cabinet minister

[ਲਾਈਵ] ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੈਬਨਿਟ ਮੀਟਿੰਗ ਦੇ ਅਹਮ ਫੈਸਲਿਆਂ ਦੀ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ

[ਲਾਈਵ] ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੈਬਨਿਟ ਮੀਟਿੰਗ ਦੇ ਅਹਮ ਫੈਸਲਿਆਂ ਦੀ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਦੀ ਅੱਜ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਅਤੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੀਟਿੰਗ ਵਿੱਚ ਲਏ ਗਏ ਕਈ ਅਹੰਕਾਰਜਨਕ ਅਤੇ ਲੋਕ-ਹਿਤੀ ਫੈਸਲਿਆਂ ਦੀ ਜਾਣਕਾਰੀ ਦਿੱਤੀ। ਚੀਮਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿੱਚ ਸੂਬੇ ਦੇ ਆਮ ਲੋਕਾਂ, ਕਿਸਾਨਾਂ, ਕਰਮਚਾਰੀਆਂ ਅਤੇ ਨੌਜਵਾਨਾਂ ਨੂੰ ਧਿਆਨ ਵਿਚ ਰੱਖਦਿਆਂ ਕਈ ਨਵੇਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤਕ ਸਥਿਤੀ ਨੂੰ ਮਜ਼ਬੂਤ ਬਣਾਉਣ, ਨੌਕਰੀਆਂ ਦੇ ਨਵੇਂ ਮੌਕੇ ਸਿਰਜਣ, ਅਤੇ ਸਰਕਾਰੀ ਵਿਭਾਗਾਂ ਵਿੱਚ ਪ੍ਰਸ਼ਾਸਨਿਕ ਸੁਧਾਰ ਲਿਆਉਣ ਵੱਲ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ। ਅਹਮ ਘੋਸ਼ਣਾਵਾਂ ਵਿੱਚ ਸ਼ਾਮਿਲ ਹਨ: ਨਵੀਆਂ ਨਿਯੁਕਤੀਆਂ ਦੀ…
Read More

ਚੰਡੀਗੜ੍ਹ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਭਵਨ ‘ਚ ਮੀਡੀਆ ਨਾਲ ਕੀਤੀ ਖਾਸ ਗੱਲਬਾਤ

ਚੰਡੀਗੜ੍ਹ, 28 ਜੁਲਾਈ 2025 – ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਮੀਡੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਵਧੀਕ ਤਾਲੀਮੀ ਵਿਕਾਸ ਯੋਜਨਾ, ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਲਈ ਚਲ ਰਹੀਆਂ ਕੋਸ਼ਿਸ਼ਾਂ ਅਤੇ ਨਵੀਨਤਮ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਲਈ ਨਵੇਂ ਕਾਰਗੁਜ਼ਾਰੀ ਆਧਾਰਤ ਕੋਰਸ ਚਲਾਏ ਜਾ ਰਹੇ ਹਨ, ਜੋ ਉਨ੍ਹਾਂ ਨੂੰ ਰੋਜ਼ਗਾਰ ਯੋਗਤਾ ਵਿੱਚ ਮਦਦ ਕਰਨਗੇ। ਮੰਤਰੀ ਬੈਂਸ ਨੇ ਕਿਹਾ, “ਸਾਡਾ ਮਕਸਦ ਸਿਰਫ਼ ਡਿਗਰੀ ਨਹੀਂ, ਗੁਣਵੱਤਾ ਵਾਲੀ ਸਿੱਖਿਆ ਅਤੇ ਸਿੱਧਾ ਰੋਜ਼ਗਾਰ ਨਾਲ ਜੋੜਨ ਵਾਲੀ ਸਿੱਖਿਆ ਦੇਣਾ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ…
Read More

ਕਰੋੜਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਮਗਰੋਂ ਮੰਤਰੀ ਰਾਜਕੁਮਾਰ ਗੁਪਤਾ ਦਾ ਅਸਤੀਫਾ

ਕਾਠਮੰਡੂ: ਨੇਪਾਲ ਦੇ ਸੰਘੀ ਮਾਮਲਿਆਂ ਅਤੇ ਆਮ ਪ੍ਰਸ਼ਾਸਨ ਮੰਤਰੀ ਰਾਜਕੁਮਾਰ ਗੁਪਤਾ ਨੇ ਕਰੋੜਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਤੋਂ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ। ਸਰਕਾਰੀ ਕਰਮਚਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਸੰਬੰਧ 'ਚ ਰਿਸ਼ਵਤ ਲਈ ਸੌਦੇਬਾਜ਼ੀ ਦੀ ਗੁਪਤਾ ਦੀ ਕਥਿਤ ਆਡੀਓ ਰਿਕਾਰਡਿੰਗ ਮੀਡੀਆ ਵਿੱਚ ਸਾਹਮਣੇ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰਿਸ਼ਵਤ ਦੇ ਪੈਸੇ ਨਾਲ ਭਰੇ ਦੋ ਬੈਗਾਂ ਦੀਆਂ ਤਸਵੀਰਾਂ ਦੇ ਨਾਲ ਅਥਾਰਟੀ ਦੀ ਦੁਰਵਰਤੋਂ ਦੇ ਮਾਮਲਿਆਂ ਦੀ ਜਾਂਚ ਕਮਿਸ਼ਨ (ਸੀਆਈਏਏ) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ, ਗੁਪਤਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ, "ਕਈ…
Read More
1.80 ਕਰੋੜ ਦਾ ਕਰਜ਼ਾ ਮੁਆਫ, ਕੈਬਨਿਟ ਮੰਤਰੀ ਨੇ ਵੰਡੇ ਸਰਟੀਫਿਕੇਟ

1.80 ਕਰੋੜ ਦਾ ਕਰਜ਼ਾ ਮੁਆਫ, ਕੈਬਨਿਟ ਮੰਤਰੀ ਨੇ ਵੰਡੇ ਸਰਟੀਫਿਕੇਟ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਦੇ ਨਾਲ ਨਾਲ ਲੋਕਾਂ ਦੀਆ ਆਰਥਿਕ ਮੁਸ਼ਕਲਾਂ ਹੱਲ ਕਰਨ ਲਈ ਨਿੱਤ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਵੱਡਾ ਫੈਸਲਾ ਅੱਜ ਨੰਗਲ ਵਿਖੇ ਹੋਏ ਹਫਤਾਵਾਰੀ ਜਨਤਾ ਦਰਬਾਰ ਦੌਰਾਨ ਵੇਖਣ ਨੂੰ ਮਿਲਿਆ, ਜਿੱਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ 103 ਪਰਿਵਾਰਾਂ ਦਾ ₹1,80,96,000 ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਵਿੱਚ ਕਰਜ਼ੇ ਦੀ ਮੂਲ ਰਕਮ ਅਤੇ ਵਿਆਜ ਦੋਵਾਂ ‘ਤੇ ਲਕੀਰ ਮਾਰੀ ਗਈ ਹੈ। ਇਹ ਯਤਨ ਮੁੱਖ ਮੰਤਰੀ ਸ.…
Read More
ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਕੈਬਨਿਟ ਮੰਤਰੀ ਦਾ ਦਰਜਾ

ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਕੈਬਨਿਟ ਮੰਤਰੀ ਦਾ ਦਰਜਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਵਿਧੀ ਵਿਭਾਗ (ਨਿਆਂਇਕ-1 ਸ਼ਾਖਾ) ਵਲੋਂ 15 ਮਈ 2025 ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਿਕ ਮੈਮੋ (ਮੈਮੋ ਨੰਬਰ HOME-JD-10ESTB/3/2023-4JUD1/586) ਰਾਹੀਂ ਸੂਚਿਤ ਕੀਤਾ ਗਿਆ।ਇਹ ਫ਼ੈਸਲਾ 30 ਮਾਰਚ 2025 ਦੀ ਸੂਚਨਾ ਦੇ ਤਹਿਤ ਲਿਆ ਗਿਆ ਹੈ, ਜਿਸ ਵਿੱਚ ਐਡਵੋਕੇਟ ਜਨਰਲ ਦੀ ਨਿਯੁਕਤੀ ਦੀਆਂ ਸ਼ਰਤਾਂ ਅਤੇ ਨਿਯਮਾਂ ਦਾ ਜ਼ਿਕਰ ਹੈ। ਸਰਕਾਰ ਦਾ ਇਹ ਕਦਮ ਐਡਵੋਕੇਟ ਜਨਰਲ ਦੇ ਅਹੁਦੇ ਦੀ ਮਹੱਤਾ ਨੂੰ ਦਰਸਾਉਂਦਾ ਹੈ ਅਤੇ ਰਾਜ ਵਿਚ ਕਾਨੂੰਨੀ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਏਗਾ।ਐਡਵੋਕੇਟ ਜਨਰਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਮਿਲਣ ਨਾਲ…
Read More
ਮਾਰਕ ਕਾਰਨੀ ਵੱਲੋਂ ਨਵੇਂ ਕੈਬਨਿਟ ਦਾ ਵਿਸਥਾਰ, 29 ਮੰਤਰੀਆਂ ਨੇ ਚੁੱਕੀ ਸਹੁੰ

ਮਾਰਕ ਕਾਰਨੀ ਵੱਲੋਂ ਨਵੇਂ ਕੈਬਨਿਟ ਦਾ ਵਿਸਥਾਰ, 29 ਮੰਤਰੀਆਂ ਨੇ ਚੁੱਕੀ ਸਹੁੰ

ਰੀਡੂ ਹਾਲ ਔਟਵਾ 'ਚ 29 ਕੈਬਿਨਟ ਮੰਤਰੀਆਂ ਤੇ 10 ਰਾਜ ਮੰਤਰੀਆਂ ਨੇ ਚੁੱਕੀ ਸਹੁੰ, ਭਾਰਤੀ ਮੂਲ ਦੇ ਚਾਰ ਨੇਤਾਵਾਂ ਨੂੰ ਮਿਲੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਜੇਤੂ ਰਹੀ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਰਾਜਧਾਨੀ ਔਟਵਾ ਵਿਚ ਸਥਿਤ ਰੀਡੂ ਹਾਲ ਵਿਚ ਅਯੋਜਿਤ ਇੱਕ ਸਮਾਗਮ ਦੌਰਾਨ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ। ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 29 ਕੈਬਿਨਟ ਮੰਤਰੀਆਂ ਅਤੇ 10 ਰਾਜ ਮੰਤਰੀਆਂ ਨੂੰ ਗਵਰਨਰ ਜਰਨਲ ਮੈਰੀ ਸਾਈਮਨ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਸਹੁੰ ਚੁਕਾਈ ਗਈ| ਨਵੇਂ ਬਣੇ ਮੰਤਰੀ ਮੰਡਲ ਵਿਚ ਕੁਝ ਪੁਰਾਣੇ ਚਿਹਰਿਆਂ…
Read More
ਪਹਿਲੀ ਹਿੰਦੂ ਔਰਤ, ਜੋ ਕੈਨੇਡਾ ਦੀ ਵਿਦੇਸ਼ ਮੰਤਰੀ ਬਣੀ, ਗੀਤਾ ਤੇ ਹੱਥ ਰੱਖ ਚੁੱਕੀ ਸਹੁੰ! ਕੌਣ ਹੈ, ਅਨੀਤਾ ਆਨੰਦ

ਪਹਿਲੀ ਹਿੰਦੂ ਔਰਤ, ਜੋ ਕੈਨੇਡਾ ਦੀ ਵਿਦੇਸ਼ ਮੰਤਰੀ ਬਣੀ, ਗੀਤਾ ਤੇ ਹੱਥ ਰੱਖ ਚੁੱਕੀ ਸਹੁੰ! ਕੌਣ ਹੈ, ਅਨੀਤਾ ਆਨੰਦ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਐਲਾਨ ਕੀਤਾ ਜਿਸ ਵਿੱਚ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ, ਉਸਨੇ ਡਲਹੌਜ਼ੀ ਯੂਨੀਵਰਸਿਟੀ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਕੀਤੀ। ਉਸ ਨੇ 1995 ਵਿੱਚ ਇੱਕ ਕੈਨੇਡੀਅਨ ਵਕੀਲ ਅਤੇ ਕਾਰੋਬਾਰੀ ਕਾਰਜਕਾਰੀ ਜੌਨ ਨੌਲਟਨ ਨਾਲ ਵਿਆਹ ਕੀਤਾ।ਅਨੀਤਾ ਆਨੰਦ ਦੇ ਪਿਤਾ ਤਾਮਿਲਨਾਡੂ ਤੋਂ ਸਨ। ਉਸਦੇ ਮਾਤਾ-ਪਿਤਾ ਭਾਰਤੀ ਡਾਕਟਰ ਸਨ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਦਾ ਐਲਾਨ ਕੀਤਾ, ਜਿਸ ਵਿੱਚ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ…
Read More
ਟੇਕਨੋਲੋਜੀ ਦੇ ਯੁੱਗ ਵੱਲ ਕੈਨੇਡਾ ਦਾ ਨਵਾਂ ਕਦਮ, ਸਾਬਕਾ ਪੱਤਰਕਾਰ ਸੋਲੋਮਨ ਬਣੇ ਪਹਿਲੇ AI ਮੰਤਰੀ

ਟੇਕਨੋਲੋਜੀ ਦੇ ਯੁੱਗ ਵੱਲ ਕੈਨੇਡਾ ਦਾ ਨਵਾਂ ਕਦਮ, ਸਾਬਕਾ ਪੱਤਰਕਾਰ ਸੋਲੋਮਨ ਬਣੇ ਪਹਿਲੇ AI ਮੰਤਰੀ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਕੁਝ ਮਹੱਤਵਪੂਰਨ ਬਦਲਾਅ ਅਤੇ ਵਾਧੇ ਕਰਦੇ ਹੋਏ ਇੱਕ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮੰਤਰਾਲਾ ਬਣਾਇਆ ਹੈ। ਸਾਬਕਾ ਪੱਤਰਕਾਰ ਈਵੈਨ ਸੋਲੋਮਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਸੋਲੋਮਨ 28 ਅਪ੍ਰੈਲ ਨੂੰ ਹੋਈਆਂ ਫ਼ੈਡਰਲ ਚੋਣਾਂ ਦੌਰਾਨ ਟੋਰੌਂਟੋ ਸੈਂਟਰ ਦੀ ਰਾਈਡਿੰਗ ਤੋਂ ਪਹਿਲੀ ਵਾਰੀ ਐਮਪੀ ਚੁਣੇ ਗਏ ਸਨ। ਉਹ ਪਹਿਲਾਂ ਸੀਬੀਸੀ ਅਤੇ ਸੀਟੀਵੀ ਦੋਵਾਂ ਲਈ ਟੀਵੀ ਹੋਸਟ ਵਜੋਂ ਕੰਮ ਕਰ ਚੁੱਕੇ ਹਨ। ਪਹਿਲਾਂ AI ਮੋਟੇ ਤੌਰ 'ਤੇ ਉਦਯੋਗ ਮੰਤਰਾਲੇ ਦੇ ਅਧੀਨ ਆਉਂਦੀ ਸੀ। ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਹੁਣ ਸਾਬਕਾ ਵਿਦੇਸ਼ ਮੰਤਰੀ ਮੈਲੇਨੀ ਜੋਲੀ…
Read More
ਦਿੱਲੀ ਦੇ ਸਕੂਲਾਂ ਦੇ ਨਿਰਮਾਣ ‘ਤੇ ਉਠੇ ਸਵਾਲ: ਮੰਤਰੀ ਪਰਵੇਸ਼ ਵਰਮਾ ਨੇ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮ

ਦਿੱਲੀ ਦੇ ਸਕੂਲਾਂ ਦੇ ਨਿਰਮਾਣ ‘ਤੇ ਉਠੇ ਸਵਾਲ: ਮੰਤਰੀ ਪਰਵੇਸ਼ ਵਰਮਾ ਨੇ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਵਰਮਾ ਨੇ ਸ਼ੁੱਕਰਵਾਰ ਨੂੰ ਸਰਕਾਰੀ ਸਕੂਲਾਂ ਦੀ ਉਸਾਰੀ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਕੈਬਨਿਟ ਮੰਤਰੀ ਵਰਮਾ ਅੱਜ ਪਾਲਮ ਦੇ ਨਿਰੀਖਣ ਦੌਰੇ ’ਤੇ ਸਨ ਜਿੱਥੇ ਸਥਾਨਕ ਨਿਵਾਸੀਆਂ ਨੇ ਇਲਾਕੇ ਵਿਚ ਪਾਣੀ ਭਰਨ ਦੀ ਸ਼ਿਕਾਇਤ ਕੀਤੀ ਅਤੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਕਲਾਸਰੂਮਾਂ ਵਿਚ ਲੀਕੇਜ ਦੀ ਸਮੱਸਿਆ ਨੂੰ ਉਜਾਗਰ ਕੀਤਾ। ਵਰਮਾ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਇੱਕ ਸਕੂਲ ਦਾ ਦੌਰਾ ਕੀਤਾ ਜਿੱਥੇ ਪ੍ਰਿੰਸੀਪਲ ਨੇ ਮੈਨੂੰ ਸਕੂਲ ਦੀ ਇਮਾਰਤ ਦੇ ਅੰਦਰ ਹੜ੍ਹ ਵਰਗੀ ਸਥਿਤੀ ਬਾਰੇ ਸ਼ਿਕਾਇਤ ਕੀਤੀ, ਇਹ ਬਿਲਡਿੰਗ ਪਿਛਲੀ ਸਰਕਾਰ ਦੁਆਰਾ ਬਣਾਈ ਗਈ ਸੀ।’’ ਉਨ੍ਹਾਂ ਅੱਗੇ ਕਿਹਾ,…
Read More

12 ਸਾਲ ਬਾਅਦ ਬਣਿਆ ਸਿੱਖ ਕੈਬਨਿਟ ਮੰਤਰੀ

ਚੰਡੀਗੜ੍ਹ (ਨੈਸ਼ਨਲ ਟਾਈਮਜ਼ ਬਿਊਰੋ): ਦਿੱਲੀ ਵਿਚ ਭਾਜਪਾ ਸਰਕਾਰ ਦਾ ਅੱਜ ਸਹੁੰ ਚੁੱਕ ਸਮਾਗਮ ਬੜੇ ਉਤਸਾਹ ਨਾਲ ਕੀਤਾ ਜਾ ਰਿਹਾ ਹੈ। ਦਿੱਲੀ ਕੈਬਨਿਟ ਵਿੱਚ 12 ਸਾਲਾਂ ਬਾਅਦ ਸਿੱਖ ਕੈਬਨਿਟ ਮੰਤਰੀ ਮਿਲਣ ਜਾ ਰਿਹਾ ਹੈ। ਮਨਜਿੰਦਰ ਸਿੰਘ ਸਿਰਸਾ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁੱਖ ਮੰਤਰੀ ਦੀ ਸਿਫਾਰਸ਼ ’ਤੇ ਨਵੇਂ ਮੰਤਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਤੇ ਹੁਣ ਸਹੁੰ ਚੁੱਕਣੀ ਬਾਕੀ ਹੈ। 2013 ਤੋਂ ਪਹਿਲਾਂ ਦਿੱਲੀ ਵਿਚ ਅਰਵਿੰਦ ਲਵਲੀ ਸ਼ੀਲਾ ਦੀਕਸ਼ਿਤ ਵਜ਼ਾਰਤ ਵਿਚ ਸਿੱਖ ਮੰਤਰੀ ਸਨ। 2013 ਤੋਂ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਵਿਚ ਰਹੀ ਜਿਸ ਦੌਰਾਨ ਭਾਵੇਂ ਜਰਨੈਲ ਸਿੰਘ ਵਰਗੇ ਨੇਤਾ ਸੱਤਾਧਾਰੀ ਪਾਰਟੀ ਦੇ ਐਮ…
Read More
ਪੰਜਾਬ ਦੇ ਕੈਬਨਿਟ ਮੰਤਰੀ ਦਾ ਨਕਲੀ ਪੀਏ ਗ੍ਰਿਫਤਾਰ!

ਪੰਜਾਬ ਦੇ ਕੈਬਨਿਟ ਮੰਤਰੀ ਦਾ ਨਕਲੀ ਪੀਏ ਗ੍ਰਿਫਤਾਰ!

ਨੈਸ਼ਨਲ ਟਾਈਮਜ਼ ਬਿਊਰੋ:- ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਦੇ ਇਕ ਨਕਲੀ ਪੀਏ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਕਲੀ ਪੀਏ ਪ੍ਰਾਪਰਟੀ ਡੀਲਰਾਂ ਤੋਂ ਕੰਮ ਕਰਾਉਣ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜ਼ਿਲ੍ਹਾ ਲੁਧਿਆਣਾ ਦੇ ਜਮਾਲਪੁਰ ਥਾਣਾ ਪੁਲਿਸ ਵੱਲੋਂ ਇਕ ਵਿਅਕਤੀ ਜੋ ਆਪਣੇ ਆਪ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਪੀਏ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ, ਜਿਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਆਰੋਪੀ ਕੁਲਦੀਪ ਸਿੰਘ ਨੇ ਵਰਿੰਦਰ ਪ੍ਰਾਪਰਟੀ ਡੀਲਰ ਤੋਂ ਕੋਈ ਕੰਮ ਕਰਾਉਣ ਲਈ 3 ਲੱਖ ਰੁਪਏ ਲਏ ਸਨ। ਜਦੋਂ ਪੀੜਤ ਨੂੰ ਆਰੋਪੀ ਬਾਰੇ ਪਤਾ ਚਲਿਆ…
Read More
ਧੋਖੇਬਾਜ਼ ਏਜੰਟਾਂ ਦੀ ਹੁਣ ਖੈਰ ਨਹੀਂ, ਅਮਰੀਕਾ ਤੋਂ ਭਾਰਤ ਭੇਜੇ ਗਏ ਨੌਜਵਾਨਾਂ ਦੇ ਹੱਕ ‘ਚ ਬੋਲੇ ਧਾਲੀਵਾਲ

ਧੋਖੇਬਾਜ਼ ਏਜੰਟਾਂ ਦੀ ਹੁਣ ਖੈਰ ਨਹੀਂ, ਅਮਰੀਕਾ ਤੋਂ ਭਾਰਤ ਭੇਜੇ ਗਏ ਨੌਜਵਾਨਾਂ ਦੇ ਹੱਕ ‘ਚ ਬੋਲੇ ਧਾਲੀਵਾਲ

ਚੰਡੀਗੜ੍ਹ- ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪੁੱਜੇ ਨੌਜਵਾਨਾਂ ਦੇ ਹੱਕ ਖੜ੍ਹ ਗਏ ਹਨ। ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਭੇਜੇ ਗਏ ਸਾਡੇ ਨਾਗਰਿਕ ਅਪਰਾਧੀ ਨਹੀਂ ਸਗੋਂ ਅਪਰਾਧ ਦੇ ਸ਼ਿਕਾਰ ਹਨ। ਧੋਖ਼ੇਬਾਜ਼ ਇਮੀਗ੍ਰੇਸ਼ਨ ਏਜੰਟਾਂ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲਏ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਦਿੱਤਾ। ਅੱਜ 24 ਘੰਟਿਆਂ ਦੇ ਅੰਦਰ ਮੈਂ ਇੱਕ ਅਜਿਹੇ ਧੋਖੇਬਾਜ਼ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪੰਜਾਬ ਦੇ ਟਰੈਵਲ ਏਜੈਂਟਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹ ਗੋਰਖ ਧੰਦਾ ਸਦਾ…
Read More