20
May
ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਣਾਅ ਦੇ ਮਾਹੌਲ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ। ਫੈਸਲੇ ਅਨੁਸਾਰ, ਕਟੀਲੀ ਤਾਰ ਦੇ ਬਿਲਕੁਲ ਕੋਲ ਸਥਿਤ ਸਰਹੱਦੀ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਮੌਜੂਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 105 ਪਾਵਨ ਸਵਰੂਪਾਂ ਨੂੰ ਬੇਅਦਬੀ ਜਾਂ ਮਰਯਾਦਾ ਭੰਗ ਤੋਂ ਬਚਾਉਣ ਲਈ ਤਰਨ ਤਾਰਨ ਵਿਖੇ ਸਥਿਤ ਸ਼੍ਰੀ ਦਰਬਾਰ ਸਾਹਿਬ ਲਿਆਂਦਾ ਗਿਆ ਸੀ।ਹੁਣ ਜਦੋਂ ਦੋਹਾਂ ਦੇਸ਼ਾਂ ਵੱਲੋਂ ਸੀਜ਼ਫਾਇਰ ਦਾ ਐਲਾਨ ਹੋ ਚੁੱਕਾ ਹੈ ਅਤੇ ਸਰਹੱਦੀ ਹਾਲਾਤ ਕੁਝ ਹੱਦ ਤੱਕ ਨਿਯੰਤਰਣ ‘ਚ ਆ ਗਏ ਹਨ, ਤਾਂ SGPC ਵੱਲੋਂ ਇਨ੍ਹਾਂ ਪਾਵਨ ਸਵਰੂਪਾਂ ਨੂੰ ਮੁੜ ਉਹਨਾਂ ਗੁਰਦੁਆਰਿਆਂ…
