ਟਰੰਪ ਦੇ 25% ਟੈਰਿਫ਼ ਐਲਾਨ ਨਾਲ ਕੈਨੇਡਾ ਦੀ ਆਟੋ ਇੰਡਸਟਰੀ ‘ਚ ਹਲਚਲ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 3 ਅਪ੍ਰੈਲ ਤੋਂ ਅਮਰੀਕਾ ਪਹੁੰਚਣ ਵਾਲੇ ਸਾਰੇ ਬਣੇ ਹੋਏ ਵਾਹਨਾਂ ‘ਤੇ 25% ਟੈਰਿਫ਼ ਲਗਾਉਣ ਦੇ ਐਲਾਨ ਨੇ ਕੈਨੇਡਾ ‘ਚ ਚਿੰਤਾ ਵਧਾ ਦਿੱਤੀ ਹੈ। ਕਾਰਨੀ ਨੇ ਤੁਰੰਤ ਕੈਨੇਡਾ-ਅਮਰੀਕਾ ਸੰਬੰਧਾਂ ਤੇ ਰਾਸ਼ਟਰੀ ਸੁਰੱਖਿਆ ਬੈਠਕ ਬੁਲਾਈ ਹੈ। ਕੈਨੇਡਾ ਦੀ ਆਟੋ ਇੰਡਸਟਰੀ, ਜੋ ਲੱਖਾਂ ਨੌਕਰੀਆਂ ਉੱਤੇ ਆਧਾਰਤ ਹੈ, ਇਸ ਫੈਸਲੇ ਨਾਲ ਭਾਰੀ ਝਟਕਾ ਖਾ ਸਕਦੀ ਹੈ। ਇਹ ਵਪਾਰ ਸਮਝੌਤੇ ਨਾਲ ਧੋਖਾ ਹੈ, ਕਾਰਨੀ ਨੇ ਟਰੰਪ ਦੇ ਐਲਾਨ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ। ਉਨ੍ਹਾਂ ਇਹ ਵੀ ਇਸ਼ਾਰਾ ਦਿੱਤਾ ਕਿ ਕੈਨੇਡਾ ਜਵਾਬੀ ਟੈਰਿਫ਼ ਲਗਾ ਸਕਦਾ ਹੈ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਟਰੰਪ ਨੂੰ ਇਹ ਵਪਾਰ ਜੰਗ ਖ਼ਤਮ ਕਰਨ ਦੀ ਮੰਗ ਕੀਤੀ, ਪਰ ਉਹਨਾਂ ਨੇ ਕੈਨੇਡਾ ਦੀ ਕਮਜ਼ੋਰ ਹਾਲਤ ਲਈ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਟਰੰਪ ਦੇ ਇਸ ਕਦਮ ਦੀ ਕਲੋਲ ਕਰਦਿਆਂ ਆਟੋ-ਵਰਕਰਾਂ ਉੱਤੇ ਹਮਲਾ ਕਰਾਰ ਦਿੱਤਾ ਤੇ ਕੈਨੇਡਾ ਤੋਂ ਵੀ ਜਵਾਬੀ ਟੈਰਿਫ਼ ਲਾਉਣ ਦੀ ਮੰਗ ਕੀਤੀ। ਚੋਣਾਂ ਦੇ ਐਲਾਨ ਤੋਂ ਥੋੜ੍ਹੇ ਦਿਨ ਪਹਿਲਾਂ, ਸਰਕਾਰ ਨੇ ਪ੍ਰਭਾਵਿਤ ਕਾਰੋਬਾਰਾਂ ਲਈ 6 ਬਿਲੀਅਨ ਡਾਲਰ ਦੀ ਸਹਾਇਤਾ ਅਤੇ ਰੁਜ਼ਗਾਰ ਬੀਮੇ (EI) ਵਿੱਚ ਆਰਜ਼ੀ ਛੋਟ ਜਾਰੀ ਕਰ ਦਿੱਤੀ ਸੀ, ਤਾਂ ਜੋ ਕੰਮ ਦੇ ਘੰਟੇ ਘਟਣ ‘ਤੇ ਵੀ ਵਰਕਰ ਇਸ ਦੇ ਯੋਗ ਹੋ ਸਕਣ।

ਹੁਣ ਸਭ ਦੀ ਨਿਗਾਹ ਕਾਰਨੀ ਦੀ ਬੈਠਕ ਤੇ ਆਉਣ ਵਾਲੇ ਸਰਕਾਰੀ ਫੈਸਲਿਆਂ ‘ਤੇ ਹੈ। ਕੈਨੇਡਾ ਇਸ ਵਪਾਰਕ ਜੰਗ ਦਾ ਜਵਾਬ ਕਿਵੇਂ ਦੇਵੇਗਾ, ਇਹ ਅਗਲੇ ਕੁੱਝ ਦਿਨਾਂ ‘ਚ ਸਪਸ਼ਟ ਹੋਵੇਗਾ।

By Rajeev Sharma

Leave a Reply

Your email address will not be published. Required fields are marked *