ਗਾਂਧੀਨਗਰ ਵਿੱਚ ਵੱਡਾ ਹਾਦਸਾ, ਨਿਰਮਾਣ ਅਧੀਨ ਇਮਾਰਤ ਦਾ ਇੱਕ ਹਿੱਸਾ ਡਿੱਗਿਆ, 15 ਮਜ਼ਦੂਰ ਜ਼ਖਮੀ

ਰਾਜੀਵ ਸ਼ਰਮਾ :- ਗੁਜਰਾਤ ਦੇ ਗਾਂਧੀਨਗਰ ਨੇੜੇ ਕੁਡਾਸਨ ਇਲਾਕੇ ਵਿੱਚ ਬੁੱਧਵਾਰ ਰਾਤ ਕਰੀਬ 9 ਵਜੇ ਇੱਕ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਅਚਾਨਕ ਡਿੱਗ ਗਿਆ। ਸ਼ੁਰੂਆਤੀ ਜਾਣਕਾਰੀ ਵਿੱਚ ਹਾਦਸਾ ਕਰੇਨ ਡਿੱਗਣ ਕਾਰਨ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਇਸ ਨੂੰ ਲੈ ਕੇ ਵੱਖਰੀ ਜਾਣਕਾਰੀ ਸਾਹਮਣੇ ਆਈ।

ਚਸ਼ਮਦੀਦਾਂ ਮੁਤਾਬਕ ‘ਬੌਸਕੀ ਦ ਐਂਪਾਇਰ’ ਕਮਰਸ਼ੀਅਲ ਮਾਲ ਪ੍ਰੋਜੈਕਟ ਵਿੱਚ ਦੋ ਇਮਾਰਤਾਂ ਨੂੰ ਆਪਸ ਵਿੱਚ ਜੋੜਨ ਲਈ ਸਲੈਬ ਬਣਾਈ ਜਾ ਰਹੀ ਸੀ। ਅਚਾਨਕ ਸਲੈਬ ਡਿੱਗਣ ਕਾਰਨ ਹੇਠਾਂ ਕੰਮ ਕਰ ਰਹੇ ਕਈ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਗੁਜਰਾਤ ਦੇ ਡਿਪਟੀ ਮੁੱਖ ਮੰਤਰੀ ਹਰਸ਼ ਸਾਂਘਵੀ ਮੁਤਾਬਕ ਹਾਦਸੇ ਵਿੱਚ 15 ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ICU ਵਿੱਚ ਰੱਖਿਆ ਗਿਆ ਹੈ। ਤਿੰਨ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਚਸ਼ਮਦੀਦਾਂ ਦਾ ਦਾਅਵਾ ਹੈ ਕਿ ਡਿੱਗੇ ਸਲੈਬ ਦਾ ਭਾਰ 100 ਟਨ ਤੋਂ ਵੱਧ ਸੀ। ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਸਾਈਟ ਮੈਨੇਜਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਮਲਬੇ ਹੇਠ ਕੋਈ ਮਜ਼ਦੂਰ ਨਹੀਂ ਹੈ। ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰਾ ਮਲਬਾ ਹਟਾ ਨਹੀਂ ਲਿਆ ਜਾਂਦਾ, ਰਾਹਤ ਅਤੇ ਬਚਾਅ ਮੁਹਿੰਮ ਜਾਰੀ ਰਹੇਗੀ। ਇਹ ਕਮਰਸ਼ੀਅਲ ਮਾਲ ਪ੍ਰੋਜੈਕਟ ਪੇਠਾਪੁਰ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਨੀਲੇਸ਼ ਮੋਦੀ ਵੱਲੋਂ ਬਣਵਾਇਆ ਜਾ ਰਿਹਾ ਹੈ। ਹਾਦਸੇ ਦੇ ਸਮੇਂ ਨੀਲੇਸ਼ ਮੋਦੀ ਆਪਣੀ ਧੀ ਬੌਸਕੀ ਦੇ ਵਿਆਹ ਲਈ ਸ਼ਿਕਾਗੋ ਗਏ ਹੋਏ ਸਨ।

By Rajeev Sharma

Leave a Reply

Your email address will not be published. Required fields are marked *