school

ਮੋਹਾਲੀ: ਜੇ.ਐਲ.ਪੀ.ਐਲ. ਵੱਲੋਂ ਸਕੂਲ ‘ਚ 70 ਬੂਟੇ ਲਗਾ ਕੇ ਵਾਤਾਵਰਣ ਸੰਰੱਖਣ ਦਾ ਸੰਦੇਸ਼

ਮੋਹਾਲੀ, 30 ਜੁਲਾਈ : ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਇਕ ਹੋਰ ਉਮੀਦਜਨਕ ਪਗ ਲੈਂਦਿਆਂ ਜੇ.ਐਲ.ਪੀ.ਐਲ. (JLL) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਟੌਰ ਵਿਖੇ ਲਗਭਗ 70 ਬੂਟੇ ਲਗਾਏ ਗਏ। ਇਹ ਉਪਰਾਲਾ JLL ਵੱਲੋਂ ਸਕੂਲ ਦੇ ਸਹਿਯੋਗ ਨਾਲ ਕੀਤਾ ਗਿਆ ਜਿਸਦਾ ਮੁੱਖ ਮਕਸਦ ਸਕੂਲ ਪਰਿਸਰ ਦੇ ਵਾਤਾਵਰਣ ਨੂੰ ਹਰਾ-ਭਰਾ ਅਤੇ ਸ਼ੁੱਧ ਬਣਾਉਣਾ ਸੀ। ਇਸ ਮੌਕੇ ਉੱਤੇ JLL ਦੇ ਡਾਇਰੈਕਟਰ ਡਾ. ਸਤਿੰਦਰ ਸਿੰਘ ਭੰਵਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਕਿਸੇ ਇਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮੂਹ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ, "ਸਮਾਜ ਉਹਨਾਂ ਲੋਕਾਂ ਨੂੰ ਕਦੇ ਨਹੀਂ ਭੁੱਲਦਾ ਜੋ ਆਪਣੇ ਵਾਤਾਵਰਣ…
Read More
ਉਤਰਾਖੰਡ – ਸੀ.ਐਮ ਦਾ ਵੱਡਾ ਫੈਸਲਾ, ਸਕੂਲਾਂ ਚ ਗੀਤਾ ਦਾ ਪਾਠ ਲਾਜ਼ਮੀ!

ਉਤਰਾਖੰਡ – ਸੀ.ਐਮ ਦਾ ਵੱਡਾ ਫੈਸਲਾ, ਸਕੂਲਾਂ ਚ ਗੀਤਾ ਦਾ ਪਾਠ ਲਾਜ਼ਮੀ!

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰਾਖੰਡ ਸਰਕਾਰ ਨੇ ਸੂਬੇ ਦੇ ਸਕੂਲਾਂ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਸਾਰੇ ਸਕੂਲਾਂ ਵਿੱਚ ਪ੍ਰਾਰਥਨਾ ਸਭਾਵਾਂ ਦੌਰਾਨ ਭਗਵਦ ਗੀਤਾ ਦੇ ਸ਼ਲੋਕਾਂ ਦਾ ਪਾਠ ਲਾਜ਼ਮੀ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਭਗਵਦ ਗੀਤਾ ਦਾ ਗਿਆਨ ਨਾ ਸਿਰਫ਼ ਧਾਰਮਿਕ ਹੈ, ਸਗੋਂ ਇਹ ਨੈਤਿਕਤਾ ਅਤੇ ਜੀਵਨ ਮੁੱਲਾਂ ਦੀ ਵੀ ਸਿੱਖਿਆ ਦਿੰਦਾ ਹੈ। ਇਹ ਕਦਮ ਵਿਦਿਆਰਥੀਆਂ ਨੂੰ ਬਿਹਤਰ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਵੀ ਮਦਦ ਕਰੇਗਾ। ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਜਾਰੀ ਇੱਕ ਬਿਆਨ ਵਿੱਚ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਫੈਸਲਾ ਕਿਸੇ…
Read More

ਵੱਡੀ ਖ਼ਬਰ : ਸਕੂਲ ‘ਚ ਧਮਾਕਾ, 29 ਦੀ ਮੌਤ

ਬਾਂਗੁਈ - ਮੱਧ ਅਫ਼ਰੀਕੀ ਗਣਰਾਜ ਦੀ ਰਾਜਧਾਨੀ ਬਾਂਗੁਈ ਵਿੱਚ ਇੱਕ ਹਾਈ ਸਕੂਲ ਵਿੱਚ ਹੋਏ ਧਮਾਕੇ ਸਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ। ਧਮਾਕੇ ਮਗਰੋਂ ਮਚੀ ਭਗਦੜ ਵਿੱਚ ਘੱਟੋ-ਘੱਟ 29 ਸਕੂਲੀ ਬੱਚੇ ਮਾਰੇ ਗਏ ਅਤੇ ਲਗਭਗ 260 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦੇਸ਼ ਦੇ ਰਾਸ਼ਟਰੀ ਸਿੱਖਿਆ ਮੰਤਰਾਲੇ  ਅਨੁਸਾਰ ਇਹ ਧਮਾਕਾ ਉਦੋਂ ਹੋਇਆ ਜਦੋਂ ਬੰਗੁਈ ਦੇ ਬਾਰਥੇਲੇਮੀ ਬੋਗਾਂਡਾ ਹਾਈ ਸਕੂਲ ਦੇ ਕੈਂਪਸ ਵਿੱਚ ਲਗਾਏ ਗਏ ਇੱਕ ਇਲੈਕਟ੍ਰਿਕ ਟ੍ਰਾਂਸਫਾਰਮਰ ਵਿੱਚ ਇੱਕ ਖਰਾਬੀ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕੀਤੀ ਜਾ ਰਹੀ ਸੀ।  ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਧਮਾਕੇ ਤੋਂ ਬਾਅਦ ਮਚੀ ਭਗਦੜ ਵਿੱਚ 16 ਵਿਦਿਆਰਥਣਾਂ ਸਮੇਤ ਜ਼ਿਆਦਾਤਰ ਪੀੜਤਾਂ…
Read More

ਸਕੂਲ ਖੁੱਲ੍ਹਣ ਤੋਂ ਪਹਿਲਾਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਨਵੇਂ ਹੁਕਮ ਜਾਰੀ

ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੋਲ੍ਹਣ ਤੋਂ ਪਹਿਲਾਂ ਸਕੂਲਾਂ ’ਚ ਚੰਗੀ ਤਰ੍ਹਾਂ ਨਿਰੀਖਣ ਅਤੇ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਹੁਕਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਸਕੂਲ ਵਾਪਸ ਆਉਣ ’ਤੇ ਸੁਰੱਖਿਅਤ, ਸਾਫ਼ ਅਤੇ ਸੁਵਿਧਾਜਨਕ ਵਾਤਾਵਰਨ ਮਿਲੇ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਸਕੂਲ ਦੀਆਂ ਇਮਾਰਤਾਂ, ਕਲਾਸਰੂਮ, ਬਿਜਲੀ-ਪਾਣੀ, ਪਖਾਨੇ ਆਦਿ ਦੇ ਪ੍ਰਬੰਧਾਂ ਦੀ ਜਾਂਚ ਯਕੀਨੀ ਬਣਾਈ ਜਾਵੇ।  ਇਸ ਦੇ ਨਾਲ ਹੀ ਜੇਕਰ ਕਿਸੇ ਸਕੂਲ ’ਚ ਖੇਡ ਮੈਦਾਨ, ਪਾਰਕਿੰਗ, ਗੇਟ ਆਦਿ ’ਚ ਮੁਰੰਮਤ ਦੀ ਲੋੜ ਹੈ ਤਾਂ ਉਸ ਦਾ ਵੀ ਪ੍ਰਬੰਧ ਛੁੱਟੀਆਂ ਖ਼ਤਮ ਹੋਣ ਤੋਂ…
Read More
ਫ਼ੀਸ ਨਾ ਦੇਣ ਤੇ ਧਮਕੀ ਨਹੀਂ ਦੇ ਸਕਦੇ ਸਕੂਲ!

ਫ਼ੀਸ ਨਾ ਦੇਣ ਤੇ ਧਮਕੀ ਨਹੀਂ ਦੇ ਸਕਦੇ ਸਕੂਲ!

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਦਿੱਲੀ ਪਬਲਿਕ ਸਕੂਲ, ਦੁਆਰਕਾ ਨੂੰ ਫੀਸ ਨਾ ਦੇਣ 'ਤੇ 31 ਵਿਦਿਆਰਥੀਆਂ ਨੂੰ ਮੁਅੱਤਲ ਕਰਨ 'ਤੇ ਫਟਕਾਰ ਲਗਾਈ। ਜਸਟਿਸ ਸਚਿਨ ਦੱਤਾ ਦੀ ਸਿੰਗਲ ਬੈਂਚ ਨੇ ਕਿਹਾ ਕਿ ਬੱਚਿਆਂ ਨੂੰ ਸਕੂਲ ਫੀਸ ਨਾ ਦੇਣ 'ਤੇ ਧਮਕੀ ਨਹੀਂ ਦਿੱਤੀ ਜਾ ਸਕਦੀ। ਅਜਿਹੀਆਂ ਕਾਰਵਾਈਆਂ ਮਾਨਸਿਕ ਪਰੇਸ਼ਾਨੀ ਦੇ ਬਰਾਬਰ ਹਨ ਅਤੇ ਵਿਦਿਆਰਥੀਆਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾਉਂਦੀਆਂ ਹਨ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਅਦਾਲਤ ਨੇ ਕਿਹਾ, 'ਸਕੂਲ ਸਿਰਫ਼ ਕਮਾਈ ਦਾ ਸਾਧਨ ਨਹੀਂ ਹੈ। ਇਸਦਾ ਪਹਿਲਾ ਉਦੇਸ਼ ਬੱਚਿਆਂ ਨੂੰ ਸਿੱਖਿਆ ਦੇਣਾ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ, ਨਾ ਕਿ ਇੱਕ ਵਪਾਰਕ ਉੱਦਮ ਵਜੋਂ ਕੰਮ ਕਰਨਾ।…
Read More
CBSE ਨੇ ਲਾਗੂ ਕੀਤਾ ਨਵਾਂ ਨਿਯਮ, Basic Mathematics ਵਾਲੇ ਵਿਦਿਆਰਥੀਆਂ ਨੂੰ 11ਵੀਂ ‘ਚ Standard Mathematics ਚੁਣਨ ਦੀ ਹੋਵੇਗੀ ਛੋਟ

CBSE ਨੇ ਲਾਗੂ ਕੀਤਾ ਨਵਾਂ ਨਿਯਮ, Basic Mathematics ਵਾਲੇ ਵਿਦਿਆਰਥੀਆਂ ਨੂੰ 11ਵੀਂ ‘ਚ Standard Mathematics ਚੁਣਨ ਦੀ ਹੋਵੇਗੀ ਛੋਟ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ 10ਵੀਂ ਜਮਾਤ ਵਿੱਚ ਬੇਸਿਕ ਗਣਿਤ (241) ਪੜ੍ਹ ਰਹੇ ਵਿਦਿਆਰਥੀਆਂ ਨੂੰ ਅਕਾਦਮਿਕ ਸਾਲ 2025-26 ਤੋਂ 11ਵੀਂ ਜਮਾਤ ਵਿੱਚ ਸਟੈਂਡਰਡ ਗਣਿਤ (041) ਚੁਣਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤਬਦੀਲੀ ਨੇ ਉਨ੍ਹਾਂ ਵਿਦਿਆਰਥੀਆਂ ਲਈ ਨਵੇਂ ਮੌਕੇ ਖੋਲ੍ਹ ਦਿੱਤੇ ਹਨ ਜੋ ਪਹਿਲਾਂ ਸਿਰਫ਼ ਅਪਲਾਈਡ ਗਣਿਤ ਤੱਕ ਸੀਮਤ ਸਨ। ਹਾਲਾਂਕਿ, CBSE ਨੇ ਇਸਦੇ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ।
Read More
ਪੰਜਾਬ ’ਚ 1 ਅਪਰੈਲ ਤੋਂ ਸਕੂਲ ਦਾ ਸਮਾਂ ਬਦਲਿਆ

ਪੰਜਾਬ ’ਚ 1 ਅਪਰੈਲ ਤੋਂ ਸਕੂਲ ਦਾ ਸਮਾਂ ਬਦਲਿਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ’ਚ ਗਰਮੀ ਵਧਣ ਦੇ ਨਾਲ ਹੀ ਸਕੂਲਾਂ ਦਾ ਸਮਾਂ ਵੀ ਬਦਲ ਗਿਆ ਹੈ। ਪਹਿਲੀ ਅਪਰੈਲ ਤੋਂ ਸੂਬੇ ’ਚ ਸਕੂਲ ਸਵੇਰੇ 8 ਵਜੇ ਤੋਂ ਲੱਗਣਗੇ, ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2 ਵਜੇ ਹੋਵੇਗੀ। ਇਹ ਆਦੇਸ਼ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।
Read More

ਲੱਗ ਗਈਆਂ ਮੌਜਾਂ: ਪੰਜਾਬ ‘ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ

ਜਲੰਧਰ - ਪੰਜਾਬ 'ਚ ਲਗਾਤਾਰ 3 ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਦਰਅਸਲ 14 ਮਾਰਚ ਦਿਨ ਸ਼ੁੱਕਰਵਾਰ ਨੂੰ ਪੂਰੇ ਦੇਸ਼ 'ਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਕੂਲ-ਕਾਲਜ ਅਤੇ ਦਫ਼ਤਰ ਬੰਦ ਰਹਿਣਗੇ। ਇਥੇ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 15 ਮਾਰਚ ਸ਼ਨੀਵਾਰ ਅਤੇ 16 ਮਾਰਚ ਐਤਵਾਰ ਨੂੰ ਸਰਕਾਰੀ ਮੁਲਾਜ਼ਮਾਂ ਦੀ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਕਾਰਨ ਲੋਕਾਂ ਦੀਆਂ ਮੌਜਾਂ ਰਹਿਣਗੀਆਂ ਕਿਉਂਕਿ ਇਸ ਵਾਰ ਲੰਬਾ ਵੀਕੈਂਡ ਆ ਗਿਆ ਹੈ ਅਤੇ ਲੋਕ ਕਿਤੇ ਵੀ ਘੁੰਮਣ-ਫਿਰਨ ਦਾ ਪ੍ਰੋਗਰਾਮ ਬਣਾ ਸਕਦੇ ਹਨ। ਸ੍ਰੀ ਅਨੰਦਪੁਰ ਸਾਹਿਬ 'ਚ…
Read More
ਸਿੱਖਿਆ ਮੰਤਰੀ ਦੀ ਸਕੂਲਾਂ ਨੂੰ ਸਖਤ ਚਿਤਾਵਨੀ, ਕਿਹਾ-ਰੱਦ ਕਰ ਦਿਆਂਗੇ ਮਾਨਤਾ

ਸਿੱਖਿਆ ਮੰਤਰੀ ਦੀ ਸਕੂਲਾਂ ਨੂੰ ਸਖਤ ਚਿਤਾਵਨੀ, ਕਿਹਾ-ਰੱਦ ਕਰ ਦਿਆਂਗੇ ਮਾਨਤਾ

ਚੰਡੀਗੜ੍ਹ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵੱਲੋਂ ਨਵਾਂ ਪ੍ਰੀਖਿਆ ਪੈਟਰਨ ਲਿਆ ਕੇ ਖੇਤਰੀ ਭਾਸ਼ਾਵਾਂ ਨੂੰ ਦਰਕਿਨਾਰ ਕਰਨ ਦੀ "ਸੋਚ-ਸਮਝੀ ਸਾਜ਼ਿਸ਼" ਵਿਰੁੱਧ ਪੰਜਾਬ ਸਰਕਾਰ ਵੱਲੋਂ ਦਲੇਰਾਨਾ ਕਦਮ ਚੁੱਕਦਿਆਂ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਭਰ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਮੁੱਖ ਵਿਸ਼ਾ ਬਣਾ ਦਿੱਤਾ ਗਿਆ ਹੈ, ਭਾਵੇਂ ਸਕੂਲ ਕਿਸੇ ਵੀ ਵਿਦਿਅਕ ਬੋਰਡ ਨਾਲ ਸਬੰਧਤ ਰੱਖਦਾ ਹੋਵੇ। ਇਸ ਨੋਟੀਫਿਕੇਸ਼ਨ ਮੁਤਾਬਕ ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਨਾ ਪੜ੍ਹਾਉਣ ਵਾਲੇ ਸਕੂਲਾਂ ਦੇ ਸਰਟੀਫਿਕੇਟਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ. ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕਰਨ ਵਾਲੇ ਸੀਬੀਐਸਈ ਦੇ ਨਵੇਂ ਪ੍ਰੀਖਿਆ ਪੈਟਰਨ ਦਾ ਡਟਵਾਂ ਵਿਰੋਧ ਕੀਤੇ ਜਾਣ…
Read More
ਬੱਚਿਆਂ ਦੀਆਂ ਮੌਜਾਂ! 12 ਫਰਵਰੀ ਤਕ ਬੰਦ ਰਹਿਣਗੇ ਸਕੂਲ, ਹੁਕਮ ਜਾਰੀ

ਬੱਚਿਆਂ ਦੀਆਂ ਮੌਜਾਂ! 12 ਫਰਵਰੀ ਤਕ ਬੰਦ ਰਹਿਣਗੇ ਸਕੂਲ, ਹੁਕਮ ਜਾਰੀ

ਮਹਾਕੁੰਭ 'ਚ ਅੰਮ੍ਰਿਤ ਇਸ਼ਨਾਨ ਤੋਂ ਬਾਅਦ ਪ੍ਰਯਾਗਰਾਜ 'ਚ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਜ਼ਿਲ੍ਹਾ ਅਧਿਕਰੀ ਰਵਿੰਦਰ ਕੁਮਾਰ ਨੇ 8ਵੀਂ ਜਮਾਤ ਤਕ ਦੇ ਸਾਰੇ ਸਕੂਲ 12 ਫਰਵਰੀ ਤਕ ਬੰਦ ਕਰਨ ਦਾ ਹੁਕਮ ਦਿੱਤਾ ਹੈ।  ਆਵਾਜਾਈ 'ਚ ਅਸੁਵਿਧਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਅਧਿਕਾਰੀ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਵੇਗਾ। 
Read More