13
May
ਨੈਸ਼ਨਲ ਟਾਈਮਜ਼ ਬਿਊਰੋ :- ਗੁਜਰਾਤ ਪੁਲਸ ਨੇ ਸੂਰਤ ਦੇ ਇਕ 40 ਸਾਲਾ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਪਹਿਲਗਾਮ ਅੱਤਵਾਦੀ ਹਮਲੇ ’ਤੇ ਇਕ ਇਤਰਾਜ਼ਯੋਗ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਸੀ। ਪਾਕਿਸਤਾਨ ਵੱਲੋਂ ਭੇਜੇ ਗਏ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ’ਤੇ ਹਮਲਾ ਕਰ ਕੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸਦਾ ਬਦਲਾ ਲੈਣ ਲਈ ਫੌਜ ਨੇ ਆਪਰੇਸ਼ਨ ਸਿੰਧੂਰ ਚਲਾਇਆ। ਦੀਪੇਨ ਪਰਮਾਰ ਨਾਂ ਦੇ ਮੁਲਜ਼ਮ ਨੂੰ ਐਤਵਾਰ ਨੂੰ ਅਮਰੋਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ। ਉਸਨੇ ਫੇਸਬੁੱਕ ’ਤੇ ਇਕ ਵੀਡੀਓ ਇਹ ਕਹਿੰਦੇ ਹੋਏ ਪੋਸਟ ਕੀਤਾ ਕਿ ਪਹਿਲਗਾਮ ਅੱਤਵਾਦੀ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਅੱਤਵਾਦੀਆਂ ਦੇ ਮਾਸਟਰਮਾਈਂਡ ਭਾਰਤ ਵਿਚ…
