27
Apr
ਗੁਰਪ੍ਰੀਤ ਸਿੰਘ :- ਪੂਰੇ ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਪਾਰਾ ਲਗਾਤਾਰ 40 ਡਿਗਰੀ ਸੈਲਸੀਅਸ ਤੋਂ ਪਾਰ ਰਹਿਣ ਕਾਰਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਗਰਮੀ ਦੇ ਕਹਿਰ ਨੇ ਸ਼ਹਿਰ ਦੀ ਆਰਥਿਕਤਾ ਦੇ ਮੁੱਖ ਧੁਰੇ ‘ਪਰਿਵਾਰਕ ਸੈਰ-ਸਪਾਟੇ’ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ (AHARA) ਦੇ ਅਹੁਦੇਦਾਰ ਅਤੇ ਇੱਕ ਪ੍ਰਮੁੱਖ ਹੋਟਲ ਦੇ ਸੀਨੀਅਰ ਮੈਨੇਜਰ ਪੀਯੂਸ਼ ਕਪੂਰ ਨੇ ਦੱਸਿਆ ਕਿ ਸੈਲਾਨੀਆਂ ਦੀ ਆਮਦ ਅਤੇ ਹੋਟਲਾਂ ਦੀ ਬੁਕਿੰਗ ਵਿੱਚ 50 ਤੋਂ 70 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਸਥਿਤੀ ਅਚਾਨਕ ਨਹੀਂ ਹੈ,…
