26
Jan
ਜ਼ੀਰਕਪੁਰ - ਜ਼ੀਰਕਪੁਰ ਦੀ ਹਰਮਿਲਾਪ ਨਗਰ ਕਾਲੋਨੀ ’ਚ ਪਤੰਗ ਲੁੱਟਣ ਦੇ ਚੱਕਰ ’ਚ 2 ਮਾਸੂਮ ਬੱਚਿਆਂ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਹ ਦਰਦਨਾਕ ਘਟਨਾ ਸ਼ਾਮ ਕਰੀਬ 6 ਵਜੇ ਹਰਮਿਲਾਪ ਨਗਰ ਕਾਲੋਨੀ ਨੇੜੇ ਰੇਲਵੇ ਟਰੈਕ ’ਤੇ ਵਾਪਰੀ, ਜਿੱਥੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਰੇਲ ਗੱਡੀ ਨੇ ਦੋਵਾਂ ਨੂੰ ਕੁਚਲ ਦਿੱਤਾ। ਹਰਮਿਲਾਪ ਨਗਰ ਦੇ ਵਸਨੀਕ ਤੇ ਸਮਾਜਸੇਵੀ ਸੁਰਿੰਦਰ ਵਰਮਾ ਨੇ ਦੱਸਿਆ ਕਿ ਦੋਵੇਂ ਬੱਚੇ ਸ਼ਾਮ ਸਮੇਂ ਪਤੰਗ ਲੁੱਟ ਰਹੇ ਸਨ। ਇਸ ਦੌਰਾਨ ਪਤੰਗ ਰੇਲਵੇ ਲਾਈਨ ਵੱਲ ਚਲਿਆ ਗਿਆ ਤੇ ਬੱਚੇ ਉਸ ਦੇ ਪਿੱਛੇ ਟਰੈਕ ਨੇੜੇ ਪਹੁੰਚ ਗਏ। ਇਲਾਕੇ ’ਚ ਰੇਲਵੇ ਲਾਈਨ ਨਾਲ ਸੁਰੱਖਿਆ ਲਈ ਕੰਧ ਬਣੀ…
