12
Nov
ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਬਲਾਸਟ ਮਾਮਲੇ ਵਿੱਚ ਪੁਲਿਸ ਨੇ ਸ੍ਰੀਨਗਰ ਦੇ ਕੁਲਗਾਮ ਤੋਂ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਕਟਰ ਦਾ ਨਾਮ ਤਜਾਮੁਲ ਅਹਿਮਦ ਮਲਿਕ ਹੈ, ਜੋ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ਦਾ ਰਹਿਣ ਵਾਲਾ ਹੈ। ਡਾਕਟਰ ਮਲਿਕ SHMS ਹਸਪਤਾਲ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਉਸਨੂੰ ਕਰਨ ਸਿੰਘ ਨਗਰ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਹੁਣ ਡਾਕਟਰ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਪੁਲਵਾਮਾ ਤੋਂ ਇੱਕ ਹੋਰ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸਦੀ ਪਛਾਣ ਸੱਜਾਦ ਅਹਿਮਦ ਮੱਲਾ ਵਜੋਂ ਹੋਈ ਹੈ। ਸੱਜਾਦ ਨੂੰ ਹਮਲੇ ਦੇ ਮੁੱਖ ਦੋਸ਼ੀ ਉਮਰ ਦਾ ਕਰੀਬੀ ਦੋਸਤ ਦੱਸਿਆ ਜਾਂਦਾ ਹੈ। ਸੂਤਰਾਂ ਅਨੁਸਾਰ…
