26
Oct
ਹਾਥਰਸ - ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਓ ਕੋਤਵਾਲੀ ਖੇਤਰ ਦੇ ਮਾਧੁਰੀ ਪਿੰਡ ਦੇ ਇਕ ਮੰਦਰ ਵਿਚ ਚੜ੍ਹਾਇਆ ਗਿਆ ਪ੍ਰਸ਼ਾਦ ਖਾਣ ਤੋਂ ਬਾਅਦ ਇਕ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬੱਚਿਆਂ ਸਮੇਤ ਲੱਗਭਗ 12 ਹੋਰ ਗੰਭੀਰ ਰੂਪ ਵਿਚ ਬੀਮਾਰ ਹੋ ਗਏ। ਪੁਲਸ ਮੁਤਾਬਕ, ਦੇਵੀ ਮੰਦਰ ਵਿਚ ਰੱਖੀਆਂ ਗਈਆਂ ਮਠਿਆਈਆਂ 23 ਅਕਤੂਬਰ ਦੀ ਰਾਤ ਨੂੰ ਪ੍ਰਸ਼ਾਦ ਵਜੋਂ ਵੰਡੀਆਂ ਗਈਆਂ ਸਨ। ਉਨ੍ਹਾਂ ਨੂੰ ਖਾਣ ਤੋਂ ਤੁਰੰਤ ਬਾਅਦ ਲੋਕਾਂ ਨੂੰ ਪੇਟ ਦਰਦ, ਉਲਟੀਆਂ ਅਤੇ ਦਸਤ ਲੱਗਣ ਲੱਗ ਪਏ। ਇਸ ਘਟਨਾ ਵਿਚ ਮੁੰਨੀ ਦੇਵੀ (55) ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ। ਹੋਰ ਪ੍ਰਭਾਵਿਤ ਲੋਕਾਂ ਨੂੰ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਜ ਅਤੇ ਸਥਾਨਕ ਕਮਿਊਨਿਟੀ…
