Border

ਪੰਜਾਬ : ਤਾਰੋਂ ਪਾਰ ਕੰਮ ਕਰਦੇ ਕਿਸਾਨ ਨਾਲ ਵੱਡਾ ਹਾਦਸਾ, ਹਫੜਾ-ਦਫੜੀ ਵਿਚਾਲੇ BSF ਨੇ…

ਪੰਜਾਬ : ਤਾਰੋਂ ਪਾਰ ਕੰਮ ਕਰਦੇ ਕਿਸਾਨ ਨਾਲ ਵੱਡਾ ਹਾਦਸਾ, ਹਫੜਾ-ਦਫੜੀ ਵਿਚਾਲੇ BSF ਨੇ…

ਫਾਜ਼ਿਲਕਾ : ਸਰਹੱਦੀ ਪਿੰਡ ਮੁਹਾਰ ਖੀਵਾ ਮਨਸਾ 'ਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਕਿਸਾਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਤਾਰਬੰਦੀ ਦੇ ਪਾਰ ਖੇਤੀ ਕਰਨ ਲਈ ਗਿਆ ਸੀ। ਉਹ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਮੌਕੇ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਜ਼ਖਮੀ ਕਿਸਾਨ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਕਿਸਾਨ ਦੇ ਪੁੱਤਰ ਬਿੱਟੂ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੁਹਾਰ ਖੀਵਾ ਦੇ ਰਹਿਣ ਵਾਲੇ ਹਨ ਅਤੇ ਅੰਤਰਰਾਸ਼ਟਰੀ ਤਾਰਬੰਦੀ ਦੇ ਉਸ ਪਾਰ ਉਨ੍ਹਾਂ ਦੀ ਕਰੀਬ…
Read More
ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਸਰਕਾਰ-ਫ਼ੌਜ ‘ਤੇ ਬੋਲਿਆ ਹਮਲਾ, ਅਫ਼ਗਾਨ ਨੀਤੀ ਨੂੰ ਦੱਸਿਆ ਅਸਫਲ

ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਸਰਕਾਰ-ਫ਼ੌਜ ‘ਤੇ ਬੋਲਿਆ ਹਮਲਾ, ਅਫ਼ਗਾਨ ਨੀਤੀ ਨੂੰ ਦੱਸਿਆ ਅਸਫਲ

ਨਵੀਂ ਦਿੱਲੀ : ਰਾਵਲਪਿੰਡੀ ਵਿੱਚ ਇੱਕ ਇਕੱਠ ਦੌਰਾਨ, ਜਮੀਅਤ ਉਲੇਮਾ-ਏ-ਇਸਲਾਮ (ਐਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨੀ ਸਰਕਾਰ ਅਤੇ ਫੌਜ ਦੀ ਅਫਗਾਨ ਨੀਤੀ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦਹਾਕਿਆਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਦੇਸ਼ ਗੰਭੀਰ ਅਸੁਰੱਖਿਆ ਅਤੇ ਕੂਟਨੀਤਕ ਅਲੱਗ-ਥਲੱਗਤਾ ਦਾ ਸਾਹਮਣਾ ਕਰ ਰਿਹਾ ਹੈ। "ਅਨਾਰ ਦਾਖਲ ਨਹੀਂ ਹੋ ਸਕਦੇ, ਪਰ ਅੱਤਵਾਦੀ ਆਉਂਦੇ ਹਨ।" ਮੌਲਾਨਾ ਰਹਿਮਾਨ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਅਫਗਾਨਿਸਤਾਨ ਤੋਂ ਇੱਕ ਵੀ ਅਨਾਰ ਜਾਂ ਖਰਬੂਜਾ ਪਾਕਿਸਤਾਨ ਵਿੱਚ ਦਾਖਲ ਨਹੀਂ ਹੋ ਸਕਦਾ, ਪਰ ਅੱਤਵਾਦੀ ਆਸਾਨੀ ਨਾਲ ਸਰਹੱਦ ਪਾਰ ਕਰ ਜਾਂਦੇ ਹਨ। ਉਨ੍ਹਾਂ ਫੌਜ 'ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਜੇਕਰ ਅੱਤਵਾਦੀ ਅਫਗਾਨਿਸਤਾਨ ਤੋਂ ਆ…
Read More
ਹੁਸੈਨੀਵਾਲਾ ਬਾਰਡਰ ਤੇ ਰਿਟਰੀਟ ਸੈਰੇਮਨੀ ਮੁਲਤਵੀ! ਸਤਲੁਜ ਦੇ ਪਾਣੀ ਚ ਡੁੱਬੀ ਜੁਆਇੰਟ ਚੈੱਕ ਪੋਸਟ

ਹੁਸੈਨੀਵਾਲਾ ਬਾਰਡਰ ਤੇ ਰਿਟਰੀਟ ਸੈਰੇਮਨੀ ਮੁਲਤਵੀ! ਸਤਲੁਜ ਦੇ ਪਾਣੀ ਚ ਡੁੱਬੀ ਜੁਆਇੰਟ ਚੈੱਕ ਪੋਸਟ

ਨੈਸ਼ਨਲ ਟਾਈਮਜ਼ ਬਿਊਰੋ :- ਰਿਟਰੀਟ ਸੈਰੇਮਨੀ ਦੇਖਣ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਇੱਥੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਦਰਿਆ ਦੇ ਨਾਲ ਲੱਗਦੀ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟ (ਜ਼ੀਰੋ ਲਾਈਨ) ਵੀ ਪਾਣੀ ਦੀ ਲਪੇਟ 'ਚ ਆ ਗਈ ਹੈ। ਇੱਥੇ ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਾਂ ਵਲੋਂ ਰੋਜ਼ਾਨਾ ਰਿਟਰੀਟ ਸੈਰੇਮਨੀ ਕੀਤੀ ਜਾਂਦੀ ਹੈ ਪਰ ਹੁਣ ਇਸ ਦੇ ਆਲੇ-ਦੁਆਲੇ ਦਾ ਪੂਰਾ ਇਲਾਕਾ ਪਾਣੀ ’ਚ ਡੁੱਬ ਗਿਆ ਹੈ। ਅਜਿਹੇ ਹਾਲਾਤ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਡੀ. ਆਈ. ਜੀ. ਬੀ. ਐੱਸ. ਐੱਫ. ਨੇ ਫਿਰੋਜ਼ਪੁਰ ’ਚ ਜੇ. ਸੀ. ਪੀ. ਦਾ ਦੌਰਾ ਕੀਤਾ ਅਤੇ ਉੱਥੇ ਸਥਿਤੀ ਦਾ…
Read More
BSF ਤੇ ਪੰਜਾਬ ਪੁਲਸ ਨੇ ਗੰਨੇ ਦੇ ਖੇਤਾਂ ”ਚੋਂ ਬਰਾਮਦ ਕੀਤੀ ਅੱਧਾ ਕਿੱਲੋ ਹੈਰੋਇਨ

BSF ਤੇ ਪੰਜਾਬ ਪੁਲਸ ਨੇ ਗੰਨੇ ਦੇ ਖੇਤਾਂ ”ਚੋਂ ਬਰਾਮਦ ਕੀਤੀ ਅੱਧਾ ਕਿੱਲੋ ਹੈਰੋਇਨ

ਨੈਸ਼ਨਲ ਟਾਈਮਜ਼ ਬਿਊਰੋ :-ਦੀਨਾਨਗਰ ਪੁਲਸ ਅਤੇ BSF ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਪਿੰਡ ਹਸਨਪੁਰ ਵਿਚ ਇਕ ਕਿਸਾਨ ਦੇ ਗੰਨੇ ਦੇ ਖੇਤ ਵਿੱਚੋਂ 500.41 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੋਰਾਂਗਲਾ ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ। ਇਸ ਸਬੰਧੀ ਡੀ.ਐੱਸ.ਪੀ. ਰਜਿੰਦਰ ਮਿਹਨਾਸ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ 'ਤੇ ਮੌਜੂਦ ਸੀ, ਜਦੋਂ 68 ਬਟਾਲੀਅਨ ਬੀ.ਓ.ਪੀ ਠਾਕੁਰਪੁਰ ਦੇ ਬੀ.ਐੱਸ.ਐੱਫ. ਕੰਪਨੀ ਕਮਾਂਡਰ ਅਨੁਜ ਕੁਮਾਰ ਉੱਥੇ ਪਹੁੰਚੇ। ਉਨ੍ਹਾਂ ਨਾਲ ਕਮਾਦ ਦੇ ਖੇਤ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਤਾਂ ਹਸਨਪੁਰ ਦੇ ਰਹਿਣ ਵਾਲੇ ਇਕ ਕਿਸਾਨ ਦੇ ਕਮਾਦ ਦੇ ਖੇਤ ਵਿਚ ਪੀਲੀ ਟੇਪ ਵਿਚ ਲਪੇਟਿਆ ਇਕ ਲਿਫਾਫਾ ਪਿਆ ਮਿਲਿਆ।…
Read More
ਪੰਜਾਬ ਸਰਹੱਦ ’ਤੇ BSF ਨੇ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ

ਪੰਜਾਬ ਸਰਹੱਦ ’ਤੇ BSF ਨੇ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ

ਨੈਸ਼ਨਲ ਟਾਈਮਜ਼ ਬਿਊਰੋ :- ਬਾਰਡਰ ਸਕਿਓਰਿਟੀ ਫੋਰਸ (BSF) ਦੇ ਜਵਾਨਾਂ ਨੇ ਪੰਜਾਬ ਸਰਹੱਦ ’ਤੇ ਦੋ ਵੱਖ-ਵੱਖ ਕਾਰਵਾਈਆਂ ’ਚ ਇੱਕ ਦੇਸੀ ਪਿਸਤੌਲ ਅਤੇ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਪਹਿਲੀ ਘਟਨਾ ਵਿੱਚ ਸਵੇਰ ਦੇ ਸਮੇਂ ਗੁਰਦਾਸਪੁਰ ਜ਼ਿਲ੍ਹੇ ਦੇ ਸਲਾਚ ਪਿੰਡ ਨੇੜੇ ਸਰਹੱਦੀ ਵਾੜ ਤੋਂ ਅੱਗੇ ਇੱਕ ਖੇਤ ਵਿੱਚ ਗਸ਼ਤ ਕਰ ਰਹੇ ਕਰਮਚਾਰੀਆਂ ਨੇ ਇੱਕ ਜੰਗਾਲ ਲੱਗਿਆ ਦੇਸੀ ਹਥਿਆਰ ਬਰਾਮਦ ਕੀਤਾ, ਜਿਸ ਦੀ ਚੈਂਬਰ ਵਿੱਚ ਇੱਕ ਜ਼ਿੰਦਾ ਕਾਰਤੂਸ ਸੀ।ਇਸ ਤੋਂ ਪਹਿਲਾਂ ਕੱਲ੍ਹ ਸ਼ਾਮ ਅੰਮ੍ਰਿਤਸਰ ਜ਼ਿਲ੍ਹੇ ਦੇ ਰੋੜਾਂਵਾਲਾ ਖੁਰਦ ਪਿੰਡ ਨੇੜੇ ਇੱਕ ਤਲਾਸ਼ੀ ਮੁਹਿੰਮ ਦੌਰਾਨ 203 ਗ੍ਰਾਮ ਵਜ਼ਨ ਦਾ ਸ਼ੱਕੀ ਹੈਰੋਇਨ ਦਾ ਇੱਕ…
Read More
ਪਾਕਿਸਤਾਨ-ਅਫਗਾਨਿਸਤਾਨ ਬਾਰਡਰ ‘ਤੇ ਫਿਰ ਵਧਿਆ ਤਣਾਅ, PAK ਫੌਜ ਨੇ ਤਾਇਨਾਤ ਕੀਤੇ ਟੈਂਕ

ਪਾਕਿਸਤਾਨ-ਅਫਗਾਨਿਸਤਾਨ ਬਾਰਡਰ ‘ਤੇ ਫਿਰ ਵਧਿਆ ਤਣਾਅ, PAK ਫੌਜ ਨੇ ਤਾਇਨਾਤ ਕੀਤੇ ਟੈਂਕ

ਵੀਰਵਾਰ ਸਵੇਰੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਫੌਜਾਂ ਵਿਚਕਾਰ ਤਣਾਅ ਇੱਕ ਵਾਰ ਫਿਰ ਭੜਕ ਗਿਆ ਜਦੋਂ ਦੋਵਾਂ ਧਿਰਾਂ ਨੇ ਅਫਗਾਨਿਸਤਾਨ ਦੇ ਬਰਮਾਚਾ ਸਰਹੱਦੀ ਖੇਤਰ ਵਿੱਚ ਇੱਕ ਦੂਜੇ 'ਤੇ ਗੋਲੀਬਾਰੀ ਕੀਤੀ। ਇਹ ਇਲਾਕਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸਮਾਨਾਂਤਰ ਸਥਿਤ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਸਰਹੱਦ 'ਤੇ ਨਵੀਆਂ ਚੌਕੀਆਂ ਦੇ ਨਿਰਮਾਣ ਕਾਰਨ ਵਿਵਾਦ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਵੇਰੇ ਸ਼ੁਰੂ ਹੋਈ ਗੋਲੀਬਾਰੀ ਕੁਝ ਸਮੇਂ ਬਾਅਦ ਰੁਕ ਗਈ ਪਰ ਦੁਪਹਿਰ ਤੋਂ ਬਾਅਦ ਸਥਿਤੀ ਫਿਰ ਵਿਗੜ ਗਈ। ਪਾਕਿਸਤਾਨ ਦੇ ਸਟੈਂਡਰਡ ਸਮੇਂ ਅਨੁਸਾਰ, ਸ਼ਾਮ 4:30 ਵਜੇ ਤੋਂ ਬਾਅਦ ਝੜਪਾਂ ਦੁਬਾਰਾ ਸ਼ੁਰੂ ਹੋਈਆਂ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਅਫਗਾਨਿਸਤਾਨ ਦੇ ਹੇਲਮੰਡ ਸੂਬੇ ਦੇ ਅੰਤਰਿਮ…
Read More
ਸਰਹੱਦ ‘ਤੇ ਵਿਛੋੜੇ ਦੀ ਕਹਾਣੀ: ‘ਪਾਸਪੋਰਟ ਵਿਵਾਦ’ ਕਾਰਨ ਦੋ ਭੈਣਾਂ ਦੇ ਵਤਨ ਵਾਪਸੀ ‘ਤੇ ਲੱਗੀ ਰੋਕ

ਸਰਹੱਦ ‘ਤੇ ਵਿਛੋੜੇ ਦੀ ਕਹਾਣੀ: ‘ਪਾਸਪੋਰਟ ਵਿਵਾਦ’ ਕਾਰਨ ਦੋ ਭੈਣਾਂ ਦੇ ਵਤਨ ਵਾਪਸੀ ‘ਤੇ ਲੱਗੀ ਰੋਕ

ਅੰਮ੍ਰਿਤਸਰ- ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ਨੇ ਇੱਕ ਹੋਰ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਦਿੱਲੀ ਦਾ ਰਹਿਣ ਵਾਲਾ ਮੁਹੰਮਦ ਸ਼ਰੀਕ ਆਪਣੀਆਂ ਦੋ ਭੈਣਾਂ ਨਬੀਲਾ ਰਾਜ ਅਤੇ ਸ਼ਰਮੀਨ ਇਰਫਾਨ ਨਾਲ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚ ਗਿਆ ਹੈ। ਇਕ ਭੈਣ ਦੇ ਵਿਆਹ ਨੂੰ 18 ਸਾਲ ਹੋ ਗਏ ਹਨ, ਜਦੋਂ ਕਿ ਦੂਜੀ ਦੇ ਵਿਆਹ ਨੂੰ 12 ਸਾਲ ਹੋ ਗਏ ਹਨ। ਉਹ ਪਾਕਿਸਤਾਨ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ 'ਪਾਸਪੋਰਟ ਵਿਵਾਦ' ਕਾਰਨ ਉਨ੍ਹਾਂ ਨੂੰ ਸਰਹੱਦ ਪਾਰ ਨਹੀਂ ਕਰਨ ਦਿੱਤੀ ਜਾ ਰਹੀ। ਮੁਹੰਮਦ ਸ਼ਰੀਕ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਭੈਣਾਂ ਲਗਭਗ 45 ਦਿਨਾਂ ਦੇ ਵੀਜ਼ੇ…
Read More

ਹਰਿਆਣਾ-ਪੰਜਾਬ ਸਰਹੱਦ ਨੇੜੇ ਨੌਜਵਾਨ ਦੀ ਮਿਲੀ ਲਾਸ਼ !

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ-ਪੰਜਾਬ ਸਰਹੱਦ ’ਤੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਪਿਹੋਵਾ ਦੇ ਪਟਿਆਲਾ ਰੋਡ ’ਤੇ ਟਯੁਕਰ ਪੁਲ ਨੇੜੇ ਬਰਾਮਦ ਹੋਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦੀ ਪਛਾਣ ਦੇਵੀਗੜ੍ਹ ਦੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਪਟਿਆਲਾ ਦੇ ਦੇਵੀਗੜ੍ਹ ਵਾਸੀ ਬਹਾਦਰ ਸਿੰਘ ਅਨੁਸਾਰ ਉਸ ਦਾ ਛੋਟਾ ਭਰਾ ਗੁਰਵਿੰਦਰ ਸਿੰਘ (33) ਦਿਹਾੜੀਦਾਰ ਮਜ਼ਦੂਰ ਸੀ। ਉਸ ਦੇ ਭਰਾ ਦਾ ਵਿਆਹ ਨਹੀਂ ਹੋਇਆ ਸੀ। ਉਹ ਉਸ ਨਾਲ ਰਹਿ ਰਿਹਾ ਸੀ। 13 ਅਪਰੈਲ ਨੂੰ ਉਸ ਦਾ ਭਰਾ ਬਿਨਾਂ ਕੁਝ ਦੱਸੇ ਘਰੋਂ ਚਲਾ ਗਿਆ। ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪਰਤਿਆ ਤਾਂ ਉਨ੍ਹਾਂ…
Read More
ਵਿਸਾਖੀ ਮੌਕੇ ਸਿੱਖ ਸ਼ਰਧਾਲੂ ਪਹੁੰਚੇ ਪਾਕਿਸਤਾਨ, ਦੇਖ਼ੋ!

ਵਿਸਾਖੀ ਮੌਕੇ ਸਿੱਖ ਸ਼ਰਧਾਲੂ ਪਹੁੰਚੇ ਪਾਕਿਸਤਾਨ, ਦੇਖ਼ੋ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਤੋਂ 6,700 ਤੋਂ ਵੱਧ ਸਿੱਖ ਸ਼ਰਧਾਲੂ ਵੀਰਵਾਰ ਨੂੰ ਖਾਲਸਾ ਪੰਥ ਦੀ ਸਥਾਪਨਾ ਦੀ ਯਾਦ ਵਿੱਚ ਮਨਾਏ ਜਾ ਰਹੇ ਵਿਸਾਖੀ ਮੇਲੇ ਵਿੱਚ ਹਿੱਸਾ ਲੈਣ ਲਈ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ। ਵਿਸਾਖੀ ਸਿੱਖ ਨਵੇਂ ਸਾਲ ਨੂੰ ਦਰਸਾਉਂਦੀ ਹੈ ਅਤੇ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਖਾਲਸਾ ਪੰਥ (ਸੰਤ-ਯੋਧਿਆਂ) ਦੇ ਗਠਨ ਦੀ ਯਾਦ ਦਿਵਾਉਂਦੀ ਹੈ। ਇਹ ਖਾਲਸਾ ਦੀ 326ਵੀਂ ਸਥਾਪਨਾ ਵਰ੍ਹੇਗੰਢ ਹੋਵੇਗੀ।ਮੁੱਖ ਸਮਾਗਮ 14 ਅਪ੍ਰੈਲ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹੋਵੇਗਾ।ਪਾਕਿਸਤਾਨ ਸਰਕਾਰ ਨੇ 50 ਸਾਲਾਂ ਵਿੱਚ ਪਹਿਲੀ ਵਾਰ ਇਸ ਤਿਉਹਾਰ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 6,751 ਵੀਜ਼ੇ ਜਾਰੀ ਕੀਤੇ ਹਨ।1974 ਦੇ ਪਾਕਿਸਤਾਨ-ਭਾਰਤ ਧਾਰਮਿਕ…
Read More

Canada ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ ‘ਚ Trump

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਗਾਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਚਿੰਤਾ ਅਤੇ ਗੁੱਸੇ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਟਰੰਪ ਕੈਨੇਡਾ ਨੂੰ ਇੱਕ ਹੋਰ ਝਟਕਾ ਦੇਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਕੈਨੇਡਾ ਅਤੇ ਅਮਰੀਕਾ ਵਿਚਕਾਰ ਸਰਹੱਦੀ ਹੱਦਬੰਦੀ ਦੁਬਾਰਾ ਕਰਨ ਦਾ ਫੈਸਲਾ ਕਰ ਸਕਦੇ ਹਨ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ ਸਰਹੱਦੀ ਹੱਦਬੰਦੀ ਸਹੀ ਨਹੀਂ ਹੈ ਅਤੇ ਇਸਨੂੰ ਦੁਬਾਰਾ ਨਿਰਧਾਰਤ ਕਰਨ ਦੀ ਲੋੜ ਹੈ। ਟਰੰਪ ਤੇ  ਟਰੂਡੋ ਵਿਚਾਲੇ ਚੱਲ ਰਹੀ ਨਾਰਾਜ਼ਗੀ ਦਰਅਸਲ ਫਰਵਰੀ ਵਿੱਚ ਰਾਸ਼ਟਰਪਤੀ ਟਰੰਪ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਫ਼ੋਨ…
Read More

ਪੰਜਾਬ ਦੀ ਸਰਹੱਦ ਕੀਤੀ ਗਈ ਸੀਲ ! ਵੱਡੀ ਗਿਣਤੀ ‘ਚ ਪੁਲਸ ਤਾਇਨਾਤ

ਬਠਿੰਡਾ (ਵਰਮਾ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ਪੁਲਸ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਸਿਲਸਿਲੇ ’ਚ ਪੰਜਾਬ-ਹਰਿਆਣਾ ਸਰਹੱਦ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਹੁਕਮਾਂ ’ਤੇ ਬਠਿੰਡਾ ਪੁਲਸ ਨੇ ਸ਼ੁੱਕਰਵਾਰ ਨੂੰ 8 ਅੰਤਰਰਾਜੀ ਨਾਕੇ ਲਗਾ ਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਾਂ ਇਲਾਕੇ ਵਿਚ ਚਾਰ, ਜਦੋਂ ਕਿ ਥਾਣਾ ਤਲਵੰਡੀ ਸਾਬੋ ਅਤੇ ਥਾਣਾ ਸੰਗਤ ਅਧੀਨ ਪੈਂਦੇ ਡੂੰਮਵਾਲੀ ਖੇਤਰ ਵਿਚ ਵੀ ਚੈਕਿੰਗ ਮੁਹਿੰਮ ਚਲਾਈ ਗਈ। ਪੁਲਸ ਦਾ ਮੁੱਖ ਉਦੇਸ਼ ਨਸ਼ਾ ਸਮੱਗਲਿੰਗ ਨੂੰ ਪੂਰੀ ਤਰ੍ਹਾਂ ਰੋਕਣਾ ਹੈ। ਹਰਿਆਣਾ-ਰਾਜਸਥਾਨ ਤੋਂ ਨਸ਼ੇ ਪੰਜਾਬ ਆ ਰਹੇ। ਤਲਵੰਡੀ…
Read More