ਜਿਲ੍ਹਾ ਸਾਂਝ ਕੇਂਦਰ,ਅੰਮ੍ਰਿਤਸਰ ਸਿਟੀ ਵੱਲੋਂ ਨਸ਼ੇ ਖਿਲਾਫ਼ ਜਾਗਰੂਕ ਕਰਨ ਲਈ ਕਰਵਾਇਆ ਲੜਕੀਆਂ ਦਾ ਹਾਕੀ ਤੇ ਲੜਕਿਆ ਦਾ ਵਾਲੀਬਾਲ ਮੈਚ।

ਡੀ.ਸੀ.ਪੀ,ਲਾਅ ਐਂਡ ਆਡਰ, ਅੰਮ੍ਰਿਤਸਰ ਨੇ ਗਰਾਊਂਡ ਵਿੱਚ ਪਹੁੰਚ ਕੇ ਜੇਤੂ ਟੀਮਾਂ ਨੂੰ ਵੰਡੇ ਇਨਾਮ ਤੇ ਹੋਰ ਉੱਚੇ ਮੁਕਾਮ ਹਾਸਲ ਕਰਕੇ ਸਲਫਤਾ ਲਈ ਦਿੱਤੀਆਂ ਸੁਭਕਾਮਨਾਵਾਂ।

ਕਮਿਊਨਿਟੀ ਅਫੇਅਰ ਡਵੀਜ਼ਨ, ਪੁਲਿਸ ਪੰਜਾਬ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀਮਤੀ ਹਰਕਮਲ ਕੌਰ, ਜਿਲ੍ਹਾ ਕਮਿਊਨਟੀ ਅਫ਼ਸਰ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸੈਕਟਰ ਤਰਜਿੰਦਰ ਕੌਰ, ਇੰਚਾਂਰਜ਼, ਜ਼ਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸਮੇਤ ਸਬ-ਇੰਸਪੈਕਟਰ ਸਤਵੰਤ ਸਿੰਘ, ਇੰਚਾਂਰਜ਼ ਸਬ ਡਵੀਜ਼ਨ, ਸਾਂਝ ਕੇਂਦਰ, ਪੱਛਮੀ ਸਮੇਤ ਸਮੂਹ ਸਾਂਝ ਦੇ ਵੱਲੋਂ ਨਸ਼ਿਆਂ ਖਿਲਾਫ ਸਕੂਲਾਂ/ਕਾਲਜ਼ਾ ਤੇ ਹੋਰ ਵਿੱਦਿਆਕ ਅਧਾਰਿਆ ਵਿੱਚ ਜਾਗਰੂਕਤਾ ਫੈਲਾਉਂਣ ਤੇ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਬੱਚਿਆ ਨੂੰ ਪ੍ਰੇਰਿਤ ਕਰਨ ਲਈ ਕਮਿਊਨਿਟੀ ਪੁਲਿਸ, ਅੰਮ੍ਰਿਤਸਰ ਸਿਟੀ ਵੱਲੋਂ ਚਲਾਈ ਗਈ ਸਪੈਸ਼ਲ ਮੁਹਿੰਮ ਦੀ ਲਗਤਾਰਤਾ ਵਿੱਚ ਅੱਜ ਮਿਤੀ 13-02-2025 ਨੂੰ ਖਾਲਸਾ ਸੀਨੀਅਰ ਸਕੰਡਰੀ ਸਕੂਲ ਅੰਮ੍ਰਿਤਸਰ, ਵਿਖੇ ਸਕੂਨ ਦੇ ਵਿੱਦਿਆਰਥੀਆਂ ਵੱਲੋਂ ਹਾਕੀ ਅਤੇ ਵਾਲੀਬਾਲ ਦੇ ਮੈਚ ਕਰਵਾਏ ਗਏ।

ਹਾਕੀ ਅਤੇ ਵਾਲੀਬਾਲ ਮੈਚ ਦੌਰਾਨ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ-ਐਡ-ਆਰਡਰ, ਅੰਮ੍ਰਿਤਸਰ ਮੁੱਖ ਮਹਿਮਾਨ ਅਤੇ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਵੈਸਟ, ਅੰਮ੍ਰਿਤਸਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਗਈ। ਇਹਨਾਂ ਵੱਲੋਂ ਹਾਕੀ ਦੀਆਂ ਖਿਡਾਰਾਣਾ ਅਤੇ ਵਾਲੀਬਾਲ ਦੇ ਖਿਡਾਰੀਆਂ ਨਾਲ ਪਹਿਚਾਨ ਕਰਦੇ ਹੋਏ, ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਖੇਡ ਪ੍ਰਤੀ ਭਾਵਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਉੱਚੇ ਮੁਕਾਮ ਹਾਸਲ ਕਰਕੇ ਸਫਲਤਾ ਲਈ ਸੁਭਕਾਮਨਾਵਾਂ ਵੀ ਦਿੱਤੀਆਂ।

ਉਹਨਾਂ ਕਿਹਾ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਨਸ਼ੀਲੇ ਪਦਾਰਥ ਮਾਨਸਿਕ ਬਿਮਾਰੀਆਂ ਅਤੇ ਗੰਭੀਰ ਸ਼ਾਰੀਰੀਕ ਨੁਕਸਾਨ ਦਾ ਕਾਰਨ ਬਣ ਸਕਦੇ ਹਨ। ਨਸ਼ਾ ਵਿਅਕਤੀਗਤ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਪਰਿਵਾਰ ਅਤੇ ਸਮਾਜ਼ ਲਈ ਵੀ ਸਮੱਸਿਆਵਾਂ ਪੈਦਾ ਕਰਦਾ ਹੈ। ਅਧਿਆਪਕਾਂ ਦੀ ਰਹਿਨੁਮਾਈ ਅਤੇ ਸਮੁਦਾਇਕ ਸਹਿਯੋਗ ਰਾਹੀਂ ਨਸ਼ੇ ਦੀ ਰੋਕਥਾਮ ਸੰਭਵ ਹੈ। ਸਕੂਲ/ਕਾਲਜ਼ ਵਿੱਖੇ ਜਾਗਰੂਕਤਾ ਸੈਮੀਨਾਰਾਂ ਅਤੇ ਮੀਡੀਆ ਰਾਹੀਂ ਲੋਕਾਂ ਨੂੰ ਨਸ਼ਾ-ਮੁਕਤ ਜੀਵਨ ਬਾਰੇ ਪ੍ਰੇਰਿਤ ਕਰਨਾ ਅਤੇ ਸਮਾਜ਼ ਨੂੰ ਸਿਹਤਮੰਦ ਬਣਾਉਣ ਲਈ ਮਹੱਤਵਪੂਰਨ ਹੈ। ਬੱਚਿਆ ਨੂੰ ਖੇਡਾ ਵਿੱਚ ਵੱਧ ਤੋ ਵੱਧ ਹਿੱਸਾ ਲੈਣ ਲਈ ਵੀ ਜਾਗਰੂਕ ਕੀਤਾ ਗਿਆ।

ਅੰਤ ਵਿੱਚ ਡੀ.ਸੀ.ਪੀ, ਸ੍ਰੀ ਆਲਮ ਵਿਜੈ ਸਿੰਘ ਵੱਲੋ ਜੇਤੂ ਖਿਡਾਰੀਆ ਨੂੰ ਇਨਾਮ ਵੰਡੇ ਗਏ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾ ਨੂੰ ਵਿਸ਼ੇਸ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆ ਤੇ ਸਕੂਲ ਦੇ ਬੱਚਿਆ ਨੂੰ ਰਿਫਰੈਸ਼ਮੈਟ ਵੀ ਦਿੱਤੀ ਗਈ। ਇਸ ਸਮੇ ਸਮੂਹ ਸਾਂਝ ਸਬ ਡਵੀਜਨ ਇੰਚਾਰਜ, ਮੁਖ ਅਫਸਰ ਥਾਣਾ ਕੰਟੋਨਮੈਟ,ਅੰਮ੍ਰਿਤਸਰ ਅਤੇ ਸਾਂਝ ਸਟਾਫ ਹਾਜਰ ਸੀ।

By Gurpreet Singh

Leave a Reply

Your email address will not be published. Required fields are marked *