14
Feb
ਮੋਹਾਲੀ, 14 ਫਰਵਰੀ 2025 (ਗੁਰਪ੍ਰੀਤ ਸਿੰਘ): ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 1 ਅਤੇ 2 ਮਾਰਚ, 2025 ਨੂੰ ਜ਼ਿਲ੍ਹੇ ਦੇ ਪਿੰਡ ਕਰੋਰਾਂ ਵਿਖੇ ਫੋਰੈਸਟ ਹਿੱਲਜ਼ ਵਿਖੇ ਪੰਜਾਬ ਦਾ ਪਹਿਲਾ ਘੋੜ ਸਵਾਰ ਉਤਸਵ ਆਯੋਜਿਤ ਕੀਤਾ ਜਾਵੇਗਾ। ਇਸ ਉਤਸਵ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਮ ਚੌਧਰੀ ਨੇ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋਣ ਵਾਲੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਿਆਰੀਆਂ ਸਬੰਧੀ ਮੀਟਿੰਗ ਕਰਦੇ ਹੋਏ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਘੋੜ ਸਵਾਰੀ ਮੁਕਾਬਲੇ ਦੌਰਾਨ ਘੋੜਾ ਜੰਪਿੰਗ, ਮਾਰਵਾੜੀ ਅਤੇ ਨੁੱਕਰਾ ਘੋੜਾ ਰਿੰਗ ਮੁਕਾਬਲੇ, ਟੈਂਟ ਪੈਗਿੰਗ, ਸਾਰਿਆ ਘੋੜਿਆਂ ਦੀ…