ਟਰੰਪ ਨੇ ਸਟੀਲ ਅਤੇ ਐਲੂਮੀਨਮ ਟੈਰਿਫ਼ 25% ਤੋਂ ਵਧਾ ਕੇ 50% ਕੀਤੇ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰ ਕੇ ਸਟੀਲ ਅਤੇ ਐਲੂਮੀਨਮ ‘ਤੇ ਲੱਗਦੇ ਟੈਰਿਫ਼ ਅਧਿਕਾਰਤ ਤੌਰ ‘ਤੇ 25% ਤੋਂ ਵਧਾ ਕੇ 50% ਕਰ ਦਿੱਤੇ ਹਨ।
ਟਰੰਪ ਪ੍ਰਸ਼ਾਸਨ ਦੀ ਦਲੀਲ ਹੈ ਕਿ ਇਹ ਕਦਮ ਅਮਰੀਕਾ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣਗੇ ਜਿਸ ਨਾਲ ਅਮਰੀਕੀ ਅਰਥਵਿਵਸਥਾ ਨੂੰ ਲਾਭ ਹੋਵੇਗਾ। ਨਾਲ ਹੀ ਟਰੰਪ ਪ੍ਰਸ਼ਾਸਨ ਟੈਰਿਫ਼ਾਂ ਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਨਾਲ ਵੀ ਜੋੜਦਾ ਹੈ।

ਕੈਨੇਡਾ ਦੇ ਸਟੀਲ ਅਤੇ ਐਲੂਮੀਨਮ ਉਦਯੋਗ ਨੇ ਚੇਤਾਵਨੀ ਦਿੱਤੀ ਹੈ ਕਿ ਟੈਰਿਫ਼ ਦੀ ਦਰ ਨੂੰ ਦੁੱਗਣਾ ਕਰਨਾ ਨਿਰਮਾਤਾਵਾਂ ਅਤੇ ਉੱਤਰੀ ਅਮਰੀਕੀ ਸਪਲਾਈ ਚੇਨਾਂ ਲਈ ਨੁਕਸਾਨਦਾਇਕ ਪ੍ਰਭਾਵ ਪਾਵੇਗਾ।

ਅਮਰੀਕਾ ਆਪਣੀ ਇੱਕ ਚੁਥਾਈ ਸਟੀਲ ਆਯਾਤ ਕਰਦਾ ਹੈ, ਜਿਸ ਵਿੱਚ ਕੈਨੇਡਾ ਉਸਦਾ ਸਭ ਤੋਂ ਵੱਡਾ ਸਪਲਾਇਰ ਹੈ।

ਕੈਨੇਡੀਅਨ ਸਟੀਲ ਪ੍ਰੋਡਿਊਸਰਜ਼ ਅਸੋਸੀਏਸ਼ਨ ਨੇ ਵੀਕੈਂਡ ਦੌਰਾਨ ਇੱਕ ਬਿਆਨ ਵਿਚ ਕਿਹਾ ਸੀ, ਇਸ ਪੱਧਰ ਦੇ ਸਟੀਲ ਟੈਰਿਫ਼ ਸਾਡੀਆਂ ਡੂੰਗਾਈ ਨਾਲ ਜੁੜੀਆਂ ਸਟੀਲ ਸਪਲਾਈ ਚੇਨਾਂ ਅਤੇ ਦੋਹਾਂ ਪਾਸਿਆਂ ਦੇ ਗਾਹਕਾਂ ਲਈ ਵੱਡਾ ਵਿਘਨ ਅਤੇ ਨਕਾਰਾਤਮਕ ਅਸਰ ਪੈਦਾ ਕਰਨਗੇ।

By Rajeev Sharma

Leave a Reply

Your email address will not be published. Required fields are marked *