Fatehgarh Sahib

ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਚੋਰੀ ਹੋਏ 100 ਦੇ ਕਰੀਬ ਮੋਬਾਈਲ ਲੋਕਾਂ ਨੂੰ ਸੌਂਪੇ ਗਏ

ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਚੋਰੀ ਹੋਏ 100 ਦੇ ਕਰੀਬ ਮੋਬਾਈਲ ਲੋਕਾਂ ਨੂੰ ਸੌਂਪੇ ਗਏ

ਨੈਸ਼ਨਲ ਟਾਈਮਜ਼ ਬਿਊਰੋ :- ਫ਼ਤਹਿਗੜ੍ਹ ਸਾਹਿਬ ਦੀ ਪੁਲਸ ਵੱਲੋਂ ਚੋਰੀ ਹੋਏ 100 ਦੇ ਕਰੀਬ ਮੋਬਾਈਲ ਲੋਕਾਂ ਨੂੰ ਸੌਂਪੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਈ ਲੋਕਾਂ ਦੇ ਫੋਨ ਡਿੱਗ ਜਾਂ ਚੋਰੀ ਹੋ ਜਾਂਦੇ ਹਨ। ਜਿਸ ਦੇ ਲਈ ਪੁਲਸ ਵੱਲੋਂ ਲਗਾਤਾਰ ਕੰਮ ਕੀਤੇ ਜਾਂਦੇ ਹਨ ਤੇ ਅੱਜ ਉਨ੍ਹਾਂ ਦੇ ਵੱਲੋਂ ਗੁੰਮ ਹੋਏ 100 ਦੇ ਕਰੀਬ ਮੋਬਾਇਲ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ ਹਨ।  ਉੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡਾ ਫੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਥਾਣੇ ਨੂੰ ਦਿੱਤੀ ਜਾਵੇ ਤਾਂ ਜੋ ਤੁਹਾਡੇ ਫੋਨ ਦੀ ਭਾਲ ਕਰਕੇ ਤੁਹਾਨੂੰ ਵਾਪਸ…
Read More
ਮੁੱਖ ਮੰਤਰੀ ਮਾਨ ਦਾ ਫਤਿਹਗੜ੍ਹ ਸਾਹਿਬ ਦੌਰਾ — ਮਹਿਲਾ ਪੰਚਾਂ-ਸਰਪੰਚਾਂ ਨੂੰ ਧਾਰਮਿਕ ਯਾਤਰਾ ਤੇ ਵਿਸ਼ੇਸ਼ ਟ੍ਰੇਨਿੰਗ ਲਈ ਰਵਾਨਾ ਕੀਤਾ

ਮੁੱਖ ਮੰਤਰੀ ਮਾਨ ਦਾ ਫਤਿਹਗੜ੍ਹ ਸਾਹਿਬ ਦੌਰਾ — ਮਹਿਲਾ ਪੰਚਾਂ-ਸਰਪੰਚਾਂ ਨੂੰ ਧਾਰਮਿਕ ਯਾਤਰਾ ਤੇ ਵਿਸ਼ੇਸ਼ ਟ੍ਰੇਨਿੰਗ ਲਈ ਰਵਾਨਾ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੱਕ ਦਿਨੀ ਦੌਰੇ ‘ਤੇ ਪਹੁੰਚੇ, ਜਿੱਥੇ ਉਹ ਕਈ ਮਹੱਤਵਪੂਰਨ ਸਮਾਗਮਾਂ ਵਿੱਚ ਹਾਜ਼ਰੀ ਭਰਨਗੇ। ਸਵੇਰੇ ਲਗਭਗ 11 ਵਜੇ ਸੀਐਮ ਮਾਨ ਸਰਹਿੰਦ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਅਤੇ ਉੱਥੇ ਮੌਜੂਦ ਯਾਤਰੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੀਐਮ ਮਾਨ 500 ਮਹਿਲਾ ਪੰਚਾਂ ਅਤੇ ਸਰਪੰਚਾਂ ਨੂੰ ਲੈ ਕੇ ਮਹਾਰਾਸ਼ਟਰ ਸਥਿਤ ਸਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਅਤੇ ਟ੍ਰੇਨਿੰਗ ਲਈ ਜਾਣ ਵਾਲੀ ਵਿਸ਼ੇਸ਼ ਰੇਲ ਨੂੰ ਹਰੀ ਝੰਡੀ ਦੇਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅੱਜ…
Read More

ਦੇਰ ਰਾਤ ਵੱਡਾ ਹਾਦਸਾ! ਖੜ੍ਹੇ ਟਿੱਪਰ ‘ਚ ਜਾ ਵੱਜੀ ਜੀਪ, ਇਕ ਦੀ ਮੌਤ ਤੇ ਦੂਜਾ ਗੰਭੀਰ ਜ਼ਖਮੀ

ਫਤਹਿਗੜ੍ਹ ਸਾਹਿਬ : ਪਿੰਡ ਆਦਮਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਜੀਪ ਚਾਲਕ ਬਲਵੰਤ ਰਾਮ ਦੀ ਮੌਤ ਹੋ ਜਾਣ ਤੇ ਇੱਕ 12 ਸਾਲਾਂ ਬੱਚਾ ਸਿਕੰਦਰ ਸਿੰਘ ਗੰਭੀਰ ਜ਼ਖਮੀ ਹੈ।  ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਫਲ ਅਤੇ ਸਬਜ਼ੀ ਲੋਡ ਕੇ ਗੁੜਗਾਓਂ ਸਬਜ਼ੀ ਮੰਡੀ ਵਿਖੇ ਛੱਡਣ ਜਾ ਰਹੇ ਸਨ ਜੋ ਕੇ ਪਿੰਡ ਆਦਮਪੁਰ ਨਜ਼ਦੀਕ ਸੜਕ 'ਤੇ ਖੜ੍ਹੇ ਟਿੱਪਰ ਪਿੱਛੇ ਇੱਕ ਬੋਲੈਰੋ ਗੱਡੀ ਜਾ ਟਕਰਾਈ। ਜਿਸ ਕਾਰਨ ਬੋਲੈਰੋ ਗੱਡੀ ਦੇ ਡਰਾਇਵਰ ਬਲਵੰਤ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਗੱਡੀ 'ਚ ਉਸ ਦੇ ਨਾਲ ਬੈਠੇ ਸਿੰਕਦਰ ਸਿੰਘ ਗੰਭੀਰ ਸੱਟਾਂ ਲੱਗੀਆਂ।  ਸਬ-ਇੰਸਪੈਕਟਰ ਮਨਿੰਦਰ ਸਿੰਘ ਨੇ…
Read More
ਫਤਿਹਗੜ੍ਹ ਸਾਹਿਬ ‘ਚ ‘ਰਨ ਫਾਰ ਲਾਈਫ’ ਨਸ਼ਾ ਵਿਰੋਧੀ ਮੈਰਾਥਨ ਨੇ ਇਤਿਹਾਸ ਰਚਿਆ, ਰਾਸ਼ਟਰੀ ਰਿਕਾਰਡ ਬਣਾਇਆ

ਫਤਿਹਗੜ੍ਹ ਸਾਹਿਬ ‘ਚ ‘ਰਨ ਫਾਰ ਲਾਈਫ’ ਨਸ਼ਾ ਵਿਰੋਧੀ ਮੈਰਾਥਨ ਨੇ ਇਤਿਹਾਸ ਰਚਿਆ, ਰਾਸ਼ਟਰੀ ਰਿਕਾਰਡ ਬਣਾਇਆ

ਫਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਦੀ "ਯੁੱਧ ਨਾਸ਼ੀਆਂ ਵਿਰੁੱਧ" ਮੁਹਿੰਮ ਤਹਿਤ, ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਅਗਵਾਈ ਹੇਠ ਅਤੇ ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਡਾ. ਹਿਤੇਂਦਰ ਸੂਰੀ ਦੇ ਸਹਿਯੋਗ ਨਾਲ "ਰਨ ਫਾਰ ਲਾਈਫ" ਨਾਮਕ ਇੱਕ ਵਿਸ਼ਾਲ ਨਸ਼ਾ ਵਿਰੋਧੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਨੇ ਦੇਸ਼ ਭਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਭ ਤੋਂ ਵੱਡੀ ਸੰਗਠਨਾਤਮਕ ਭਾਗੀਦਾਰੀ ਦਾ ਰਾਸ਼ਟਰੀ ਰਿਕਾਰਡ ਬਣਾ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਹ ਰਿਕਾਰਡ ਅਧਿਕਾਰਤ ਤੌਰ 'ਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ। ਇਸ ਇਤਿਹਾਸਕ ਸਮਾਗਮ ਵਿੱਚ 232 ਸੰਗਠਨਾਂ ਦੇ ਲਗਭਗ 3000 ਭਾਗੀਦਾਰਾਂ ਨੇ ਭਾਗ ਲਿਆ, ਜੋ ਨਸ਼ੇ ਵਿਰੁੱਧ ਲੜਨ…
Read More
ਮੰਡੀ ਗੋਬਿੰਦਗੜ੍ਹ ‘ਚ ਨਿਹੰਗ ਪਹਿਰਾਵੇ ਵਾਲੇ ਨੌਜਵਾਨ ਵੱਲੋਂ ਦੋਵੇਂ ਹੱਥ ਵੱਢੇ ਜਾਣ ਦੀ ਘਟਨਾ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਮੰਡੀ ਗੋਬਿੰਦਗੜ੍ਹ ‘ਚ ਨਿਹੰਗ ਪਹਿਰਾਵੇ ਵਾਲੇ ਨੌਜਵਾਨ ਵੱਲੋਂ ਦੋਵੇਂ ਹੱਥ ਵੱਢੇ ਜਾਣ ਦੀ ਘਟਨਾ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਮੰਡੀ ਗੋਬਿੰਦਗੜ੍ਹ, 16 ਜੂਨ : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਸ਼ਹਿਰ ਵਿਚ ਨਿਹੰਗ ਪਹਿਰਾਵੇ ਵਿੱਚ ਇਕ ਨੌਜਵਾਨ ਵੱਲੋਂ ਕੀਤੀ ਗਈ ਖੌਫਨਾਕ ਹਿੰਸਕ ਘਟਨਾ ਨੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਮਾਸਟਰ ਕਲੋਨੀ 'ਚ ਸੋਮਵਾਰ ਨੂੰ ਹੋਈ ਇਸ ਘਟਨਾ 'ਚ ਨਿਹੰਗ ਵਾਸਤੇ ਪਹਿਨੇ ਹੋਏ ਨੌਜਵਾਨ ਨੇ ਤਲਵਾਰ ਨਾਲ ਇਕ ਨੌਜਵਾਨ ਜਤਿਨ ਦੇ ਦੋਵੇਂ ਹੱਥ ਵੱਢ ਦਿੱਤੇ। ਜ਼ਖਮੀ ਜਤਿਨ ਨੂੰ ਤੁਰੰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਦੇ ਚਲਦੇ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮਕਾਨ ਮਾਲਕਾਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਹਮਲਾਵਰ ਨੌਜਵਾਨ ਲੰਬੇ ਸਮੇਂ ਤੋਂ ਨਿਹੰਗਾਂ ਵਾਲੇ ਪਹਿਰਾਵੇ ਵਿੱਚ…
Read More
ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਸਰਹਿੰਦ ਭਾਖੜਾ ਨਹਿਰ ‘ਚ ਮਾਰੀ ਛਾਲ

ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਸਰਹਿੰਦ ਭਾਖੜਾ ਨਹਿਰ ‘ਚ ਮਾਰੀ ਛਾਲ

ਫਤਹਿਗੜ੍ਹ ਸਾਹਿਬ : ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਸਰਹਿੰਦ ਦੇ ਨੌਜਵਾਨ ਵੱਲੋਂ ਸਰਹਿੰਦ ਭਾਖੜਾ ਨਹਿਰ ਪਿੰਡ ਸਾਨੀਪੁਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ ਪਿੰਡ ਰਿਉਣਾ ਨਹਿਰ ਦੇ ਸਾਈਫਨ ਲਾਗਿਓ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਨੌਜਵਾਨ ਗੁਰਚਰਨ ਸਿੰਘ ਵਜੋਂ ਹੋਈ ਹੈ। ਪੁਲਸ ਥਾਣਾ ਸਰਹੰਦ ਦੇ ਜਾਂਚ ਅਧਿਕਾਰੀ ਏਐੱਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਸਰਹੰਦ ਦੇ 27 ਸਾਲਾਂ ਨੌਜਵਾਨ ਗੁਰਚਰਨ ਸਿੰਘ ਏ.ਸੀ ਰਿਪੇਅਰ ਦਾ ਕੰਮ ਕਰਦਾ ਸੀ, ਜੋ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਤੇ ਇਸ ਵੱਲੋਂ ਮਾਨਸਿਕ ਤਨਾਅ ਦੇ ਚਲਦਿਆਂ ਡਿਪਰੈਸ਼ਨ 'ਚ ਆ ਕੇ 28 ਮਈ ਨੂੰ ਸਰਹੰਦ…
Read More
ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਨਹਿਰ ‘ਚ ਮਾਰ ਦਿੱਤੀ ਛਾਲ, ਮਾਪਿਆਂ ਦੀ ਸੀ ਇਕਲੌਤਾ ਪੁੱਤਰ

ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਨਹਿਰ ‘ਚ ਮਾਰ ਦਿੱਤੀ ਛਾਲ, ਮਾਪਿਆਂ ਦੀ ਸੀ ਇਕਲੌਤਾ ਪੁੱਤਰ

ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਘਰੇਲੂ ਕਲੇਸ਼ ਨੂੰ ਲੈ ਕੇ ਪਤੀ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਹਿਚਾਨ ਸਤਨਾਮ ਸਿੰਘ (35) ਵਾਸੀ ਪਿੰਡ ਜਮੀਤਗੜ੍ਹ ਵਜੋਂ ਹੋਈ ਹੈ, ਜੋ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਧਰ ਪੁਲਸ ਥਾਣਾ ਬਡਾਲੀ ਆਲਾ ਸਿੰਘ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ, ਭਰਾ ਤੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਮ੍ਰਿਤਕ ਦੇ ਦੋ ਬੱਚੇ ਇੱਕ ਲੜਕਾ ਅਤੇ ਲੜਕੀ ਹਨ। ਪੁਲਸ ਵੱਲੋਂ ਸਤਨਾਮ ਸਿੰਘ ਦੀ ਲਾਸ਼…
Read More