08
Dec
ਨੈਸ਼ਨਲ ਟਾਈਮਜ਼ ਬਿਊਰੋ :- ਗੋਆ (Goa) ਦੇ ਅਰਪੋਰਾ ਸਥਿਤ 'ਬਿਰਚ ਬਾਇ ਰੋਮੀਓ ਲੇਨ' ਨਾਈਟ ਕਲੱਬ ਵਿੱਚ ਹੋਏ ਭਿਆਨਕ ਅਗਨੀਕਾਂਡ ਦੀ ਜਾਂਚ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ 25 ਲੋਕਾਂ ਦੀ ਜਾਨ ਲੈਣ ਵਾਲੇ ਇਸ ਹਾਦਸੇ 'ਚ ਗੋਆ ਪੁਲਿਸ ਨੇ ਦਿੱਲੀ (Delhi) ਦੇ ਸਬਜ਼ੀ ਮੰਡੀ ਇਲਾਕੇ ਤੋਂ ਪੰਜਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਸ਼ਖ਼ਸ ਦੀ ਪਛਾਣ ਭਰਤ ਕੋਹਲੀ (Bharat Kohli) ਵਜੋਂ ਹੋਈ ਹੈ, ਜੋ ਕਲੱਬ ਦੇ ਰੋਜ਼ਾਨਾ ਕੰਮਕਾਜ ਦੀ ਦੇਖਭਾਲ ਕਰਦਾ ਸੀ। ਪੁਲਿਸ ਨੂੰ ਉਸਦੀ ਭੂਮਿਕਾ ਬਾਰੇ ਪਹਿਲਾਂ ਤੋਂ ਗ੍ਰਿਫ਼ਤਾਰ ਇੱਕ ਮੈਨੇਜਰ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਸੀ, ਜਿਸ ਤੋਂ ਬਾਅਦ ਇਹ ਕਾਰਵਾਈ…
