17
Nov
ਨੈਸ਼ਨਲ ਟਾਈਮਜ਼ ਬਿਊਰੋ :- ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਫਗਵਾੜਾ ਦੇ ਚੱਕ ਹਕੀਮ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਇਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਐੱਸ. ਸੀ. ਕਮਿਸ਼ਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਸੋ ਮੋਟੋ ਸੰਮੰਨ ਜਾਰੀ ਕੀਤੇ ਹਨ। ਪ੍ਰਤਾਪ ਸਿੰਘ ਬਾਜਵਾ ਦੇ ਸੰਮਨ ਦੀ ਮਿਤੀ 19 ਨਵੰਬਰ ਹੈ, ਜਦਕਿ ਰਾਜਾ ਵੜਿੰਗ ਦੇ ਸੰਮਨ ਦੀ ਮਿਤੀ 20 ਨਵੰਬਰ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਕੰਮ ਹੈ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਵਿਰੁੱਧ ਕੋਈ ਵੀ ਕੰਮ ਕਰਨ ਵਾਲੇ ਨੂੰ ਤਲਬ ਕਰ ਸਕਦਾ ਹੈ। ਰਾਜਾ ਵੜਿੰਗ ਦੇ ਵਕੀਲ…
