ਬਿਹਾਰ ‘ਚ ਪਿੰਕ ਬੱਸਾਂ ਚਲਾਉਣਗੀਆਂ ਮਹਿਲਾ ਡਰਾਈਵਰ, ਜਲਦ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ

ਗੁਰਪ੍ਰੀਤ ਸਿੰਘ :- ਬਿਹਾਰ ਰਾਜ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (BSRTC) ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲਣ ਵਾਲੀਆਂ 100 ਪਿੰਕ ਬੱਸਾਂ ਲਈ ਮਹਿਲਾ ਡਰਾਈਵਰਾਂ ਦੀ ਭਰਤੀ ਕਰਨ ਜਾ ਰਿਹਾ ਹੈ। ਇਸ ਸਬੰਧੀ ਦੂਜੇ ਪੜਾਅ ਦੀ ਰਜਿਸਟ੍ਰੇਸ਼ਨ ਅਤੇ ਸਿਖਲਾਈ ਪ੍ਰਕਿਰਿਆ ਜਲਦ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਨਿਗਮ ਵੱਲੋਂ ਜਲਦੀ ਹੀ ਵਿਗਿਆਪਨ ਜਾਰੀ ਕੀਤਾ ਜਾਵੇਗਾ।

ਅਪਲਾਈ ਕਰਨ ਲਈ ਬਿਨੈਕਾਰ ਮਹਿਲਾ ਦੀ ਉਮਰ 21 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਹੈਵੀ ਮੋਟਰ ਵਹੀਕਲ (HMV) ਲਾਇਸੈਂਸ ਹੋਣਾ ਚਾਹੀਦਾ ਹੈ ਜਾਂ ਫਿਰ LMV ਲਾਇਸੈਂਸ ਜੋ ਘੱਟੋ-ਘੱਟ ਤਿੰਨ ਸਾਲ ਪੁਰਾਣਾ ਹੋਵੇ।

ਚੁਣੀਆਂ ਗਈਆਂ ਮਹਿਲਾਵਾਂ ਨੂੰ ਬਿਹਾਰ ਦੇ ਔਰੰਗਾਬਾਦ ਸਥਿਤ IDTR ਵਿਖੇ 30 ਦਿਨਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਡਰਾਈਵਿੰਗ ਦਾ ਅਭਿਆਸ ਕਰਵਾਇਆ ਜਾਵੇਗਾ। ਸਿਖਲਾਈ ਦੌਰਾਨ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫ਼ਤ ਹੋਵੇਗਾ। ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਵਾਲੀਆਂ ਔਰਤਾਂ ਨੂੰ ਠੇਕੇ (ਸੰਵਿਦਾ) ਦੇ ਆਧਾਰ ‘ਤੇ ਡਰਾਈਵਰ ਵਜੋਂ ਨਿਯੁਕਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿੱਚ ਸਿਖਲਾਈ ਪ੍ਰਾਪਤ 12 ਮਹਿਲਾ ਡਰਾਈਵਰ ਪਹਿਲਾਂ ਹੀ ਪਟਨਾ ਦੀਆਂ ਸੜਕਾਂ ‘ਤੇ ਸਫਲਤਾਪੂਰਵਕ ਬੱਸਾਂ ਚਲਾ ਰਹੀਆਂ ਹਨ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਜਨਤਕ ਆਵਾਜਾਈ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਅਗਵਾਈ ਨੂੰ ਹੁਲਾਰਾ ਦੇਣਾ ਹੈ।

By Gurpreet Singh

Leave a Reply

Your email address will not be published. Required fields are marked *