21
Apr
ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੀਆਂ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਅਗਾਊਂ ਵੋਟਾਂ ਦੇ ਤੀਜੇ ਦਿਨ ਵੀ ਵੋਟ ਕੇਂਦਰ ਦੂਰ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਭਲਕੇ ਅਗਾਊਂ ਵੋਟ ਕੇਂਦਰ ਬੰਦ ਹੋ ਜਾਣਗੇ ਤੇ ਬਾਕੀ ਵੋਟਰ 28 ਅਪ੍ਰੈਲ ਨੂੰ ਆਪਣੇ ਘਰਾਂ ਨੇੜਲੇ ਵੋਟ ਕੇਂਦਰਾਂ ’ਤੇ ਵੋਟ ਪਾ ਸਕਣਗੇ। ਰਾਤ 9 ਵਜੇ ਤੱਕ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਅਗਲੀ ਸਵੇਰ 29 ਅਪਰੈਲ ਨੂੰ ਵੱਡੀ ਗਿਣਤੀ ਨਤੀਜੇ ਆਉਣ ਨਾਲ ਅਗਲੀ ਸਰਕਾਰ ਬਾਰੇ ਤਸਵੀਰ ਸਾਫ ਹੋ ਜਾਵੇਗੀ।ਲੰਘੇ ਦਿਨੀਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੀ ਫਰੈਂਚ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੋਈਆਂ ਜਨਤਕ ਬਹਿਸਾਂ ਦੀ ਸਮੀਖਿਆ…