08
Dec
ਨੈਸ਼ਨਲ ਟਾਈਮਜ਼ ਬਿਊਰੋ :- ਫਰੀਦਕੋਟ ਦੇ ਸੁਖਨਵਾਲਾ ਪਿੰਡ ਵਿਚ ਹੋਏ ਗੁਰਵਿੰਦਰ ਸਿੰਘ ਕਤਲ ਕਾਂਡ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਰਵਿੰਦਰ ਸਿੰਘ ਕਤਲ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਗੁਰਵਿੰਦਰ ਦੀ ਪੋਸਟਮਾਰਟਮ ਦੀ ਰਿਪੋਰਟ ਵਿਚ ਪਤਾ ਲੱਗਾ ਕਿ ਗੁਰਵਿੰਦਰ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੀ ਬਾਂਹ ਫੜੀ ਹੋਈ ਸੀ, ਜਦਕਿ ਉਸਦਾ ਪ੍ਰੇਮੀ ਹਰਕੰਵਲ ਸਿੰਘ ਉਸਦੀ ਬਾਂਹ ਵਿਚੋਂ ਗਲਾ ਫੜ ਕੇ ਕਤਲ ਕਰ ਰਿਹਾ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਗੁਰਵਿੰਦਰ ਦੀ ਮੌਤ…
