ਖਾਲਸਾ ਸਕੂਲ ਕੈਲਗਰੀ, ਐਲਬਰਟਾ ਦੇ 848 ਸਕੂਲਾਂ ਵਿੱਚੋਂ ਪਹਿਲੇ 17 ਵਿੱਚ ਸ਼ਾਮਲ ਤੇ ਸਾਡੀਆਂ ਲੜਕੀਆਂ ਖੇਡਾਂ ਵਿੱਚ ਵੀ ਛਾਈਆਂ

ਨੈਸ਼ਨਲ ਟਾਈਮਜ਼ ਬਿਊਰੋ :- ਖਾਲਸਾ ਸਕੂਲ ਕੈਲਗਰੀ ਨੇ ਵਿਦਿਅਕ ਪ੍ਰਦਰਸ਼ਨ ਵਿੱਚ ਐਲਬਰਟਾ ਦੇ 848 ਸਕੂਲਾਂ ਵਿੱਚੋਂ ਪਹਿਲੇ 17 ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਹ ਸ਼ਾਨਦਾਰ ਸਫਲਤਾ ਵਿਦਿਆਰਥੀਆਂ, ਅਧਿਆਪਕਾਂ , ਪੂਰੇ ਸਕੂਲ ਦੇ ਸਮੂਹ ਸਟਾਫ ਅਤੇ ਸਕੂਲ ਬੋਰਡ ਦੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਸਾਡੀਆਂ ਲੜਕੀਆਂ ਖੇਡਾਂ ਵਿੱਚ ਵੀ ਛਾਈਆਂ : C.A.A.A.ਦਾ ਲੜਕੀਆਂ ਦਾ ਜੂਨੀਅਰ ਹਾਈ ਲੀਗ ਵਾਲੀਬਾਲ 2024-2025 ਟੂਰਨਾਮੈਂਟ – ਸਾਡੀ ਖਾਲਸਾ ਸਕੂਲ ਦੀ ਕੁੜੀਆਂ ਦੀ ਵਾਲੀਬਾਲ ਟੀਮ ਇਸ ਸੀਜ਼ਨ‌ ਵਿੱਚ ਸ਼ਾਨਦਾਰ ਇਤਿਹਾਸ ਰਚ ਰਹੀ ਹੈ। ਇਹ ਟੀਮ ਬਹੁਤ ਹੀ ਉੱਚ ਪੱਧਰ ਦਾ ਮੁਕਾਬਲਾ ਕਰ ਰਹੀ ਹੈ ਅਤੇ ਆਪਣੇ ਅਧਭੁੱਤ ਜ਼ਜ਼ਬੇ, ਕੁਸ਼ਲਤਾ‌, ਟੀਮਵਰਕ ਅਤੇ ਦ੍ਰਿੜਤਾ ਨਾਲ ਮੱਲਾਂ ਮਾਰ ਰਹੀ ਹੈ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਾਨੂੰ ਸਭ ਨੂੰ ਪ੍ਰੇਰਿਤ ਕਰਦੇ ਹਨ। C.A.A.A. ਲੜਕੀਆਂ ਦੀ ਜੂਨੀਅਰ ਬਾਸਕਟਬਾਲ ਚੈਂਪਿਅਨਸ਼ਿਪ 2023-2024 – ਸਾਡੇ ਖਾਲਸਾ ਸਕੂਲ ਦੀ ਕੁੜੀਆਂ ਦੀ ਬਾਸਕਟਬਾਲ ਟੀਮ ਵੱਲੋਂ ਪਿਛਲੇ ਸੀਜ਼ਨ ਦਾ ਚੈਂਪਿਅਨਸ਼ਿਪ ਟਾਈਟਲ ਜਿੱਤਣ ਤੇ ਸਮੂਹ ਭਾਈਚਾਰੇ ਨੂੰ ਲੱਖ ਲੱਖ ਵਧਾਈ। ਉਨ੍ਹਾਂ ਦੀ ਹਿੰਮਤ, ਉਤਸ਼ਾਹ ਅਤੇ ਮੁਕਾਬਲਾ ਕਰਨ ਦੀ ਭਾਵਨਾ ਨੇ ਹੀ ਉਨ੍ਹਾਂ ਨੂੰ ਅਸਲੀ ਚੈਂਪਿਅਨ ਬਣਾਇਆ ਹੈ।ਖਾਲਸਾ ਸਕੂਲ ਕੈਲਗਰੀ ਵਿੱਚ, ਅਸੀਂ ਵਿੱਦਿਆ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਕਰਨ ਲਈ ਸਦਾ ਉਤਸ਼ਾਹਿਤ ਕਰਦੇ ਹਾਂ, ਤਾਂ ਜੋ ਸਾਡੇ ਵਿਦਿਆਰਥੀ,ਖਾਸ ਕਰਕੇ ਸਾਡੀਆਂ ਸ਼ਾਨਦਾਰ ਖਿਡਾਰਨ ਕੁੜੀਆਂ, ਨਵੀਆਂ ਉਚਾਈਆਂ ਨੂੰ ਛੂਹਣ, ਚੰਗੀਆਂ ਆਗੂ ਬਣਣ ਅਤੇ ਹਰ ਮੈਦਾਨ ਵਿੱਚ ਸਫਲਤਾ ਹਾਸਲ ਕਰਨ। ਸਾਡੇ ਸਾਰੇ ਵਿਦਿਆਰਥੀ , ਕੋਚ ਸਾਹਿਬਾਨ ,ਸਮੂਹ ਸਟਾਫ ਅਤੇ ਸਕੂਲ ਬੋਰਡ ਇਹਨਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਵਧਾਈ ਦੇ ਹੱਕਦਾਰ ਹਨ।

By Rajeev Sharma

Leave a Reply

Your email address will not be published. Required fields are marked *