24
Feb
ਚੰਡੀਗੜ੍ਹ : ਚੰਡੀਗੜ੍ਹ 'ਚ ਸਥਿਤ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਪ੍ਰਦਰਸ਼ਨਕਾਰੀਆਂ ਕਾਰਨ ਅੱਜ ਸਵੇਰੇ ਸ਼ਹਿਰ 'ਚ ਭਾਰੀ ਜਾਮ ਲੱਗ ਗਿਆ। ਇਸ ਜਾਮ 'ਚ ਕਈ ਜੱਜਾਂ ਦੀਆਂ ਗੱਡੀਆਂ ਫਸ ਗਈਆਂ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਖ਼ਤਿਆਰ ਕੀਤਾ ਅਤੇ ਚੰਡੀਗੜ੍ਹ ਦੇ ਡੀ. ਜੀ. ਪੀ. ਨੂੰ ਤਲਬ ਕਰ ਲਿਆ। ਜਸਟਿਸ ਮੌਦਗਿਲ ਨੇ ਰਿਕਾਰਡ 'ਚ ਦਰਜ ਕੀਤਾ ਕਿ ਸਵੇਰੇ ਕਰੀਬ 9:55 ਵਜੇ ਕਈ ਜੱਜ ਟ੍ਰੈਫਿਕ ਜਾਮ 'ਚ ਫਸ ਗਏ ਸਨ, ਜਿਸ ਕਾਰਨ ਅਦਾਲਤੀ ਕਾਰਵਾਈ ਸ਼ੁਰੂ ਹੋਣ 'ਚ 15 ਤੋਂ 20 ਮਿੰਟ ਦੀ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਗੋਲਚੱਕਰ 'ਤੇ ਤਾਇਨਾਤ ਪੁਲਸ ਮੁਲਾਜ਼ਮ ਜੱਜਾਂ ਦੇ ਵਾਹਨਾਂ ਦੇ ਸੁਚਾਰੂ…
