16
Aug
ਨੈਸ਼ਨਲ ਟਾਈਮਜ਼ ਬਿਊਰੋ :- ਅਹਿਮਦਾਬਾਦ ਵਿਖੇ ਵਾਪਰੇ ਏਅਰ ਇੰਡੀਆਂ ਜਹਾਜ਼ ਹਾਦਸੇ ਤੋਂ ਬਾਅਦ ਬਹੁਤ ਸਾਰੇ ਲੋਕ ਡਰ ਗਏ ਹਨ। ਉਸ ਹਾਦਸੇ ਤੋਂ ਬਾਅਦ ਹੋਰ ਵੀ ਕਈ ਜਹਾਜ਼ ਕਰੈਸ਼ ਹੋ ਗਏ ਹਨ, ਜਿਸ ਨੇ ਲੋਕਾਂ ਨੂੰ ਚਿੰਤਾ ਦੇ ਆਲਮ ਵਿਚ ਪਾ ਦਿੱਤਾ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਦੱਖਣ-ਪੂਰਬੀ ਸੂਬੇ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ੁੱਕਰਵਾਰ ਦੁਪਹਿਰ ਨੂੰ ਜੰਗਲ ਦੀ ਅੱਗ ਨਾਲ ਲੜਦੇ ਸਮੇਂ ਇੱਕ ਹੈਲੀਕਾਪਟਰ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਕਰੈਸ਼ ਹੋਣ ਦੌਰਾਨ ਪਾਇਲਟ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਗੱਲ ਦੀ ਜਾਣਕਾਰੀ ਕੈਨੇਡਾ ਦੀ ਸਥਾਨਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ। ਸੂਬਾਈ ਕੁਦਰਤੀ ਸਰੋਤ ਵਿਭਾਗ ਦਾ ਹਵਾਲਾ…
