾਂ ਥਾਵਾਂ 'ਤੇ ਹਮਲੇ ਕੀਤੇ, ਉਥੇ ਪਾਕਿ ਫੌਜ ਦੇ ਅਹਮ ਢਾਂਚੇ ਤੇ ਇੰਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਹਮਲਿਆਂ ਨੇ ਪਾਕਿਸਤਾਨ ਦੇ ਲਾਫ਼ਜੀ ਦੁੱਧ ਵਾਂਗ ਦਿਖਾਈ ਜਾ ਰਹੇ ਇਸਲਾਮਾਬਾਦ ਨੂੰ ਵੀ ਕਾਂਪਣ 'ਤੇ ਮਜਬੂਰ ਕਰ ਦਿੱਤਾ। ਇੰਨਾ ਤੱਕ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਦੇ ਘਰ ਨੇੜੇ ਵੀ ਇੱਕ ਵੱਡਾ ਧਮਾਕਾ ਹੋਇਆ। ਅਧੀ ਰਾਤ…
Read More
ਜੈਸਲਮੇਰ ’ਚ ਪਾਕਿਸਤਾਨੀ ਪਾਇਲਟ ਕਾਬੂ; ਭਾਰਤ ਵੱਲੋਂ ਹਮਲਿਆਂ ਦਾ ਮੂੰਹ ਤੋੜ ਜਵਾਬ

ਜੈਸਲਮੇਰ ’ਚ ਪਾਕਿਸਤਾਨੀ ਪਾਇਲਟ ਕਾਬੂ; ਭਾਰਤ ਵੱਲੋਂ ਹਮਲਿਆਂ ਦਾ ਮੂੰਹ ਤੋੜ ਜਵਾਬ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਅੱਜ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਜੈਸਲਮੇਰ ਵਿੱਚ ਪਾਕਿਸਤਾਨੀ ਹਵਾਈ ਫ਼ੌਜ ਦੇ ਪਾਇਲਟ ਨੂੰ ਭਾਰਤੀ ਸੁਰੱਖਿਆ ਬਲਾਂ ਵੱਲੋਂ ਕਾਬੂ ਕਰ ਲਿਆ। ਇਹ ਪਾਕਿਸਤਾਨੀ ਪਾਇਲਟ ਆਪਣੇ ਜੰਗੀ ਜਹਾਜ਼ ’ਚੋਂ ਨਿਕਲਣ ਬਾਅਦ ਭਾਰਤੀ ਸੁਰੱਖਿਆ ਦਸਤਿਆਂ ਦੇ ਕਾਬੂ ਆ ਗਿਆ। ਖ਼ਬਰ ਲਿਖੇ ਜਾਣ ਤੱਕ ਪਾਇਲਟ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਗਈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਦੇ ਲੜਾਕੂ ਜਹਾਜ਼ ਤੋਂ ਡਿੱਗਣ ਮਗਰੋਂ ਪਾਇਲਟ ਨੂੰ ਹਿਰਾਸਤ ’ਚ ਲੈ ਲਿਆ ਗਿਆ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਵੱਲੋਂ ਅੱਜ ਰਾਤ ਕੀਤੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੰਦਿਆਂ ਸਿਆਲਕੋਟ ਤੇ ਲਾਹੌਰ ’ਚ ਹਵਾਈ…
Read More