ਭਾਰਤ ਤੋਂ ਜਾਂਦੇ ਜਹਾਜ਼ ਨੂੰ ਸਮੁੰਦਰ ਵਿਚਾਲੇ ਲੱਗ ਗਈ ਅੱਗ, ਫ਼ਿਰ ਜੋ ਹੋਇਆ…

ਬੀਤੇ ਦਿਨ ਭਾਰਤੀ ਜਲ ਸੈਨਾ ਦਾ ਜਹਾਜ਼ ਆਈ.ਐੱਨ.ਐੱਸ. ਤਬਰ ਇਕ ਮਿਸ਼ਨ ਤਹਿਤ ਓਮਾਨ ਦੀ ਖਾੜੀ ਵੱਲ ਗਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਉੱਥੇ ਇਕ ਪਲਾਊ ਝੰਡੇ ਵਾਲੇ ਜਹਾਜ਼ ਐੱਮ.ਟੀ. ਯੀ ਚੇਂਗ-6 ਨਾਂ ਦੇ ਜਹਾਜ਼ ਦੀ ਐਮਰਜੈਂਸੀ ਕਾਲ ਮਿਲੀ। ਮੈਸੇਜ ‘ਚ ਦੱਸਿਆ ਗਿਆ ਕਿ ਜਹਾਜ਼ ‘ਚ ਅੱਗ ਲੱਗ ਗਈ ਹੈ, ਜਿਸ ਮਗਰੋਂ ਭਾਰਤੀ ਜਲ ਸੈਨਾ ਦੇ ਸੈਨਿਕ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਪਹੁੰਚ ਗਏ ਤੇ ਜਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲ ਸੈਨਾ ਨੇ ਆਪਣੇ ਐਕਸ ਅਕਾਊਂਟ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਮਾਨ ਦੀ ਖਾੜੀ ‘ਚ ਮਿਸ਼ਨ ‘ਤੇ ਗਏ ਭਾਰਤੀ ਜਲ ਸੈਨਾ ਦੇ ਆਈ.ਐੱਨ.ਐੱਸ. ਤਬਰ ਨੇ 29 ਜੂਨ 2025 ਨੂੰ ਪਲਾਊ ਝੰਡੇ ਵਾਲੇ ਐੱਮ.ਟੀ. ਯੀ ਚੇਂਗ-6 ਤੋਂ ਮਿਲੀ ਐਮਰਜੈਂਸੀ ਕਾਲ ‘ਤੇ ਤੁਰੰਤ ਕਾਰਵਾਈ ਕੀਤੀ। ਇਸ ਜਹਾਜ਼ ‘ਤੇ 14 ਭਾਰਤੀ ਕ੍ਰੂ ਮੈਂਬਰ ਸਵਾਰ ਸਨ, ਜੋ ਕਿ ਗੁਜਰਾਤ ਤੋਂ ਓਮਾਨ ਦੇ ਸ਼ਿਨਸ ਸ਼ਹਿਰ ਜਾ ਰਿਹਾ ਸੀ। 

PunjabKesari

ਇਸ ਦੌਰਾਨ ਇਸ ਦੇ ਇੰਜਣ ਰੂਮ ‘ਚ ਅੱਗ ਲੱਗ ਗਈ ਤੇ ਜਹਾਜ਼ ‘ਤੇ ਪੂਰੀ ਤਰ੍ਹਾਂ ਬਲੈਕਆਊਟ ਹੋ ਗਿਆ। ਇਸ ਅੱਗ ਨੂੰ ਬੁਝਾਉਣ ਪਹੁੰਚੀ ਭਾਰਤੀ ਜਲ ਸੈਨਾ ਤੋਂ ਫਾਇਰ ਫਾਈਟਰਜ਼ ਦੀ ਟੀਮ ਨੂੰ ਹੈਲੀਕਾਪਟਰ ਰਾਹੀਂ ਇਸ ਜਹਾਜ਼ ‘ਤੇ ਉਤਾਰਿਆ ਗਿਆ। ਫਿਲਹਾਲ 13 ਭਾਰਤੀ ਜਲ ਸੈਨਾ ਅਧਿਕਾਰੀ ਤੇ ਜਹਾਜ਼ ਦੇ 5 ਕ੍ਰੂ ਮੈਂਬਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੇ ਹੋਏ ਹਨ ਤੇ ਹੁਣ ਤੱਕ ਕਾਫ਼ੀ ਹੱਦ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। 

By Rajeev Sharma

Leave a Reply

Your email address will not be published. Required fields are marked *