15
Apr
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਚ ਇਕ ਅਦਾਲਤੀ ਕੰਪਲੈਕਸ ਵਿਚ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਨਾਗਰਿਕ ਸਮਾਜ ਦੇ ਮੈਂਬਰਾਂ ਅਤੇ ਵਕੀਲਾਂ ਦੇ ਇਕ ਸਮੂਹ ਨੇ 1919 ਦੇ ਜਲਿਆਂਵਾਲਾ ਬਾਗ ਹੱਤਿਆਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸ ਦੇਈਏ ਕਿ ਬਸਤੀਵਾਦੀ ਪ੍ਰਸ਼ਾਸਨ ਨੂੰ ਦਮਨਕਾਰੀ ਸ਼ਕਤੀਆਂ ਪ੍ਰਦਾਨ ਕਰਨ ਵਾਲੇ ‘ਰੋਲੈਟ ਐਕਟ’ ਦੇ ਖ਼ਿਲਾਫ਼ 13 ਅਪ੍ਰੈਲ, 1919 ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਵਿਚ ਸ਼ਾਂਤੀਪੂਰਵਕ ਢੰਗ ਨਾਲ ਵਿਰੋਧ-ਪ੍ਰਦਰਸ਼ਨ ਕਰ ਰਹੇ ਸੈਂਕੜੇ ਨਿਹੱਥੇ ਲੋਕਾਂ ’ਤੇ ਅੰਗਰੇਜ਼ ਫ਼ੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਆਂ ਚਲਾਈਆਂ ਸਨ। ਲਾਹੌਰ ਹਾਈ ਕੋਰਟ ਦੇ ਡੈਮੋਕ੍ਰੇਟਿਕ ਲਾਅਨ ਵਿਚ ਆਯੋਜਿਤ ਇਸ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ…
