ਭਾਰਤ ‘ਤੇ 26% ਅਮਰੀਕੀ ਟੈਰਿਫ – ਵਪਾਰ ਮੰਤਰਾਲਾ ਕਰ ਰਿਹਾ ਵਿਸ਼ਲੇਸ਼ਣ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵੱਲੋਂ ਭਾਰਤ ‘ਤੇ 26 ਫੀਸਦ ਰੇਸਿਪਰੋਕਲ ਟੈਰਿਫ ਲਗਾਉਣ ਦੇ ਫੈਸਲੇ ਦੀ ਗੂੰਜ ਵਪਾਰ ਮੰਤਰਾਲੇ ਤੱਕ ਪਹੁੰਚ ਗਈ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ, ਭਾਰਤ ਸਰਕਾਰ ਹੁਣ ਇਸ ਟੈਰਿਫ ਦੇ ਪ੍ਰਭਾਵ ਦੀ ਗਹਿਰੀ ਜਾਂਚ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ 5 ਅਪ੍ਰੈਲ ਤੋਂ 10 ਫੀਸਦ ਅਤੇ 10 ਅਪ੍ਰੈਲ ਤੋਂ ਹੋਰ 16 ਫੀਸਦ ਟੈਰਿਫ ਲਾਗੂ ਹੋਣਗੇ। ਇਸ ਦੇ ਨਾਲ, ਇੱਕ ਵਿਵਸਥਾ ਵੀ ਹੈ ਕਿ ਜੇਕਰ ਭਾਰਤ ਅਮਰੀਕਾ ਦੀਆਂ ਚਿੰਤਾਵਾਂ ਦਾ ਹੱਲ ਲੱਭਣ ਵਿੱਚ ਸਫਲ ਹੁੰਦਾ ਹੈ, ਤਾਂ ਟਰੰਪ ਪ੍ਰਸ਼ਾਸਨ ਇਸ ਟੈਰਿਫ ‘ਚ ਕਮੀ ਕਰ ਸਕਦਾ ਹੈ।

ਭਾਰਤ ਅਤੇ ਅਮਰੀਕਾ ਪਹਿਲਾਂ ਹੀ ਇੱਕ ਵਿਸ਼ੇਸ਼ ਵਪਾਰਕ ਸਮਝੌਤੇ ‘ਤੇ ਗੱਲਬਾਤ ਕਰ ਰਹੇ ਹਨ। ਦੋਵੇਂ ਦੇਸ਼ ਇਹ ਸੰਮਝੌਤਾ 2025 ਦੇ ਸਤੰਬਰ-ਅਕਤੂਬਰ ਤੱਕ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਹਨ। ਭਾਰਤੀ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਨਵਾਂ ਟੈਰਿਫ ਭਾਰਤ ਲਈ ਵੱਡਾ ਝਟਕਾ ਨਹੀਂ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵੱਲੋਂ ਅਮਰੀਕੀ ਉਤਪਾਦਾਂ ‘ਤੇ ਲਗਾਏ ਗਏ ਉੱਚ ਟੈਰਿਫ ਦੀ ਆਲੋਚਨਾ ਕੀਤੀ ਅਤੇ ਦੱਸਿਆ ਕਿ ਹੁਣ ਭਾਰਤ ਨੂੰ 26 ਫੀਸਦ ਰੇਸਿਪਰੋਕਲ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। 2 ਅਪ੍ਰੈਲ ਨੂੰ “ਲਿਬਰੇਸ਼ਨ ਡੇ” ਕਰਾਰ ਦਿੰਦਿਆਂ, ਟਰੰਪ ਨੇ ਕਿਹਾ ਕਿ ਇਹ ਦਿਨ ਅਮਰੀਕਾ ਦੇ ਉਦਯੋਗ ਨੂੰ ਮੁੜ ਜਨਮ ਦੇਵੇਗਾ।

ਇਕ ਗ੍ਰਾਫਿਕ ਚਾਰਟ ਜ਼ਰੀਏ ਟਰੰਪ ਨੇ ਦੱਸਿਆ ਕਿ ਭਾਰਤ, ਚੀਨ, ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਰਗੇ ਦੇਸ਼ ਕਿੰਨਾ ਟੈਰਿਫ ਲਗਾਉਂਦੇ ਹਨ। ਉਸ ਮੁਤਾਬਕ, ਭਾਰਤ 52% ਵਪਾਰਕ ਰੁਕਾਵਟਾਂ ਅਤੇ ਮੁਦਰਾ ਸੰਚਾਲਨ ਸਬੰਧੀ ਸ਼ੁਲਕ ਲਗਾਉਂਦਾ ਹੈ, ਜਿਸ ਦੇ ਜਵਾਬ ‘ਚ ਅਮਰੀਕਾ ਨੇ 26% “ਡਿਸਕਾਊਂਟਿਡ” ਰੇਸਿਪਰੋਕਲ ਟੈਰਿਫ ਲਗਾਇਆ ਹੈ।

ਭਾਰਤ ਬਾਰੇ ਟਰੰਪ ਨੇ ਕਿਹਾ, “ਭਾਰਤ ਬਹੁਤ ਸਖ਼ਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਡੇ ਦੋਸਤ ਹੋ, ਪਰ ਤੁਸੀਂ ਸਾਨੂੰ ਸਹੀ ਤਰੀਕੇ ਨਾਲ ਨਹੀਂ ਸੰਭਾਲ ਰਹੇ। ਤੁਸੀਂ 52% ਟੈਰਿਫ ਲਗਾ ਰਹੇ ਹੋ। “ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ-ਅਮਰੀਕਾ ਵਪਾਰਕ ਰਿਸ਼ਤੇ ਇਨ੍ਹਾਂ ਨਵੇਂ ਟੈਕਸਾਂ ਨਾਲ ਕਿਵੇਂ ਤਲਾਖ਼ ਹੋਣਗੇ ਜਾਂ ਕੋਈ ਸਮਝੌਤਾ ਹੋਵੇਗਾ।

By Rajeev Sharma

Leave a Reply

Your email address will not be published. Required fields are marked *