ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ਼ ਕਾਮਨਜ਼ ਵਿਚ ਆਪਣੀ ਪਹਿਲੀ ਸਪੀਚ ਦਿੱਤੀ

ਨੈਸ਼ਨਲ ਟਾਈਮਜ਼ ਬਿਊਰੋ :- ਸੋਮਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ਼ ਕਾਮਨਜ਼ ਵਿਚ ਆਪਣੀ ਪਹਿਲੀ ਸਪੀਚ ਦਿੱਤੀ। ਕਾਰਨੀ ਔਟਵਾ ਦੀ ਨੇਪੀਅਨ ਰਾਈਡਿੰਗ ਤੋਂ ਐਮਪੀ ਚੁਣੇ ਗਏ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ਉਹਨਾਂ ਨੇ ਆਪਣੀ ਰਾਈਡਿੰਗ ਦੇ ਲੋਕਾਂ ਦੇ ਧੰਨਵਾਦ ਨਾਲ ਕੀਤੀ।

ਫਿਰ ਉਹਨਾਂ ਨੇ ਸਾਰੇ ਕੈਨੇਡੀਅਨਜ਼ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਨਾ ਸਿਰਫ਼ ਇਸ ਸਰਕਾਰ ਵਿਚ ਭਰੋਸਾ ਜਤਾਇਆ ਸਗੋਂ ਆਪੋ ਆਪਣੇ ਨੁਮਾਇੰਦਿਆਂ ਵਿਚ ਭਰੋਸਾ ਜਤਾ ਕੇ ਅਤੇ ਉਹਨਾਂ ਨੂੰ ਚੁਣਕੇ ਹਾਊਸ ਵਿਚ ਨੁਮਾਇੰਦਗੀ ਲਈ ਭੇਜਿਆ ਹੈ।

ਕਾਰਨੀ ਨੇ ਸਦਨ ਦੇ ਨਵੇਂ ਸਪੀਕਰ ਫਰਾਂਸਿਸ ਸਕਾਰਪਾਲੇਗੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰੇ ਐਮਪੀਜ਼ ਅਤੇ ਸਪੀਕਰ ਤੋਂ ਬਹੁਤ ਕੁਝ ਸਿੱਖਣਗੇ। ਉਹਨਾਂ ਸਵੀਕਾਰ ਕੀਤਾ ਕਿ ਉਹ ਗ਼ਲਤੀਆਂ ਵੀ ਕਰ ਸਕਦੇ ਹਨ ਅਤੇ ਸਮੇਂ ਸਿਰ ਉਹਨਾਂ ਨੂੰ ਦੁਰੁਸਤ ਕਰਦੇ ਰਹਿਣਗੇ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਬੈਂਕ ਔਫ਼ ਕੈਨੇਡਾ ਅਤੇ ਬੈਂਕ ਔਫ਼ ਇੰਗਲੈਂਡ ਦੇ ਗਵਰਨਰ ਵੱਜੋਂ ਅਹਿਮ ਰੁਤਬਿਆਂ ਦਾ ਤਜਰਬਾ ਤਾਂ ਹੈ, ਪਰ ਉਹਨਾਂ ਦਾ ਹੰਢੇ ਹੋਏ ਸਿਆਸਤਦਾਨ ਵੱਜੋਂ ਪੂਰਬਲਾ ਤਜਰਬਾ ਨਹੀਂ ਹੈ ਅਤੇ 28 ਅਪ੍ਰੈਲ ਨੂੰ ਹੋਈਆਂ ਚੋਣਾਂ ਵਿਚ ਉਹ ਪਹਿਲੀ ਵਾਰੀ ਐਮਪੀ ਚੁਣੇ ਗਏ ਹਨ।

By Rajeev Sharma

Leave a Reply

Your email address will not be published. Required fields are marked *