14
Nov
ਨੈਸ਼ਨਲ ਟਾਈਮਜ਼ ਬਿਊਰੋ :- ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਪਹਿਲਾ ਰੁਝਾਨ ਸਾਹਮਣੇ ਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ 'ਤੇ ਹਨ। ਗਿਣਤੀ ਸੈਂਟਰ ਵਿਖੇ ਬੈਲੇਟ ਪੇਪਰ ਖੁੱਲ੍ਹਣ ਤੋਂ ਬਾਅਦ ਇਹ ਸਭ ਤੋਂ ਪਹਿਲਾ ਰੁਝਾਨ ਜਨਤਕ ਹੋਇਆ ਹੈ। ਹਾਲਾਂਕਿ ਇਹ ਸ਼ੁਰੂਆਤੀ ਅੰਕੜੇ ਹਨ, ਅਗਲੇ ਰਾਊਂਡਾਂ ਵਿੱਚ ਤਸਵੀਰ ਹੋਰ ਸਪੱਸ਼ਟ ਹੋਵੇਗੀ ਕਿ ਹਲਕੇ ਦੀ ਕਮਾਨ ਕਿਸ ਪਾਸੇ ਜਾ ਸਕਦੀ ਹੈ। ਪਹਿਲਾ ਰੁਝਾਣ ਅਕਾਲੀ ਦਲ- 2910ਆਮ ਆਦਮੀ ਪਾਰਟੀ- 2285ਕਾਂਗਰਸ-1379ਵਾਰਸ ਪੰਜਾਬ ਦੇ-1005ਭਾਜਪਾ- 282 ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਜ਼ਿਮਨੀ ਚੋਣ 'ਚ ਕੁੱਲ 15 ਉਮੀਦਵਾਰ ਮੈਦਾਨ 'ਚ…
