Husband

ਉਬਲਦਾ ਪਾਣੀ ਤੇ ਤੇਜ਼ਾਬ; ਜੱਲਾਦ ਬਣੀ ਮਹਿਲਾ ਨੇ ਆਪਣੇ ਪਤੀ ਤੇ ਢਾਹਿਆ ਕਹਿਰ

ਉਬਲਦਾ ਪਾਣੀ ਤੇ ਤੇਜ਼ਾਬ; ਜੱਲਾਦ ਬਣੀ ਮਹਿਲਾ ਨੇ ਆਪਣੇ ਪਤੀ ਤੇ ਢਾਹਿਆ ਕਹਿਰ

ਨੈਸ਼ਨਲ ਟਾਈਮਜ਼ ਬਿਊਰੋ :- ਤੁਸੀਂ ਅਕਸਰ ਔਰਤਾਂ ਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਖ਼ਬਰਾਂ ਸੁਣਦੇ ਹੋ, ਪਰ ਗੁਜਰਾਤ ਦੇ ਅਹਿਮਦਾਬਾਦ ਵਿੱਚ, ਇੱਕ ਪਤੀ ਨੂੰ ਆਪਣੀ ਪਤਨੀ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪਿਆ। ਇੱਕ 33 ਸਾਲਾ ਵਿਅਕਤੀ ਨੂੰ ਪਹਿਲਾਂ ਉਬਲਦਾ ਪਾਣੀ ਡੋਲ੍ਹਿਆ ਗਿਆ ਅਤੇ ਫਿਰ ਉਸਦੇ ਸਰੀਰ ਦੇ ਕਈ ਹਿੱਸਿਆਂ 'ਤੇ ਤੇਜ਼ਾਬ ਨਾਲ ਸਾੜ ਦਿੱਤਾ ਗਿਆ। ਡਿਲੀਵਰੀ ਵਰਕਰ ਵਜੋਂ ਕੰਮ ਕਰਨ ਵਾਲਾ ਇਹ ਵਿਅਕਤੀ ਹੁਣ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ।  ਸੈਟੇਲਾਈਟ ਪੁਲਿਸ ਸਟੇਸ਼ਨ ਦੇ ਜਾਂਚਕਰਤਾਵਾਂ ਦੇ ਅਨੁਸਾਰ, ਔਰਤ ਨੂੰ ਆਪਣੇ ਪਤੀ ਦਾ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦਾ ਸ਼ੱਕ ਸੀ। ਉਹ ਅਕਸਰ ਇਸ ਗੱਲ 'ਤੇ ਝਗੜਾ…
Read More
ਸਨਕੀ ਪਤੀ ਦਾ ਕਾਰਾ! ਜੇਲ੍ਹ ਤੋਂ ਨਿਕਲਦਿਆਂ ਹੀ ਪਤਨੀ ‘ਤੇ ਹਮਲਾ ਕਰ ਦੰਦਾਂ ਨਾਲ…

ਸਨਕੀ ਪਤੀ ਦਾ ਕਾਰਾ! ਜੇਲ੍ਹ ਤੋਂ ਨਿਕਲਦਿਆਂ ਹੀ ਪਤਨੀ ‘ਤੇ ਹਮਲਾ ਕਰ ਦੰਦਾਂ ਨਾਲ…

ਕੰਨੌਜ 'ਚ ਇੱਕ ਪਾਗਲ ਪਤੀ ਨੇ ਲਗਾਤਾਰ ਦੂਜੀ ਵਾਰ ਆਪਣੀ ਹੀ ਪਤਨੀ 'ਤੇ ਹਮਲਾ ਕੀਤਾ ਹੈ। ਪੱਪੂ ਦੋਹਰੇ, ਜਿਸਨੇ ਦੋ ਸਾਲ ਪਹਿਲਾਂ ਆਪਣੀ ਪਤਨੀ ਨੂੰ 14 ਵਾਰ ਚਾਕੂ ਮਾਰ ਕੇ ਮਾਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਫਿਰ ਇੱਕ ਭਿਆਨਕ ਅਪਰਾਧ ਕੀਤਾ। ਇਸ ਵਾਰ ਉਸਨੇ ਆਪਣੀ ਪਤਨੀ ਗੁੱਡੀ ਦੇਵੀ ਨੂੰ ਰੇਲਵੇ ਟਰੈਕ ਦੇ ਨੇੜੇ ਘੇਰ ਲਿਆ, ਉਸਨੂੰ ਝਾੜੀਆਂ ਵਿੱਚ ਘਸੀਟਿਆ ਅਤੇ ਉਸਦੇ ਨੱਕ ਨੂੰ ਆਪਣੇ ਦੰਦਾਂ ਨਾਲ ਵੱਢ ਦਿੱਤਾ। ਪੁਲਸ ਨੇ ਜ਼ਖਮੀ ਪਤਨੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਜਦੋਂ ਕਿ ਦੋਸ਼ੀ ਪੱਪੂ ਦੋਹਰੇ ਦੀ ਭਾਲ ਜਾਰੀ ਹੈ। ਪਹਿਲਾਂ ਵੀ ਕੀਤਾ ਸੀ ਜਾਨਲੇਵਾ ਹਮਲਾਮਾਮਲਾ…
Read More

ਪੰਜਾਬ ‘ਚ ਰੂਹ ਕੰਬਾਊ ਹਾਦਸਾ! ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ

ਮੁਕੇਰੀਆਂ- ਜਲੰਧਰ-ਪਠਾਨਕੋਟ ਹਾਈਵੇਅ 'ਤੇ ਪੈਂਦੇ ਕਸਬਾ ਮੁਸਾਹਿਬਪੁਰ ਨੇੜੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਇਕ ਚਾਰ ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਹਾਦਸਾ ਟਰੱਕ ਅਤੇ ਸਕੂਟਰੀ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ।  ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਭੰਗਾਲਾ ਐੱਸ. ਆਈ. ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਰਾਕੇਸ਼ ਕੁਮਾਰ (32) ਪੁੱਤਰ ਮਦਨ ਲਾਲ ਵਾਸੀ ਭੱਟੀਆਂ ਰਾਜਪੂਤਾ, ਆਪਣੀ ਪਤਨੀ ਅੰਜੂ ਬਾਲਾ ਅਤੇ ਪੁੱਤਰ ਮਨਪ੍ਰੀਤ (4) ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਪਠਾਨਕੋਟ ਤੋਂ ਆਪਣੇ ਪਿੰਡ ਆ ਰਿਹਾ ਸੀ। ਜਿਵੇਂ ਹੀ ਉਹ ਮੁਸਾਫ਼ਿਰ ਸ਼ਹਿਨਾਈ ਗ੍ਰੈਂਡ ਵਿਲਾ…
Read More

ਪੰਜਾਬ ‘ਚ ਵੱਡੀ ਵਾਰਦਾਤ! ਹਸਪਤਾਲ ‘ਚ ਦਾਖ਼ਲ ਘਰਵਾਲੀ ਤੇ ਸੱਸ ਨੂੰ ਮਾਰ’ਤੀਆਂ ਗੋਲ਼ੀਆਂ

ਕਰਤਾਰਪੁਰ - ਸਥਾਨਕ ਸਿਵਲ ਹਸਪਤਾਲ ਦੇ ਜਨਰਲ ਵਾਰਡ ਵਿਚ ਜ਼ੇਰੇ ਇਲਾਜ ਜੋਤੀ (24) ਨੂੰ ਉਸ ਦੇ ਹੀ ਪਤੀ ਸੁਖਚੈਨ ਨੇ ਆਪਸੀ ਝਗੜੇ ਕਾਰਨ ਸਿਰ ’ਤੇ ਪਿਸਤੌਲ ਰੱਖ ਕੇ ਗੋਲ਼ੀ ਮਾਰ ਦਿੱਤੀ ਤੇ ਬਾਅਦ ਵਿਚ ਆਪਣੀ ਸੱਸ ਕੁਲਵਿੰਦਰ ਕੌਰ ਪਤਨੀ ਮੰਗਾ ਵਾਸੀ ਬ੍ਰਹਮਪੁਰ ​​ਨੂੰ ਵੀ ਗੋਲ਼ੀ ਮਾਰ ਦਿੱਤੀ, ਜੋ ਉਨ੍ਹਾਂ ਦੇ ਢਿੱਡ ’ਚ ਲੱਗੀ। ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੁਖਚੈਨ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਵਿਜੇ ਕੰਵਰ ਪਾਲ ਤੇ ਥਾਣਾ ਮੁੱਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਜੋਤੀ ਦਾ ਵਿਆਹ ਲਗਭਗ 4 ਸਾਲ ਪਹਿਲਾਂ ਵਡਾਲਾ ਫਾਟਕ ਕਪੂਰਥਲਾ ਨਿਵਾਸੀ ਸੁਖਚੈਨ…
Read More

ਸਾਂਢੂ ਦੇ ਵਟਸਐਪ ਸਟੇਟਸ ‘ਤੇ ਪਤਨੀ ਦੀ ਫੋਟੋ, ਪਤੀ ਨੇ ਪੁੱਛਿਆ ਇਹ ਕੀ…,ਪਤਨੀ ਨੇ ਜੀਜੇ ਤੋਂ ਕਰਵਾਈ ਕੁੱਟਮਾਰ

 ਬਿਹਾਰ ਦੇ ਬੇਗੂਸਰਾਏ ਵਿੱਚ, ਪਤੀ ਆਪਣੇ ਜੀਜੇ ਦੇ ਵਟਸਐਪ ਸਟੇਟਸ ਵਿੱਚ ਆਪਣੀ ਪਤਨੀ ਦੀ ਫੋਟੋ ਦੇਖ ਕੇ ਗੁੱਸੇ ਵਿੱਚ ਆ ਗਿਆ। ਜਦੋਂ ਪਤੀ ਨੇ ਆਪਣੀ ਪਤਨੀ ਤੋਂ ਸਵਾਲ ਕੀਤਾ ਤਾਂ ਪਤਨੀ ਨੇ ਆਪਣੇ ਭਰਾ ਅਤੇ ਜੀਜੇ ਨੂੰ ਕੁੱਟਣ ਲਈ ਮਜਬੂਰ ਕਰ ਦਿੱਤਾ। ਜ਼ਖਮੀ ਪਤੀ ਬੇਗੂਸਰਾਏ ਸਦਰ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜ਼ਖਮੀ ਪਤੀ ਦਾ ਦੋਸ਼ ਹੈ ਕਿ ਉਸਦੀ ਪਤਨੀ ਦੇ ਉਸਦੇ ਜੀਜੇ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸਦੀ ਪਤਨੀ ਅਕਸਰ ਉਸਨੂੰ ਧਮਕੀਆਂ ਦਿੰਦੀ ਹੈ। ਇੰਨਾ ਹੀ ਨਹੀਂ, ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸਦੇ ਸਾਂਢੂ ਅਤੇ ਸਾਲੇ ਨੇ ਉਸਨੂੰ ਕੁੱਟਿਆ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਇਹ ਘਟਨਾ ਸ਼ਹਿਰ…
Read More
9 ਜਵਾਕਾਂ ਦੀ ਮਾਂ ਨੂੰ ਚੜ੍ਹੀ ਆਸ਼ਕੀ, ਕੀਤਾ ਅਜਿਹਾ ਕਾਂਡ ਕਿ ਸੁਣ ਕੰਬ ਜਾਵੇ ਰੂਹ

9 ਜਵਾਕਾਂ ਦੀ ਮਾਂ ਨੂੰ ਚੜ੍ਹੀ ਆਸ਼ਕੀ, ਕੀਤਾ ਅਜਿਹਾ ਕਾਂਡ ਕਿ ਸੁਣ ਕੰਬ ਜਾਵੇ ਰੂਹ

ਕਾਸਗੰਜ : ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਉਕਤ ਇਲਾਕੇ ਵਿਚ ਰਹਿਣ ਵਾਲੀ 9 ਬੱਚਿਆਂ ਦੀ ਇਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਔਰਤ ਆਪਣੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਘਰੋਂ ਭੱਜ ਗਈ ਹੈ।  ਦੱਸ ਦੇਈਏ ਕਿ ਇਹ ਘਟਨਾ ਪਟਿਆਲੀ ਥਾਣਾ ਖੇਤਰ ਦੇ ਭਾਰਗੇਨ ਪਿੰਡ ਵਿੱਚ ਵਾਪਰੀ ਹੈ। ਪੁਲਸ ਨੇ ਪਤਨੀ ਅਤੇ ਉਸਦੇ ਪ੍ਰੇਮੀ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।…
Read More
Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼

Punjab: ਕੌਂਸਲਰ ਪਤੀ ਦੀ ਇਕ ਹੋਰ ਆਡੀਓ ਹੋਈ ਵਾਇਰਲ, ਹੁਣ ਖੁੱਲ੍ਹਣਗੇ ਵੱਡੇ ਰਾਜ਼

ਜਲੰਧਰ –ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਚ ਧਾਂਦਲੀ ਦੀ ਜਾਂਚ ਤੋਂ ਬਾਅਦ ਨਾਰਥ ਹਲਕੇ ਦੇ ਕੌਂਸਲਰ ਪਤੀ ਦੀ ਇਕ ਆਡੀਓ ਦੀ ਚਰਚਾ ਖ਼ਤਮ ਨਹੀਂ ਹੋਈ ਸੀ ਕਿ ਉਨ੍ਹਾਂ ਦੀ ਗੱਲਬਾਤ ਦੀ ਦੂਜੀ ਆਡੀਓ ਵੀ ਵਾਇਰਲ ਹੋ ਗਈ। ਲੋਕ ਆਡੀਓ ਸੁਣ ਕੇ ਸਿੱਧੇ ਤੌਰ ’ਤੇ ਕੌਂਸਲਰ ਪਤੀ ਦੀ ਆਵਾਜ਼ ਦੱਸ ਰਹੇ ਹਨ। ‘ਜਗ ਬਾਣੀ’ ਨੂੰ ਫੋਨ ਕਰਕੇ ਲੋਕ ਘਰਾਂ ਦੀ ਨਿਸ਼ਾਨਦੇਹੀ ਕਰਵਾ ਰਹੇ ਹਨ, ਜੋ ਪੱਕੇ ਸਨ ਪਰ ਉਨ੍ਹਾਂ ਮਕਾਨਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਦੱਸ ਕੇ ਨਾਜਾਇਜ਼ ਤਰੀਕੇ ਨਾਲ ਫੰਡ ਰਿਲੀਜ਼ ਕਰਵਾ ਲਏ ਗਏ। ਕਈ ਘਰ ਅਜਿਹੇ ਹਨ, ਜਿਨ੍ਹਾਂ ਦੇ ਫੰਡ ਪਾਸ ਹੋਏ ਪਰ ਉਨ੍ਹਾਂ ਘਰਾਂ ਨੂੰ ਵੇਚ ਕੇ ਉਹ ਲੋਕ ਕਿਤੇ…
Read More
ਪਤਨੀ ਦੇ ਮਾਂ ਬਣਨ ਤੋਂ ਪਹਿਲਾਂ ਹੀ ਕਰ ‘ਤਾ ਵੱਡਾ ਕਾਂਡ, ਪਤੀ ਦੀ ਕਰਤੂਤ ਸੁਣ ਕੰਬ ਜਾਵੇਗੀ ਰੂਹ

ਪਤਨੀ ਦੇ ਮਾਂ ਬਣਨ ਤੋਂ ਪਹਿਲਾਂ ਹੀ ਕਰ ‘ਤਾ ਵੱਡਾ ਕਾਂਡ, ਪਤੀ ਦੀ ਕਰਤੂਤ ਸੁਣ ਕੰਬ ਜਾਵੇਗੀ ਰੂਹ

ਤੇਲੰਗਾਨਾ : ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ ਦੇ ਬੰਗਾਰੀਗੁਡਾ ਪਿੰਡ ਵਿੱਚ ਇੱਕ 23 ਸਾਲਾ ਗਰਭਵਤੀ ਔਰਤ ਦੀ ਜ਼ਬਰਦਸਤੀ ਗਰਭਪਾਤ ਦੀਆਂ ਗੋਲੀਆਂ ਖਾਣ ਤੋਂ ਬਾਅਦ ਮੌਤ ਹੋ ਗਈ। ਇਹ ਦੁਖਦਾਈ ਘਟਨਾ 30 ਮਈ ਨੂੰ ਵਾਪਰੀ। ਪੁਲਸ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਨੇ ਗਰਭਪਾਤ ਦੀਆਂ ਕੁਝ ਗੋਲੀਆਂ ਖਾਂ ਲਈਆਂ, ਜਿਸ ਤੋਂ ਬਾਅਦ ਉਸਦਾ ਬਹੁਤ ਜ਼ਿਆਦਾ ਖੂਨ ਵਹਿਣ ਲੱਗ ਪਿਆ। ਉਸਦੀ ਹਾਲਤ ਵਿਗੜਦੀ ਦੇਖ ਕੇ ਪਰਿਵਾਰ ਵਾਲੇ ਪਹਿਲਾਂ ਉਸਨੂੰ ਸਥਾਨਕ ਹਸਪਤਾਲ ਲੈ ਗਏ। ਉੱਥੋਂ ਡਾਕਟਰਾਂ ਦੀ ਸਲਾਹ 'ਤੇ ਉਸਨੂੰ ਹੈਦਰਾਬਾਦ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਔਰਤ ਦੀ 31 ਮਈ ਨੂੰ ਮੌਤ ਹੋ ਗਈ। ਗਰਭਵਤੀ…
Read More
ਉੱਚੀ ਆਵਾਜ਼ ’ਚ ਗਾਣੇ ਵਜਾਉਣ ਤੋਂ ਪਤੀ ਨੂੰ ਕੀਤਾ ਮਨ੍ਹਾ, ਗੁੱਸੇ ‘ਚ ਪਤਨੀ ਦੇ ਚਿਹਰੇ ’ਤੇ ਸੁੱਟਿਆ ਤੇਜ਼ਾਬ

ਉੱਚੀ ਆਵਾਜ਼ ’ਚ ਗਾਣੇ ਵਜਾਉਣ ਤੋਂ ਪਤੀ ਨੂੰ ਕੀਤਾ ਮਨ੍ਹਾ, ਗੁੱਸੇ ‘ਚ ਪਤਨੀ ਦੇ ਚਿਹਰੇ ’ਤੇ ਸੁੱਟਿਆ ਤੇਜ਼ਾਬ

ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਮੋਬਾਈਲ ਫੋਨ ’ਤੇ ਉੱਚੀ ਆਵਾਜ਼ ਵਿਚ ਗਾਣੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੇ ਚਿਹਰੇ ’ਤੇ ਟਾਇਲਟ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਤੇਜ਼ਾਬ ਸੁੱਟ ਦਿੱਤਾ। ਇਹ ਘਟਨਾ 19 ਮਈ ਨੂੰ ਉੱਤਰੀ ਬੈਂਗਲੁਰੂ ਦੇ ਸਿੱਧਹੱਲੀ ਸਥਿਤ ਐੱਨ. ਐੱਮ. ਐੱਚ. ਲੇਆਉਟ ਵਿਚ ਵਾਪਰੀ ਹੈ। ਪੁਲਸ ਮੁਤਾਬਕ 44 ਸਾਲਾ ਔਰਤ ਦਾ ਸਿਰ ਅਤੇ ਚਿਹਰਾ ਝੁਲਸ ਗਿਆ ਅਤੇ ਹੁਣ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਪੇਸ਼ੇ ਤੋਂ ‘ਬਿਊਟੀਸ਼ੀਅਨ’ ਔਰਤ ਨੇ ਦੋਸ਼ ਲਗਾਇਆ ਹੈ ਕਿ ਰਾਤ ਉਸਦਾ ਪਤੀ ਸ਼ਰਾਬ ਪੀ…
Read More

ਪਤੀ ਦੀ ਖ਼ੌਫਨਾਕ ਸਾਜ਼ਿਸ਼! ਪਹਿਲਾਂ ਪਤਨੀ ਦਾ ਬੀਮਾ…ਫਿਰ ਸੁਪਾਰੀ ਦੇ ਕੇ ਮਰਵਾਇਆ

ਬਿਹਾਰ- ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਵਿਚ ਇਕ ਸ਼ਖ਼ਸ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੀ ਖੁਆਇਸ਼ ਵਿਚ ਖ਼ੌਫਨਾਕ ਸਾਜ਼ਿਸ਼ ਰਚ ਦਿੱਤੀ। ਉਸ ਨੇ ਪਹਿਲਾਂ ਪਤਨੀ ਦਾ ਬੀਮਾ ਕਰਵਾਇਆ ਅਤੇ ਫਿਰ ਕਲੇਮ ਦੇ ਪੈਸੇ ਹੜੱਪਣ ਲਈ ਸੁਪਾਰੀ ਦੇ ਕੇ ਪਤਨੀ ਦਾ ਕਤਲ ਕਰਵਾ ਦਿੱਤਾ। ਉੱਥੇ ਹੀ ਪੁਲਸ ਨੇ ਦੋਸ਼ੀ ਪਤੀ ਅਤੇ ਸੁਪਾਰੀ ਕਿਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਪਹਿਲਾਂ ਬੀਮਾ ਕਰਵਾਇਆ ਫਿਰ ਮਰਵਾਇਆ ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਬੈਰਗਨੀਆਂ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਨੂੰ 2 ਮਈ ਨੂੰ ਦਿਨ-ਦਿਹਾੜੇ ਗੋਲੀ ਮਾਰੀ ਗਈ ਸੀ। 3 ਮਈ…
Read More
ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਪਤੀ ਵੱਲੋਂ ਪਤਨੀ ਦੀ ਦਰਦਨਾਕ ਮੌਤ, ਮਾਮਲਾ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਪਤੀ ਵੱਲੋਂ ਪਤਨੀ ਦੀ ਦਰਦਨਾਕ ਮੌਤ, ਮਾਮਲਾ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਗਲਵਾਲੀ ਗੇਟ 'ਚ ਇੱਕ ਵਿਆਹੁਤਾ ਔਰਤ ਨੂੰ ਉਸਦੇ ਪਤੀ ਵੱਲੋਂ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੀ 17 ਸਾਲ ਪਹਿਲੇ ਅਜੇ ਕੁਮਾਰ ਨੌਜਵਾਨ ਦੇ ਨਾਲ ਲਵ ਮੈਰਿਜ ਹੋਈ ਸੀ ਤੇ ਮ੍ਰਿਤਕਾ ਦਾ ਨਾਂ ਸਪਨਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਵੀ ਮੌਕੇ 'ਤੇ ਪੁੱਜੇ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਅਧਿਕਾਰੀ ਵੱਲੋਂ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਤ ਕੀਤੀ ਜਾ ਰਹੀ ਹੈ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਚੋਪੜਾ ਨੇ ਦੱਸਿਆ ਕਿ ਸਾਨੂੰ…
Read More
ਸ਼ਰਮਨਾਕ ਪਤੀ ਨੇ ਗੁਆਂਢ ‘ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ

ਸ਼ਰਮਨਾਕ ਪਤੀ ਨੇ ਗੁਆਂਢ ‘ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ

ਤਰਨਤਾਰਨ -ਸਰਕਾਰੀ ਸਕੂਲ ’ਚ ਪੜ੍ਹਦੀ ਛੇਵੀਂ ਜਮਾਤ ਦੀ ਵਿਦਿਆਰਥਣ ਨਾਲ ਉਸਦੇ ਗੁਆਂਢ ’ਚ ਰਹਿੰਦੇ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕੀ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਦੀ ਪਤਨੀ ਵੱਲੋਂ ਉਸ ਸਮੇਂ ਦੀ ਵੀਡੀਓ ਆਪਣੇ ਮੋਬਾਈਲ ’ਚ ਕੈਦ ਕਰ ਲਈ ਗਈ ਜਦੋਂ ਮੁਲਜ਼ਮ ਨਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਇਹ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਏ ਹੁਕਮਾਂ ਤਹਿਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ…
Read More
ਧੀ ਨੇ ਕਰਵਾਈ Love Marriage ਤਾਂ 50 ਹਜ਼ਾਰ ਦੀ ਦੇਸੀ ਪਿਸਤੌਲ ਖਰੀਦ ਲਿਆਇਆ ਪਿਓ ਤੇ ਫ਼ਿਰ…

ਧੀ ਨੇ ਕਰਵਾਈ Love Marriage ਤਾਂ 50 ਹਜ਼ਾਰ ਦੀ ਦੇਸੀ ਪਿਸਤੌਲ ਖਰੀਦ ਲਿਆਇਆ ਪਿਓ ਤੇ ਫ਼ਿਰ…

ਲੁਧਿਆਣਾ- ਇਸ਼ਰ ਨਗਰ ’ਚ ਬੇਟੀ ਨਾਲ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਚੱਲ ਰਹੀ ਰੰਜਿਸ਼ ਕਾਰਨ ਹੀ ਸਹੁਰੇ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਜਵਾਈ ਸੋਨੂੰ ਦਾ ਕਤਲ ਕਰ ਦਿੱਤਾ ਸੀ, ਜਿਸ ਦੇ ਲਈ ਸਹੁਰੇ ਨੇ 50 ਹਜ਼ਾਰ ਰੁਪਏ ’ਚ ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਿਹਾਰ ਤੋਂ ਖਰੀਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਇਲਾਕਾ ਛੱਡ ਕੇ ਭੱਜਣ ਦੀ ਤਿਆਰੀ ’ਚ ਸਨ ਪਰ ਮਾਮਲੇ ਦਾ ਪਤਾ ਲਗਦੇ ਹੀ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੇ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਰਾਮ ਦਿਆਲ ਸਿੰਘ ਅਤੇ ਉਸ ਦੇ ਦੋਸਤ…
Read More

ਸ਼ੱਕ ਦੇ ਬੀਜ ਨੇ ਤਬਾਹ ਕਰ ‘ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ…

ਨੋਇਡਾ- ਅੱਜ ਦੇ ਅਜੋਕੇ ਯੁੱਗ ਵਿਚ ਰਿਸ਼ਤਿਆਂ ਦਾ ਅਜਿਹਾ ਘਾਣ ਹੋ ਰਿਹਾ ਹੈ ਕਿ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਮਿੰਟਾਂ 'ਚ ਹੀ ਤਬਾਹ ਹੋ ਰਹੇ ਹਨ। ਸੱਤ ਜਨਮਾਂ ਦੇ ਰਿਸ਼ਤਿਆਂ ਦਾ ਅਜਿਹਾ ਰੂਪ ਡਰਾ ਦੇਣ ਵਾਲਾ ਹੈ। ਕਿਤੇ ਪਤਨੀ ਵਲੋਂ ਪਤੀ ਦਾ ਕਤਲ ਕਰ ਕੇ ਉਸ ਨੂੰ ਸੀਮੈਂਟ 'ਚ ਲੁਕਾਇਆ ਜਾ ਰਿਹਾ ਹੈ ਤਾਂ ਕਿਤੇ ਹਥੌੜੇ ਨਾਲ ਪਤਨੀ ਦਾ ਕਤਲ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਨੋਇਡਾ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਹਰ ਕਿਸੇ ਦਾ ਦਿਲ ਦਹਿਲ ਜਾਵੇਗਾ। ਇੱਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਇਕ ਸ਼ਖ਼ਸ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।  ਹਥੌੜੇ ਨਾਲ ਵਾਰ…
Read More

ਪਤਨੀ ਦੇ ਸ਼ਰਮਨਾਕ ਕਾਰੇ ਤੋਂ ਦੁਖੀ ਪਤੀ ਨੇ ਗਲ ਲਾਈ ਮੌਤ, ਖ਼ਬਰ ਪੜ੍ਹ ਕੇ ਉੱਡ ਜਾਣਗੇ ਹੋਸ਼

ਗੁਰਦਾਸਪੁਰ- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ  ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਕਲੀਚਪੁਰ ਨਾਲ ਸਬੰਧਿਤ 32 ਸਾਲਾ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਬੰਟੀ ਦੇ ਪਿਤਾ ਤੀਰਥ ਰਾਮ ਨੇ ਦੱਸਿਆ ਕਿ ਮੇਰੀ ਨੂੰਹ ਦੇ ਨੇੜਲੇ ਪਿੰਡ ਦੇ ਇੱਕ ਨੌਜਵਾਨ ਨਾਲ ਨਜਾਇਜ਼ ਸਬੰਧ ਸਨ। ਇਸ ਸਬੰਧੀ ਜਦ ਮੇਰੇ ਪੁੱਤਰ ਨੂੰ ਪਤਾ ਲੱਗਾ ਤਾਂ ਉਸ ਵੱਲੋਂ ਵਲੋਂ ਮੇਰੀ ਨੂੰਹ ਨੂੰ ਕਈ ਵਾਰ ਸਮਝਾਇਆ ਗਿਆ ,ਪਰ ਉਹ ਇਸ ਕੰਮ ਤੋਂ ਬਾਜ ਨਹੀਂ ਆਈ, ਜਿਸ ਕਾਰਨ ਉਸ…
Read More

ਇੰਸਟਾਗ੍ਰਮ ‘ਤੇ ਘਰਵਾਲੀ ਦੀ ਰੀਲ ਦੇਖ ਬੌਖਲਾਏ ਪਤੀ ਨੇ ਪਹਿਲਾਂ ਤੋੜਿਆ ਫੋਨ ਤੇ ਫਿਰ…

 ਬਿਹਾਰ ਦੇ ਰੋਹਤਾਸ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੱਕੋ ਇੱਕ ਕਾਰਨ ਇਹ ਸੀ ਕਿ ਪਤੀ ਆਪਣੀ ਪਤਨੀ ਦੀ ਇੰਸਟਾਗ੍ਰਾਮ 'ਤੇ ਰੀਲ ਬਣਾਉਣ ਦੀ ਆਦਤ ਤੋਂ ਪਰੇਸ਼ਾਨ ਸੀ। ਇਸ ਤੋਂ ਗੁੱਸੇ ਵਿੱਚ ਆ ਕੇ ਪਤੀ ਨੇ ਗੁੱਸੇ ਵਿੱਚ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਜਾਣਕਾਰੀ ਅਨੁਸਾਰ, ਇਹ ਘਟਨਾ ਜ਼ਿਲ੍ਹੇ ਦੇ ਬਿਕਰਮਗੰਜ ਸਬ-ਡਿਵੀਜ਼ਨ ਦੇ ਨਟਵਰ ਰੋਡ ਦੇ ਵਾਰਡ ਨੰਬਰ 10 ਵਿੱਚ ਵਾਪਰੀ। ਮ੍ਰਿਤਕ ਔਰਤ ਦੀ ਪਛਾਣ ਮਮਤਾ ਦੇਵੀ (32 ਸਾਲ) ਵਜੋਂ…
Read More

ਟਾਂਡਾ ‘ਚ ਵਾਪਰਿਆ ਭਿਆਨਕ ਹਾਦਸਾ, ਪਤੀ-ਪਤਨੀ ਨੇ ਇਕੱਠਿਆਂ ਤੋੜਿਆ ਦਮ

ਟਾਂਡਾ ਉੜਮੁੜ - ਹਾਈਵੇਅ 'ਤੇ ਅੱਡਾ ਖੁੱਡਾ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਜੋੜੇ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਕੂਟਰੀ ਸਵਾਰ ਜੋੜਾ ਇਕ ਫਾਰਚੂਨਰ ਗੱਡੀ ਦੀ ਚਪੇਟ ਵਿਚ ਆ ਗਏ, ਜਿਸ ਕਾਰਨ ਸਕੂਟਰੀ ਸਵਾਰ ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਬਹਿਬੋਵਾਲ ਛੰਨੀਆਂ ਦੀ ਮੌਤ ਹੋ ਗਈ ਜਦਕਿ ਸੁਰਜੀਤ ਸਿੰਘ ਜ਼ਖ਼ਮੀ ਹੋ ਗਿਆ।  ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਦਲਜੀਤ ਸਿੰਘ ਅਤੇ ਰੁਚਿਕਾ ਡਡਵਾਲ ਨੇ ਮਦਦ ਕਰਕੇ ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਬਾਅਦ ਵਿਚ ਸੁਰਜੀਤ ਸਿੰਘ ਦੀ ਵੀ ਹੁਸ਼ਿਆਰਪੁਰ ਦੇ ਹਸਪਤਾਲ ਵਿਚ ਮੌਤ ਹੋ ਗਈ। ਇਹ ਹਾਦਸਾ ਹਾਈਵੇਅ ਕਿਨਾਰੇ ਦੁਕਾਨ ਵਿਚ…
Read More
ਲਾਲ ਚੂੜੇ ਵਾਲੀ ਨਾਲ ਮੁੰਡਾ ਮੱਥਾ ਟੇਕਣ ਗਿਆ ਨਕੋਦਰ, ਫਿਰ ਹੋਇਆ…

ਲਾਲ ਚੂੜੇ ਵਾਲੀ ਨਾਲ ਮੁੰਡਾ ਮੱਥਾ ਟੇਕਣ ਗਿਆ ਨਕੋਦਰ, ਫਿਰ ਹੋਇਆ…

ਜਲੰਧਰ-ਨਕੋਦਰ ਵਿਖੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਏ ਪਤੀ-ਪਤਨੀ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਏ ਹਨ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਲੱਗਿਆ। ਦੋਵਾਂ ਦੇ ਮੋਬਾਇਲ ਵੀ ਬੰਦ ਆ ਰਹੇ ਹਨ। ਇਸ ਸਬੰਧੀ ਥਾਣਾ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਦੋਵਾਂ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਨਿਊ ਹਰਦਿਆਲ ਨਗਰ ਕੋਟਲਾ ਰੋਡ ਜਲੰਧਰ, ਨੇੜੇ ਲੰਮਾ ਪਿੰਡ ਚੌਕ ਨੇ ਦੱਸਿਆ ਕਿ ਉਸ ਦਾ ਭਰਾ ਗੁਰਜੀਤ ਸਿੰਘ ਤੇ ਭਰਜਾਈ ਆਸ਼ੂ ਰਾਣੀ ਸ਼ਨੀਵਾਰ ਨੂੰ ਲਾਡੋਵਾਲੀ ਰੋਡ ਸਥਿਤ ਇਕ ਬੈਂਕ ’ਚ ਨੌਕਰੀ…
Read More

ਪੰਜਾਬ ਤੋਂ ਵੱਡੀ ਖ਼ਬਰ : ਤਸਕਰਾਂ ਨੇ ਵੱਢਿਆ ਮਹਿਲਾ ਸਰਪੰਚ ਦਾ ਪਤੀ, ਫਿਰ ਪੂਰੇ ਪਿੰਡ ਨੇ…

ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ 'ਚ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਦੀ ਪ੍ਰਾਪਰਟੀ 'ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਵਿਖੇ ਵੀ ਡੀ. ਆਈ. ਜੀ. ਬਲਜੋਤ ਸਿੰਘ ਰਠੌੜ ਅਤੇ ਐੱਸ. ਐੱਸ. ਪੀ. ਫ਼ਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੀ ਨਿਗਰਾਨੀ ਹੇਠ ਭਾਰੀ ਗਿਣਤੀ ’ਚ ਸ਼ੱਕੀ ਘਰਾਂ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪੁਲਸ ਨੂੰ ਕੋਈ ਵੱਡੀ ਕਾਮਯਾਬੀ ਹਾਸਲ ਨਹੀ ਹੋਈ। ਦੱਸਣਯੋਗ ਹੈ ਕਿ ਪਿੰਡ ’ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਇਹ ਗੱਲ ਹਜ਼ਮ ਨਹੀ ਹੋ ਰਹੀ ਸੀ।ਇਸ ਦੀ…
Read More

Punjab: ‘ਜਾਗੋ’ ‘ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ

ਫਿਲੌਰ/ਗੋਰਾਇਆ- ਫਿਲੌਰ ਵਿੱਚ ਵਿਆਹ ਦੀ ਜਾਗੋ ਦੌਰਾਨ ਚੱਲੀ ਗੋਲ਼ੀ ਮਗਰੋਂ ਮਹਿਲਾ ਸਰਪੰਚ ਦੇ ਪਤੀ ਦੀ ਹੋਈ ਮੌਤ ਦਾ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਐੱਸ. ਐੱਸ. ਪੀ. ਹਰਕਤ ਵਿੱਚ ਆ ਗਏ ਹਨ ਅਤੇ ਇਕ ਟੀਮ ਬਣਾਈ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਪਹਿਲਾਂ ਸਰਪੰਚ ਦੀ ਪਤਨੀ ਨੇ ਦੱਸਿਆ ਸੀ ਕਿ ਉਸ ਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਬਾਅਦ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਇਹ ਖ਼ੁਲਾਸਾ ਹੋਇਆ ਕਿ ਸਰਪੰਚ ਦੇ ਪਤੀ ਦੀ ਮੌਤ ਗੋਲ਼ੀ ਲੱਗਣ ਕਾਰਨ ਹੋਈ ਸੀ। ਇਸ ਮਾਮਲੇ ਵਿੱਚ 22 ਫਰਵਰੀ ਨੂੰ ਅਸਲਾ ਐਕਟ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ…
Read More

ਪੰਜਾਬ ‘ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ’ਤੀ ਔਰਤ ਦੀ ਦੁਨੀਆ, ਅੱਖਾਂ ਸਾਹਮਣੇ ਪਤੀ ਨੇ ਤੋੜਿਆ ਦਮ

ਟਾਂਡਾ ਉੜਮੁੜ - ਪੰਜਾਬ 'ਚ ਅੱਜ ਇਕ ਦਰਦਨਾਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰੜ੍ਹਾ ਵਿਖੇ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।  ਜਾਣਕਾਰੀ ਅਨੁਸਾਰ ਇਹ ਦੋਵੇਂ ਅੱਜ ਸ਼ਾਮ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਟਾਂਡਾ ਦੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਰੜ੍ਹਾ ਕੋਲ ਇਨ੍ਹਾਂ ਦਾ ਮੋਟਰਸਾਈਕਲ ਇਕ ਟਰੱਕ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਔਰਤ ਗੰਭੀਰ ਜ਼ਖਮੀ ਹੋ…
Read More